16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2021

ਸੁੱਖਾਂ ਦੇ ਸੁਨੇਹੇ

Ad Position 21
repet_subhas-goyals [Copy P29]
ਅਜੀਤ ਡੈਸਕ 01-01-2021

ਨਵੇਂ ਸਾਲ ਦਿਆ ਸੂਰਜਾ ਵੇ,
ਸੁੱਖਾਂ ਦੇ ਸੁਨੇਹੇ ਲੈ ਕੇ ਆਈਂ।
ਖ਼ੁਸ਼ੀਆਂ ਤੇ ਖੇੜੇ ਵੰਡੀਂ,
ਤੂੰ ਨਵੀਂ ਚੇਤਨਾ ਜਗਾਈਂ।

ਬੀਤ ਗਏ ਨੂੰ ਰੱਖਾਂਗੇ,
ਅਸੀਂ ਮਨਾਂ 'ਚ ਵਸਾ ਕੇ।
ਸਾਂਝ ਨਵੇਂ ਨਾਲ ਪਾਉਣੀ,
ਅੱਖਾਂ ਤੇਰੇ ਨਾ ਮਿਲਾ ਕੇ।
ਨਾ ਹੀ ਭੁੱਖਾ ਸੌਵੇਂ ਕੋਈ,
ਰੋਟੀ ਢਿੱਡ ਭਰ ਕੇ ਖਵਾਈਂ।
ਨਵੇਂ ਸਾਲ...

ਸਾਡੇ ਖੇਤਾਂ ਦੀ ਹਰਿਆਲੀ,
ਸਦਾ ਰੱਖੀਂ ਮਹਿਕਦੀ।
ਮਿਹਨਤ ਕਿਸਾਨ ਦੀ ਨਾ,
ਰਹੇ ਸਹਿਕਦੀ।
ਪੁੱਤਾਂ ਵਾਂਗੂੰ ਪਾਲੀ ਫਸਲ ਦਾ,
ਮੁੱਲ ਸੋਹਣਾ ਤੂੰ ਪਵਾਈਂ।
ਨਵੇਂ ਸਾਲ...

ਨਸ਼ਿਆਂ ਦੇ ਕੋਹੜ ਤੋਂ,
ਸਾਨੂੰ ਰੱਖੀਂ ਦੂਰ ਵੇ।
ਗੱਭਰੂ ਨਾ ਦੇਸ਼ ਦਾ ਕੋਈ,
ਹੋਵੇ ਵਿਚ ਚੂਰ ਵੇ।
ਤੇਰ-ਮੇਰ ਵਰਗੇ ਬਖੇੜੇ,
ਸਾਰੇ ਮੁੱਢ ਤੋਂ ਮੁਕਾਈਂ।
ਨਵੇਂ ਸਾਲ...

'ਮਰਕਸ ਪਾਲ' ਆਖੇ,
'ਕੱਲੇ-'ਕੱਲੇ ਜੀਅ ਨੂੰ।
ਮਾਂ-ਪਿਉ, ਦਾਦੀ ਦਾਦੇ,
ਪੁੱਤਰਾਂ ਤੇ ਧੀ ਨੂੰ।
ਹੱਦਾਂ ਉੱਤੇ ਕਿਰਤੀਆਂ ਦੀ,
ਰੱਖੀਂ ਏਕਤਾ ਬਣਾਈ।
ਨਵੇਂ ਸਾਲ ਦਿਆ ਸੂਰਜਾ ਵੇ,
ਸੁੱਖਾਂ ਦੇ ਸੁਨੇਹੇ ਲੈ ਕੇ ਆਈਂ।

-ਮਰਕਸ ਪਾਲ ਗੁਮਟਾਲਾ
ਖ਼ਾਲਸਾ ਕਾਲਜ ਸੀਨੀ. ਸੈਕੰਡਰੀ ਸਕੂਲ, ਅੰਮ੍ਰਿਤਸਰ।
ਮੋਬਾਈਲ : 9872070182

Ad Position 22
No active advertisement
ਪਿਛਲੀ ਖ਼ਬਰ ਚੜ੍ਹਦੇ ਸੂਰਜ ਵਰਗਾ... <h4>* ਬਲਵਿੰਦਰ ਬਾਲਮ * </h4> ਅਗਲੀ ਖ਼ਬਰ ਆਓ! ਕੁਝ ਨਵਾਂ ਕਰਨ ਦਾ ਪ੍ਰਣ ਕਰੀਏ
Ad Position 24