ਐੱਸ. ਏ. ਐੱਸ. ਨਗਰ, 29 ਜਨਵਰੀ (ਨਰਿੰਦਰ ਸਿੰਘ ਝਾਂਮਪੁਰ)-ਯੂਨੀਵਰਸਲ ਆਰਟ ਐਾਡ ਕਲਚਰ ਵੈਲਫੇਅਰ ਸੁਸਾਇਟੀ ਮੁਹਾਲੀ ਵਲਾੋ ਆਪਣੇ ਮਹੀਨਾਵਾਰ ਕਰਵਾਏ ਜਾਂਦੇ ਯੂਨੀਵਰਸਲ ਵਿਰਾਸਤੀ ਅਖਾੜੇ ਦੀ ਲੜੀ ਵਿਚ 23ਵੇਂ ਮਹੀਨੇ ਬਾਬਾ ਬੰਦਾ ਸਿੰਘ ਜੀ ਦੀ ਜੀਵਨੀ 'ਤੇ ਆਧਾਰਿਤ ਨਾਟਕ 'ਬੰਦਾ ਗੁਰੂ ਕਾ' ਬੰਦਾ ਸਿੰਘ ਬਹਾਦਰ ਦਾ ਮੰਚਨ ਕੀਤਾ | ਅਸ਼ਵਨੀ ਸਾਵਨ ਦਾ ਲਿਖਿਤ ਅਤੇ ਗੋਪਾਲ ਸ਼ਰਮਾ ਦੁਆਰਾ ਨਿਰਦੇਸ਼ਤ ਇਸ ਨਾਟਕ ਵਿਚ 25 ਕਲਾਕਾਰਾਂ ਨੇ ਭਾਗ ਲਿਆ | ਮੁਗਲ ਰਾਜ ਦੇ ਸ਼ਾਸਕ ਫਰਖਸ਼ੀਅਰ (ਗੋਪਾਲ ਸ਼ਰਮਾ) ਨੇ ਲਾਹੌਰ ਦੇ ਸੂਬੇਦਾਰ ਅਬਦੁਲ ਸੰਮਦ ਖਾਨ (ਤਜਿੰਦਰ ਜੋਸ਼ੀ), ਤੇ ਜ਼ਕਰੀਆ ਖਾਨ (ਸ਼ਗਨ ਖੁਰਾਣੀ) ਨੂੰ ਮਦਦ ਦੇ ਕੇ ਬੰਦਾ ਬਹਾਦਰ ਦੀ ਗਿ੍ਫ਼ਤਾਰੀ ਤੇ ਉਨ੍ਹਾਂ ਦੀ ਦਰਦਨਾਕ ਸ਼ਹਾਦਤ ਦੇ ਭਾਵ ਭਿੰਨੇ ਦਿ੍ਸ਼ਾਂ ਨੂੰ ਕਲਾਕਾਰਾਂ ਨੇ ਬਹੁਤ ਹੀ ਦਿਲ ਟੁੰਬਵੇ ਅੰਦਾਜ਼ ਵਿਚ ਪੇਸ਼ ਕੀਤਾ | ਮੰਚ ਸੰਚਾਲਨ ਕਰਮਜੀਤ ਸਿੰਘ ਬੱਗਾ ਵਲੋਂ ਨਿਭਾਇਆ ਗਿਆ | ਜਥੇਦਾਰ ਨਰਿੰਦਰ ਨੀਨਾ ਤੋਂ ਇਲਾਵਾ ਅੰਮਿ੍ਤਪਾਲ, ਹਰਕੀਰਤ, ਸੁਖਬੀਰ, ਅਨੂੰ, ਅਲੀਸ਼ਾ, ਮਨਦੀਪ, ਬਲਕਾਰ ਸਿਧੂ, ਹਰਮਨ, ਗਗਨਦੀਪ ਗਗੀ, ਸ਼ਾਲਵਿਆ ਸ਼ਰਮਾ, ਹਰਪ੍ਰੀਤ ਹੈਰੀ, ਸੁਮਿਤ, ਗੁਰਸਿਮਰਨ, ਹਰਜੋਤ, ਗੁਰਪ੍ਰੀਤ ਲਾਟੂ ਆਦਿ ਕਲਾਕਾਰਾਂ ਦੀ ਵਧੀਆ ਅਦਾਕਾਰੀ ਸਦਕਾ ਨਾਟਕ ਦਰਸ਼ਕਾਂ ਦੇ ਦਿਲਾਂ 'ਤੇ ਛਾ ਗਿਆ | ਰੰਗਮੰਚ ਖੇਤਰ ਵਿਚ ਵਧੀਆ ਕਾਰਗੁਜ਼ਾਰੀ ਲਈ ਰੰਗਕਰਮੀ ਤੇ ਨਿਰਦੇਸ਼ਕ ਰਾਜੀਵ ਮਹਿਤਾ ਅਤੇ ਕੁਲਦੀਪ ਭੱਟੀ ਦਾ ਸਨਮਾਨ ਕੀਤਾ ਗਿਆ |