ਮੁੱਲਾਂਪੁਰ ਗਰੀਬਦਾਸ, 11 ਫਰਵਰੀ (ਦਿਲਬਰ ਸਿੰਘ ਖੈਰਪੁਰ)-ਕਾਂਗਰਸ ਦੇ ਹਲਕਾ ਇੰਚਾਰਜ ਤੇ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਪੰਜਾਬ ਸਰਕਾਰ ਵਲੋਂ ਨਵਾਂਗਰਾਉਂ ਵਿਖੇ ਪਿਛਲੇ ਲੰਮੇ ਸਮੇਂ ਤੋਂ ਬੰਦ ਪਏ ਬਿਜਲੀ ਤੇ ਪਾਣੀ ਦੇ ਕੁਨੈਕਸ਼ਨ ਖੋਲ੍ਹ ਦਿੱਤੇ ਗਏ ਹਨ, ਜਿਸ ਕਾਰਨ ਸਥਾਨਕ ਵਸਨੀਕਾਂ ਨੂੰ ਭਾਰੀ ਰਾਹਤ ਮਿਲੇਗੀ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ, ਐਮ. ਪੀ. ਮਨੀਸ਼ ਤਿਵਾੜੀ ਅਤੇ ਉਨ੍ਹਾਂ ਵਲੋਂ ਲਗਾਤਾਰ ਹਰ ਪੱਧਰ 'ਤੇ ਮੀਟਿੰਗਾਂ ਕਰਨ ਤੋਂ ਬਾਅਦ ਹੀ ਅਜਿਹਾ ਸੰਭਵ ਹੋ ਸਕਿਆ ਹੈ | ਉਨ੍ਹਾਂ ਕਿਹਾ ਕਿ ਜਲਦ ਹੀ ਮਿਊਾਸੀਪਲ ਕਮੇਟੀ ਨਵਾਂਗਰਾਉਂ ਅਧੀਨ ਸਾਰੇ ਨਕਸ਼ੇ ਪਾਸ ਹੋਣੇ ਵੀ ਸ਼ੁਰੂ ਹੋ ਜਾਣਗੇ, ਜਿਸ ਸਬੰਧੀ ਪ੍ਰਕਿਰਿਆ ਜਾਰੀ ਹੈ | ਉਨ੍ਹਾਂ ਕਿਹਾ ਕਿ ਬਿਜਲੀ ਤੇ ਪਾਣੀ ਦੇ ਕੁਨੈਕਸ਼ਨ ਖੁੱਲ੍ਹਣ ਨਾਲ ਅਤੇ ਨਕਸ਼ੇ ਪਾਸ ਹੋਣ ਨਾਲ ਜਿਥੇ ਸਥਾਨਕ ਵਸਨੀਕਾਂ ਨੂੰ ਭਾਰੀ ਰਾਹਤ ਮਿਲੇਗੀ, ਉਥੇ ਹੀ ਮਿਊਾਸੀਪਲ ਕਮੇਟੀ ਦੀ ਆਮਦਨ 'ਚ ਵੀ ਵਾਧਾ ਹੋਵੇਗਾ | ਉਨ੍ਹਾਂ ਦੱਸਿਆ ਕਿ ਮਿਊਾਸੀਪਲ ਕਮੇਟੀ ਨਵਾਂਗਰਾਉਂ ਅੰਦਰ ਸੀਵਰੇਜ/ਐਸ. ਟੀ. ਪੀ. ਸਿਸਟਮ, ਸਾਫ਼-ਸਫ਼ਾਈ, ਸਟਰੀਟ ਲਾਈਟਾਂ ਤੇ ਗਲੀਆਂ-ਨਾਲੀਆਂ ਆਦਿ ਨਾਲ ਸਬੰਧਿਤ ਵਿਕਾਸ ਕਾਰਜ ਵੀ ਬਿਨਾਂ ਕਿਸੇ ਵਿਤਕਰੇ ਤੋਂ ਜਲਦ ਸ਼ੁਰੂ ਕਰਵਾਏ ਜਾਣਗੇ ਅਤੇ ਲੋਕ ਦੀ ਮੰਗ ਅਨੁਸਾਰ ਮਿਊਾਸੀਪਲ ਕਮੇਟੀ ਨਵਾਂਗਰਾਉਂ ਦੇ ਖੇਤਰ 'ਚ ਪੰਜ ਨਵੇਂ ਟਿਊਬਵੈੱਲ ਲਗਾਏ ਜਾਣਗੇ | ਇਸ ਮੌਕੇ ਵਿਪਿਨ ਸ਼ਰਮਾ, ਦਲਵੀਰ ਸਿੰਘ ਪੱਪੀ, ਮੁਖਤਿਆਰ ਸਿੰਘ, ਅਵਤਾਰ ਸਿੰਘ ਤਾਰੀ, ਦੀਪਿਕਾ, ਕੁਲਵਿੰਦਰ ਕੌਰ, ਰਾਜੇਸ਼ਵਰੀ ਦੇਵੀ, ਪ੍ਰਵੀਨ ਕੁਮਾਰੀ, ਸੋਮ ਨਾਥ ਤੇ ਕਿ੍ਸ਼ਨ ਕੁਮਾਰ ਬਿੱਲਾ ਆਦਿ ਵੀ ਹਾਜ਼ਰ ਸਨ |