01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2020

ਅਪਾਹਜ਼ ਕਲਰਕ ਨੇ ਸੀ. ਡੀ. ਪੀ. ਓ. 'ਤੇ ਤੰਗ ਪ੍ਰੇਸ਼ਾਨ ਕਰਨ ਦਾ ਲਗਾਇਆ ਦੋਸ਼ <br/>

Ad Position 21
No active advertisement
ਅਪਾਹਜ ਕਲਰਕ ਸੁਭਾਸ਼ ਚੰਦਰ ਤਹਿਸੀਲਦਾਰ ਨਵਪ੍ਰੀਤ ਸਿੰਘ ਸ਼ੇਰਗਿੱਲ ਅਤੇ ਹੋਰਨਾਂ ਅਧਿਕਾਰੀਆਂ ਨੂੰ ਆਪਣਾ ਦੁਖੜਾ ਸੁਣਾਉਂਦੇ ਹੋਏ | ਤਸਵੀਰ : ਵਿਮਲ ਚੋਪੜਾ <br/> 30-01-2020
ਡੇਰਾਬੱਸੀ, 29 ਜਨਵਰੀ (ਗੁਰਮੀਤ ਸਿੰਘ)-ਪਿੰਡ ਦੇਵੀਨਗਰ ਵਿਖੇ ਸਥਿਤ ਸੀ. ਡੀ. ਪੀ. ਓ. ਦਫ਼ਤਰ ਵਿਖੇ ਤਾਇਨਾਤ ਇਕ ਅਪਾਹਿਜ ਕਲਰਕ ਨੇ ਸੀ. ਡੀ. ਪੀ. ਓ. ਸੁਮਨ ਬਾਲਾ 'ਤੇ ਨਾਜਾਇਜ਼ ਤੌਰ 'ਤੇ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ | ਸਰਕਾਰੀ ਕਾਲਜ ਡੇਰਾਬੱਸੀ ਵਿਖੇ ਸਬ-ਡਵੀਜਨ ਪੱਧਰ ਦੇ ਗਣਤੰਤਰ ਦਿਵਸ ਮੌਕੇ ਕਰਵਾਏ ਸਮਾਗਮ ਦੌਰਾਨ ਅਪਾਹਿਜ ਕਲਰਕ ਨੇ ਇਸ ਦੀ ਸ਼ਿਕਾਇਤ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਪੁੱਜੇ ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿੱਲੋਂ ਤੋਂ ਬਦਲੀ ਕਿਸੇ ਹੋਰ ਥਾਂ ਕਰਵਾਉਣ ਦੀ ਮੰਗ ਕੀਤੀ ਹੈ, ਜਿਨ੍ਹਾਂ ਨੇ ਅਪਾਹਿਜ ਕਲਰਕ ਦੀ ਗੱਲ ਸੁਣ ਕੇ ਜਲਦ ਹੀ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ | 56 ਸਾਲਾ ਸੁਭਾਸ਼ ਚੰਦਰ ਵਾਸੀ ਡੇਰਾਬੱਸੀ ਨੇ ਦੋਸ਼ ਲਗਾਉਂਦੇ ਕਿਹਾ ਕਿ ਉਹ ਸੀ. ਡੀ. ਪੀ. ਓ. ਦਫ਼ਤਰ ਵਿਖੇ ਕਰੀਬ 25 ਸਾਲਾਂ ਤੋਂ ਕਲਰਕ ਵਜੋਂ ਨੌਕਰੀ ਕਰ ਰਿਹਾ ਹੈ | ਉਕਤ ਦਫ਼ਤਰ 'ਚ ਸੀ. ਡੀ. ਪੀ. ਓ. ਮੈਡਮ ਸੁਮਨ ਬਾਲਾ ਉਸ ਤੋਂ ਕਲਰਕ ਦੇ ਨਾਲ-ਨਾਲ ਹੋਰ ਸਾਰੇ ਕੰਮ ਵੀ ਕਰਵਾਉਂਦੀ ਹੈ ਅਤੇ ਕੰਮ ਨਾ ਹੋਣ 'ਤੇ ਉਸ ਦੀ ਰਿਟਾਇਰਮੈਂਟ ਖ਼ਰਾਬ ਕਰਨ ਦੀ ਧਮਕੀ ਦਿੰਦੀ ਹੈ | ਤਹਿਸੀਲਦਾਰ ਨਵਪ੍ਰੀਤ ਸਿੰਘ ਸ਼ੇੇਰਗਿੱਲ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਮਾਮਲਾ ਜਲਦ ਹੀ ਹੱਲ ਕਰਵਾ ਦਿੱਤਾ ਜਾਵੇਗਾ | ਉਨ੍ਹਾਂ ਦਾਅਵਾ ਕਰਦਿਆਂ ਕਿਹਾ ਅਪਾਹਿਜ ਕਲਰਕ ਨੂੰ ਕਿਸੇ ਕਿਮਸ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ | ਇਸ ਬਾਰੇ ਸੀ. ਡੀ. ਪੀ. ਓ. ਸੁਮਨ ਬਾਲਾ ਨਾਲ ਸੰਪਰਕ ਕਰਨ ਉਨ੍ਹਾਂ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਕਤ ਵਿਅਕਤੀ ਨੂੰ ਉਸ ਦੀ ਪੋਸਟ ਮੁਤਾਬਕ ਦਫ਼ਤਰੀ ਕੰਮ ਦਿੱਤਾ ਜਾਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਬਾਬਾ ਬੰਦਾ ਸਿੰਘ ਜੀ ਦੀ ਜੀਵਨੀ 'ਤੇ ਆਧਾਰਿਤ ਨਾਟਕ 'ਬੰਦਾ ਗੁਰੂ ਕਾ' ਦਾ ਮੰਚਨ <br/> ਅਗਲੀ ਖ਼ਬਰ ਸਰਕਾਰੀ ਸਕੂਲ ਮਨੌਲੀ ਦੇ ਘੱਟ ਨਜ਼ਰ ਵਾਲੇ ਵਿਦਿਆਰਥੀਆਂ ਨੂੰ ਐਨਕਾਂ ਵੰਡੀਆਂ <br/>
Ad Position 24
No active advertisement