16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2025

* ਡਾ. ਸਰਬਜੀਤ ਕੌਰ ਸੰਧਾਵਾਲੀਆ *

Ad Position 21
repet_subhas-goyals [Copy P29]
ਅਜੀਤ ਡੈਸਕ 01-01-2025

ਨਵੇਂ ਵਰ੍ਹੇ ਦਾ ਆਗਮਨ ਅਰਮਾਨ ਜਗਾਉਂਦਾ,
ਜਾਪੇ ਤਖ਼ਤ ਹਜ਼ਾਰਿਉਂ ਦਿਲਦਾਰ ਬੁਲਾਉਂਦਾ।

ਤੁਰਿਆ ਜਾਂਦਾ ਸਾਲ ਵਿਦਾਇਗੀ ਲੈਂਦਾ ਲੈਂਦਾ,
ਗੁਜ਼ਰੇ ਪਲ ਫਿਰ ਮੁੜਨ ਨਾ, ਇਹ ਯਾਦ ਕਰਾਉਂਦਾ।

ਸਾਲ ਨਵਾਂ ਹੈ ਚੜ੍ਹ ਰਿਹਾ ਇਹ ਲੈ ਕੇ ਆਸਾਂ,
ਤੇਰੀਆਂ ਇਸ਼ਕ ਖੁਮਾਰੀਆਂ ਵਿਚ ਹਿਰਦਾ ਗਾਉਂਦਾ।

ਸੁੰਨੀ ਸਰਦਲ ਉਮਰ ਦੀ ਹੁਣ ਪਈ ਉਡੀਕੇ,
ਨਵੇਂ ਵਰ੍ਹੇ ਦਾ ਸੂਰਜਾ ਮੇਰਾ ਵਸਲ ਕਰਾਉਂਦਾ।

ਅਰਸ਼ੋਂ ਆਉਂਦੀ ਪੌਣ ਹੈ ਮੇਰਾ ਦਰਦ ਵੰਡਾਉਂਦੀ,
ਸਾਹਿਬ ਦਾ ਹਰ ਬੋਲ ਹੈ ਮੇਰਾ ਰਾਹ ਰੁਸ਼ਨਾਉਂਦਾ।

ਹਰ ਇਕ ਦਿਵਸ ਸੁਹਾਵੜਾ ਹਰ ਰੈਣ ਸੁਹਾਉਣੀ,
ਹਰ ਇਕ ਲਮਹਾ ਇਸ਼ਕ ਦੀ ਕੋਈ ਬਾਤ ਸੁਣਾਉਂਦਾ।

ਖ਼ੁਸ਼ਬੂ ਤੇਰੇ ਆਉਣ ਦੀ ਸਰਸ਼ਾਰ ਕਰਾਵੇ,
ਹਰ ਪਲ ਤੇਰੀ ਯਾਦ ਵਿਚ ਹਿਰਦਾ ਮਹਿਕਾਉਂਦਾ।

ਸਾਰੇ ਸਾਲ ਸੁਲੱਖਣੇ ਤੇਰੇ ਗੀਤ ਜੇ ਗਾਈਏ,
ਹਰ ਇਕ ਸਾਹ ਮੇਰੇ ਸਾਹਿਬਾ ਤੇਰੇ ਸ਼ੁਕਰ ਮਨਾਉਂਦਾ।

ਲੱਖ ਸੁਆਗਤ ਸਮੇਂ ਦਾ ਜੋ ਬੂਹੀਂ ਢੁਕਿਆ,
ਤੁਰਿਆ ਜਾਂਦਾ ਸਾਲ ਵੀ ਇਹਨੂੰ ਗਲ਼ੇ ਲਗਾਉਂਦਾ।

Ad Position 22
No active advertisement
ਪਿਛਲੀ ਖ਼ਬਰ ਮਾਰਕੀਟ ਕਮੇਟੀ ਦੀ ਫੀਸ ਚੋਰੀ ਕਰਕੇ ਜਾਂਦਾ ਕਣਕ ਦਾ ਭਰਿਆ ਘੋੜਾ ਟਰਾਲਾ ਫੜਿਆ ਅਗਲੀ ਖ਼ਬਰ ਨਵੇਂ ਸਾਲ ਦਾ ਸੁਨੇਹਾ
Ad Position 24