*
ਪ੍ਰੋ. ਜਸਵੰਤ ਸਿੰਘ ਗੰਡਮ
*
ਸੂਰਜ ਨੇ ਤਾਂ ਚੜ੍ਹਨਾ ਹੀ ਹੈ,
ਨਾਲ ਹਨੇਰੇ ਲੜਨਾ ਹੀ ਹੈ,
ਤੂੰ ਵੀ ਤਾਂ ਕੁਝ ਹੀਲਾ ਕਰ,
ਮੇਟਣ ਦੇ ਲਈ ਧੁੰਦ ਗੁਬਾਰ!
ਕੁੱਲੀਆਂ ਦੇ ਹਿੱਸੇ ਦਾ ਚਾਨਣ
ਮਹਿਲ-ਮੁਨਾਰੇ ਖਾ ਗਏ ਨੇ,
ਆਪਣਾ ਹੱਕ ਲੈਣ ਦੀ ਖਾਤਰ
ਹਿੰਮਤ ਕਰ, ਕੋਈ ਹੱਲਾ ਮਾਰ!
ਰਾਤ ਦੇ ਘੁੱਪ-ਹਨੇਰੇ ਨਾਲ
ਦੀਵਾ, ਬੱਤੀ, ਜੁਗਨੂੰ ਜੂਝਣ,
ਆਪਣੇ ਹੱਡ ਬਾਲ ਕੇ ਤੂੰ ਵੀ
ਰਲ ਕੇ ਨਾਲ ਹੰਭਲਾ ਮਾਰ!
ਨਵੇਂ ਵਰ੍ਹੇ ਦੀ ਸੁਭਾ-ਸਵੇਰੇ
ਸੂਰਜ ਨੂੰ ਸਭ ਕਰੀਏ ਦੁਆ,
ਸੁੱਖ, ਸ਼ਾਂਤੀ, ਸਦਭਾਵਨਾ ਦੀ
ਮੌਲੇ ਵਿਗਸੇ ਸਦਾ ਬਾਹਰ।
-ਫਗਵਾੜਾ। ਮੋਬਾਈਲ : 98766-55055