ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-02-2020

ਨਗਰ ਨਿਗਮ ਦੀ ਮੀਟਿੰਗ 'ਚ ਪੇਸ਼ ਕੀਤਾ ਜਾਵੇਗਾ ਨਿਗਮ ਦਾ ਸਾਲ 2020-21 ਦਾ 244 ਕਰੋੜ ਰੁ: ਦਾ ਬਜਟ <br/>

Ad Position 21
No active advertisement
ਅਜੀਤ ਡੈਸਕ 12-02-2020
ਐੱਸ. ਏ. ਐੱਸ. ਨਗਰ, 11 ਫਰਵਰੀ (ਕੇ. ਐੱਸ. ਰਾਣਾ)-ਨਗਰ ਨਿਗਮ ਮੁਹਾਲੀ ਦੀ ਅੱਜ ਹੋਣ ਵਾਲੀ ਸਪੈਸ਼ਲ ਬਜਟ ਮੀਟਿੰਗ ਵਿਚ ਨਿਗਮ ਦਾ ਸਾਲ 2020-21 ਦਾ 244 ਕਰੋੜ ਰੁ: ਦੇ ਬਜਟ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਕਮਿਸ਼ਨਰ ਕਮਲ ਕੁਮਾਰ ਗਰਗ ਨੇ ਦੱਸਿਆ ਕਿ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਇਸ ਸਪੈਸ਼ਲ ਮੀਟਿੰਗ ਦੌਰਾਨ ਅਗਲੇ ਵਿੱਤੀ ਸਾਲ ਦਾ 244 ਕਰੋੜ ਰੁ: ਦਾ ਬਜਟ ਪੇਸ਼ ਕੀਤਾ ਜਾਵੇਗਾ, ਜਿਸ ਵਿਚੋਂ 204 ਕਰੋੜ ਰੁ: ਸ਼ਹਿਰ ਦੇ ਵੱਖ-ਵੱਖ ਵਿਕਾਸ ਕਾਰਜਾਂ 'ਤੇ ਖ਼ਰਚ ਕੀਤੇ ਜਾਣ ਦੀ ਤਜਵੀਜ਼ ਹੈ | ਉਨ੍ਹਾਂ ਦੱਸਿਆ ਕਿ ਨਗਰ ਨਿਗਮ ਦੀ ਅਗਲੇ ਵਿੱਤੀ ਸਾਲ ਵਿਚ ਹੋਣ ਵਾਲੀ ਆਮਦਨ ਵਿਚ ਪੰਜਾਬ ਮਿਊਾਸੀਪਲ ਫ਼ੰਡ ਤੋਂ 66 ਕਰੋੜ ਰੁ:, ਬਿਜਲੀ ਟੈਕਸ ਦੇ 7 ਕਰੋੜ, ਐਡੀਸ਼ਨਲ ਐਕਸਾਈਜ ਡਿਊਟੀ ਦੇ 3 ਕਰੋੜ, ਪ੍ਰਾਪਰਟੀ ਟੈਕਸ ਦੇ 28 ਕਰੋੜ, ਕਿਰਾਏ ਤੇ ਤਹਿਬਾਜ਼ਾਰੀ ਦੇ 60 ਲੱਖ, ਕਮਿਊਨਿਟੀ ਹਾਲਾਂ ਦੀ ਬੁਕਿੰਗ ਦੇ 60 ਲੱਖ, ਇਸ਼ਤਿਹਾਰਬਾਜ਼ੀ ਟੈਕਸ ਦੇ 11 ਕਰੋੜ, ਵਾਟਰ ਐਾਡ ਸੀਵਰੇਜ ਫ਼ੀਸ ਦੇ 1 ਕਰੋੜ, ਲਾਇਸੰਸ ਫ਼ੀਸ ਦੇ 3 ਲੱਖ, ਕੈਟਲ ਪਾਊਡ ਦੇ 10 ਲੱਖ, ਸਲਾਟਰ ਫ਼ੀਸ ਦੇ 1 ਲੱਖ, ਬਿਲਡਿੰਗ ਐਪਲੀਕੇਸ਼ਨ ਫ਼ੀਸ ਦੇ 75 ਲੱਖ, ਗਮਾਡਾ ਤੋਂ ਸਕਿਊਰਿਟੀ ਅਤੇ ਨਾਨ-ਕੰਸਟਰੱਕਸ਼ਨ ਫ਼ੀਸ ਦੇ 1 ਕਰੋੜ, ਮਿਲੀ-ਜੁਲੀ ਆਮਦਨ ਦੇ 1 ਕਰੋੜ, 14ਵੇਂ ਵਿੱਤੀ ਕਮਿਸ਼ਨ ਦੀ ਗ੍ਰਾਂਟ ਦੇ 5 ਕਰੋੜ, ਸੀਵਰੇਜ ਨੈੱਟਵਰਕ ਦੀ ਮੁੜ ਉਸਾਰੀ ਲਈ 11 ਕਰੋੜ ਅਤੇ ਵਾਟਰ ਸਪਲਾਈ ਲਈ ਅਮਰੁਤ ਸਕੀਮ ਤਹਿਤ 7 ਕਰੋੜ ਰੁ: ਦੀ ਗ੍ਰਾਂਟ ਮਿਲਣੀ ਹੈ | ਇਸ ਤੋਂ ਇਲਾਵਾ ਗਮਾਡਾ ਵਲੋਂ ਨਗਰ ਨਿਗਮ ਨੂੰ ਸੌਾਪੇ ਗਏ ਕੈਪਿਟਲ ਵਰਕ ਦੇ 100 ਕਰੋੜ ਰੁ: ਆਉਣੇ ਹਨ, ਲਿਹਾਜ਼ਾ ਇਹ ਕੱੁਲ ਰਕਮ 244 ਕਰੋੜ ਰੁ: ਬਣਦੀ ਹੈ | ਉਨ੍ਹਾਂ ਦੱਸਿਆ ਕਿ ਵਿਕਾਸ ਕਾਰਜਾਂ 'ਤੇ ਹੋਣ ਵਾਲੇ ਖ਼ਰਚਿਆਂ ਵਿਚ ਸੜਕਾਂ ਦੀ ਮੁਰੰਮਤ 'ਤੇ 30 ਕਰੋੜ ਰੁ:, ਨਵੇਂ ਟਿਊਬਵੈੱਲ ਅਤੇ ਵਾਟਰ ਸਪਲਾਈ ਲਾਈਨ 'ਤੇ 4 ਕਰੋੜ ਰੁ:, ਫੁੱਟਪਾਥਾਂ ਦੀ ਉਸਾਰੀ 'ਤੇ 30 ਕਰੋੜ ਰੁ:, ਸਲਾਟਰ ਹਾਊਸ ਦੇ ਆਧੁਨਿਕਰਨ 'ਤੇ 1 ਕਰੋੜ ਰੁ:, ਮਸ਼ੀਨਰੀ ਦੀ ਖ਼ਰੀਦ 'ਤੇ 3 ਕਰੋੜ ਰੁ:, ਪਾਰਕਾਂ ਦੇ ਰੱਖ-ਰਖਾਵ ਅਤੇ ਵਿਕਾਸ 'ਤੇ 7 ਕਰੋੜ ਰੁ:, ਮਿਸਲੇਨੀਅਸ ਕੰਮਾਂ 'ਤੇ 78 ਕਰੋੜ ਰੁ: ਅਤੇ ਪੱਕੇ ਖ਼ਰਚਿਆਂ ਵਜੋਂ 125 ਕਰੋੜ ਰੁ: ਖ਼ਰਚੇ ਜਾਣੇ ਹਨ |


Ad Position 22
No active advertisement
ਪਿਛਲੀ ਖ਼ਬਰ ਕਿਸਾਨ ਕ੍ਰੈਡਿਟ ਕਾਰਡ ਬਣਾਉਣ ਲਈ 15 ਦਿਨਾਂ ਦੀ ਮੁਹਿੰਮ ਸ਼ੁਰੂ <br/> ਅਗਲੀ ਖ਼ਬਰ ਦੁੱਧ ਪਰਖ ਕੈਂਪ ਦੌਰਾਨ 40 'ਚੋਂ 7 ਸੈਂਪਲਾਂ 'ਚ ਪਾਈ ਗਈ ਪਾਣੀ ਦੀ ਮਿਲਾਵਟ <br/>
Ad Position 24
No active advertisement