ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2025

ਆ ਨਵੇਂ ਵਰ੍ਹਿਆ ਤੂੰ ਆ

Ad Position 21
No active advertisement
ਅਜੀਤ ਡੈਸਕ 01-01-2025

ਕੁਝ ਨਵਾਂ ਨਕੋਰ ਲੈ ਆ

ਲੋਕ ਉਮੀਦਾਂ ਲਾਈ ਬੈਠੇ
ਤੱਕਦੇ ਪਏ ਨੇ ਤੇਰਾ ਰਾਹ...

ਲੋਕਾਂ ਦੀ ਰੂਹ ਅੰਦਰ ਦੱਬੇ
ਅਣਵਗੇ ਹੰਝੂਆਂ ਦੇ ਜਾਪਣ ਥੱਬੇ
ਪਕੜੀਂ ਬਾਂਹ ਕਮਜ਼ੋਰਾਂ ਦੀ ਤੂੰ
ਨਿਤਾਣਿਆਂ ਨੂੰ ਗਲ਼ ਲਾ...

ਐਥੇ ਲੋਕੀਂ ਤਕੜੇ ਤੇ ਮਾੜੇ
ਮਾੜੇ ਜਾਂਦੇ ਨੇ ਸਦਾ ਲਿਤਾੜੇ
ਧਿਰ ਬਣੀ ਮਾੜਿਆਂ ਦੀ ਸੁਹਣਿਆਂ
ਹੋਵੇ ਇਕ ਵਰਤਾਅ...

ਭੋਰਾ ਖ਼ੁਸ਼ੀ ਤੋਂ ਖ਼ੁਸ਼ ਹੋ ਜਾਂਦੇ
ਲੜਦੇ ਭਿੜਦੇ ਨਾਲ ਖਲੋ ਜਾਂਦੇ
ਭੋਰਾ ਭੋਰਾ ਖ਼ੁਸ਼ੀਆਂ ਇਨ੍ਹਾਂ ਦੀਆਂ
ਭੋਰਾ ਭੋਰਾ ਚਾਅ...

ਤੂੰ ਆਵੇਂ ਤਾਂ ਬਦਲਾਅ ਆਵੇ
ਲੋਕਾਂ ਨੂੰ ਸੌਖਾ ਸਾਹ ਆਵੇ
ਇਕਸਾਰ ਕੁਦਰਤ ਦੀਆਂ ਦਾਤਾਂ
ਨੂੰ ਲਾਵੇ ਨਾ ਕੋਈ ਢਾਹ...

ਐਸ ਵਾਰ ਲੋਕਾਂ 'ਚ ਖਲੋਵੀਂ
ਲੋਕਾਂ ਵਰਗਾ ਤੂੰ ਵੀ ਹੋਵੀਂ
ਨਾਲ ਤੁਰੀ ਲੋਕਾਂ ਦੇ ਰੱਖ
ਲੋਕੀਂ ਹਾਰੇ ਤੇ ਹੰਭੇ
ਲੋਕਾਂ ਲਈ ਕੁਝ ਲੈ ਕੇ ਆਵੇਂ।

mayer_hk@yahoo.com

Ad Position 22
No active advertisement
ਪਿਛਲੀ ਖ਼ਬਰ ਨਵੇਂ ਵਰ੍ਹੇ ਦੇ ਸੂਰਜ ਨੂੰ ਦੁਆ ਅਗਲੀ ਖ਼ਬਰ ਬੀ.ਓ.ਪੀ. ਨਿਊ ਸੁੰਦਰਗੜ੍ਹ ਦਾ ਨਾਂਅ ਬਦਲ ਕੇ ਰੱਖਿਆ ਬੀ.ਓ.ਪੀ. ਹਰਦੇਵ
Ad Position 24
No active advertisement