16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2025

ਲੈ ਕੇ ਖ਼ੁਸ਼ੀਆਂ ਦੇ ਥਾਲ...* ਹਰਵਿੰਦਰ ਉਹੜਪੁਰੀ (ਲੈਕਚਰਾਰ) *

Ad Position 21
repet_subhas-goyals [Copy P29]
ਅਜੀਤ ਡੈਸਕ 01-01-2025

ਚਾਰੇ ਪਾਸੇ ਖ਼ੁਸ਼ਹਾਲੀ ਕੋਈ ਰਵ੍ਹੇ ਨਾ ਮਲਾਲ!
ਕਿਤੇ ਛੇੜਨ ਨਾ ਜੰਗਾਂ, ਬਸ ਇਹੋ ਨੇ ਉਮੰਗਾਂ
ਹੋਵੇ ਪਿਆਰ ਦਾ ਪਸਾਰਾ ਰੱਬ ਕੋਲੋਂ ਏਹੋ ਮੰਗਾਂ
ਸੁੱਖ ਸਭਨਾਂ ਦੀ ਝੋਲੀ ਪਾ ਕੇ ਦੁੱਖ ਦੇਵੀਂ ਟਾਲ,
ਲੈ ਕੇ ਖ਼ੁਸ਼ੀਆਂ ਦੇ ਥਾਲ ਸ਼ਾਲਾ! ਆਵੇ ਨਵਾਂ ਸਾਲ।
ਚਾਰੇ ਪਾਸੇ ਖ਼ੁਸ਼ਹਾਲੀ ਕੋਈ ਰਵ੍ਹੇ ਨਾ ਮਲਾਲ!

ਕੌਮਾਂ ਮਜ਼੍ਹਬਾਂ ਦੇ ਝੇੜੇ ਹੋਣ ਸਭ ਦੇ ਨਬੇੜੇ
ਗੂੰਜੇ ਮੁੜ ਕੇ ਰਬਾਬ ਰਾਗ ਪਿਆਰ ਵਾਲੇ ਛੇੜੇ
ਮਨ ਖ਼ੁਸ਼ੀ ਵਿਚ ਝੂਮੇ, ਐਸੀ ਛੇੜੇ ਸੁਰਤਾਲ।
ਲੈ ਕੇ ਖ਼ੁਸ਼ੀਆਂ ਦੇ ਥਾਲ ਸ਼ਾਲਾ! ਆਵੇ ਨਵਾਂ ਸਾਲ।
ਚਾਰੇ ਪਾਸੇ ਖ਼ੁਸ਼ਹਾਲੀ, ਕੋਈ ਰਵ੍ਹੇੇ ਨਾ ਮਲਾਲ!

ਆਉਣ ਬਾਗਾਂ 'ਚ ਬਹਾਰਾਂ ਜਾਣ ਬਦਲ ਨੁਹਾਰਾਂ
ਗੀਤ ਪਿਆਰ ਵਾਲੇ ਗਾਈਏ ਛੇੜ ਦਿਲ ਦੀਆਂ ਤਾਰਾਂ
ਤੇਰ ਮੇਰ ਵਾਲੇ 'ਉਹੜਪੁਰੀ' ਛੱਡੀਏ ਖਿਆਲ!
ਲੈ ਕੇ ਖ਼ੁਸ਼ੀਆਂ ਦੇ ਥਾਲ ਸ਼ਾਲਾ! ਆਵੇਂ ਨਵਾਂ ਸਾਲ!
ਚਾਰੇ ਪਾਸੇ ਖ਼ੁਸ਼ਹਾਲੀ, ਕੋਈ ਰਵ੍ਹੇ ਨਾ ਮਲਾਲ।

-ਸਕੂਲ ਆਫ਼ ਐਮੀਨੈਂਸ ਟਾਂਡਾ ਉੜਮੁੜ
Oharpuri@gmail.com

Ad Position 22
No active advertisement
ਪਿਛਲੀ ਖ਼ਬਰ ਨਵੇਂ ਸਾਲ ਦਾ ਨਵਾਂ ਸਵੇਰਾ ਖੁਸ਼ੀਆਂ ਲੈ ਕੇ ਆਇਆ ਅਗਲੀ ਖ਼ਬਰ ਖੁਸ਼ੀਆਂ ਖੇੜੇ ਲੈ ਕੇ... * ਬੂਟਾ ਗੁਲਾਮੀ ਵਾਲਾ *
Ad Position 24