16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2025

ਨਵਾਂ ਸਾਲ ਮੁਬਾਰਕ * ਸੁਰਿੰਦਰ ਸਿੰਘ ਮੀਆਂਪੁਰੀਆ *

Ad Position 21
repet_subhas-goyals [Copy P29]
ਅਜੀਤ ਡੈਸਕ 01-01-2025


ਨਵੇਂ ਸਾਲ ਦੀ ਸਵੇਰ ਤੂੰ, ਨਿੱਘੀ ਕਿਰਨ ਬਖੇਰ।
ਘਰ ਘਰ ਹੋਵੇ ਰੌਸ਼ਨੀ, ਤੇ ਖ਼ੁਸ਼ੀਆਂ ਆਵਣ ਢੇਰ।

ਨਵੇਂ ਸਾਲ ਦੀ ਸਵੇਰ ਤੂੰ, ਨਵੇਂ ਲਿਆਵੀਂ ਰੰਗ।
ਸਿਰ ਫੁਲਕਾਰੀ ਰੰਗਲੀ, ਤੇ ਬਾਹੀਂ ਛਣਕੇ ਵੰਗ।

ਨਵੇਂ ਸਾਲ ਦੀ ਸਵੇਰ ਤੂੰ, ਸਭ ਨੂੰ ਲਾਵੀਂ ਭਾਗ,
ਹੱਸਦੀਆਂ ਰਹਿਣ ਸੁਹਾਗਣਾ, ਵਸਦੇ ਰਹਿਣ ਸੁਹਾਗ।

ਨਵੇਂ ਸਾਲ ਦੀ ਸਵੇਰ ਤੂੰ, ਨਵੀਂ ਲਿਆਵੀਂ ਰੁੱਤ,
ਹਰ ਇਕ ਮਾਂ ਦੀ ਗੋਦ ਵਿਚ, ਖੇਡਣ ਧੀਆਂ-ਪੁੱਤ।

ਨਵੇਂ ਸਾਲ ਦੀ ਸਵੇਰ ਤੂੰ, ਨਵੀਂ ਲਿਆਵੀਂ ਰੀਤ,
ਵਿਚ ਤ੍ਰਿੰਝਣ ਜੁੜ ਕੇ, ਸਖੀਆਂ ਗਾਵਣ ਗੀਤ।

ਨਵੇਂ ਸਾਲ ਦੀ ਸਵੇਰ ਤੂੰ, ਨਵੇਂ ਲਿਆਵੀਂ ਰਾਗ,
ਅਲਾਪਣ ਜਿਹਨੂੰ ਬੁਲਬਲਾਂ, ਰਹਿਣ ਬਸੇਰੇ ਬਾਗ।

ਨਵੇਂ ਸਾਲ ਦੀ ਸਵੇਰ ਤੂੰ, ਐਨਾ ਲਿਆਵੀਂ ਪਿਆਰ,
'ਮੀਆਂਪੁਰੀਆ' ਹਰ ਜ਼ਿਹਨ 'ਚੋਂ ਰੱਬ ਦੇ ਹੋਣ ਦੀਦਾਰ।

-ਪਿੰਡ ਮੀਆਂਪੁਰ ਚੰਗਰ (ਮੁਹਾਲੀ)।
ਮੋਬਾਈਲ : 98149-78620

Ad Position 22
No active advertisement
ਪਿਛਲੀ ਖ਼ਬਰ ਖੁਸ਼ੀਆਂ ਖੇੜੇ ਲੈ ਕੇ... * ਬੂਟਾ ਗੁਲਾਮੀ ਵਾਲਾ * ਅਗਲੀ ਖ਼ਬਰ ਨਵੇਂ ਵਰ੍ਹੇ ਦੇ ਸੂਰਜ ਨੂੰ ਦੁਆ
Ad Position 24