16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2022

ਕੈਲੰਡਰ 2022 <h4>* ਜੁਗਰਾਜ 'ਗਿੱਲ' (ਬਠਿੰਡਾ) * </h4>

Ad Position 21
repet_subhas-goyals [Copy P29]
ਅਜੀਤ ਡੈਸਕ 01-01-2022

ਕੰਧ ਖਲੋਤੀ ਉਸੇ ਤਰ੍ਹਾਂ ਹੀ,
ਬਦਲ ਗਿਆ ਕੈਲੰਡਰ।
ਇਸ ਸਾਲ ਵੀ ਪਿਛਲੇ ਵਾਂਗੂੰ,
ਮਹਿੰਗਾ ਮਿਲੂ ਸਿਲੰਡਰ।

ਡੀਜ਼ਲ, ਖਾਦਾਂ, ਬੀਅ, ਸਪਰੇਆਂ, ਜੱਟਾਂ ਦੀ ਮੱਤ ਮਾਰੀ,
ਕਰਜ਼ਿਆਂ ਦੇ ਬੋਝ ਦੇ ਥੱਲੇ, ਖੇਤੀ ਦੱਬ ਗਈ ਸਾਰੀ।

ਕੋਠੀ ਘਰ ਬਣਾਉਣ ਦੇ ਸੁਪਨੇ, ਰਹਿਗੇ ਫੇਰ ਅਧੂਰੇ,
ਰੇਤ, ਬੱਜਰੀ, ਸੀਮੈਂਟ, ਇੱਟਾਂ, ਖਰਚੇ ਤੀਹਰੇ ਚੌਹਰੇ।

ਖ਼ਤਮ ਕਰਾਂਗੇ ਅਸੀਂ ਗ਼ਰੀਬੀ, ਆਖਣ ਸਾਡੇ ਨੇਤਾ,
ਕੈਂਸਰ ਕਾਰਨ ਖ਼ਤਮ ਹੋ ਗਿਆ, ਵਿਹੜੇ ਵਾਲਾ ਖੇਤਾ।

ਬੇਰੁਜ਼ਗਾਰ ਨੇ ਮੁੰਡੇ ਫਿਰਦੇ, ਕੰਮ ਕੋਈ ਨਾ ਲੱਭੇ,
ਟੈਂਕੀਆਂ ਉਤੇ ਚੜ੍ਹ ਕੇ ਨਾਅਰੇ, ਮਾਰ ਮਾਰ ਕੇ ਹੰਭੇ।

ਹਰੇਕ ਕੰਮ 'ਚ ਘਾਟਾ ਪੈਂਦਾ, ਜਿਹੜਾ ਭਾਵੇਂ ਕਰੀਏ,
ਹਰ ਇਕ ਪਿੰਡ ਵਿਕਾਊ ਹੋਇਆ, ਜੀਵੀਏ ਜਾਂ ਮਰੀਏ।

ਅੰਨ੍ਹਾ ਵੰਡੇ ਸ਼ੀਰਨੀਆਂ, ਆਪਣਿਆਂ ਨੂੰ ਹੀ ਗੱਫੇ,
ਆਮ ਬੰਦੇ ਨੂੰ ਸੰਗਤ ਦਰਸ਼ਨ, ਦੇ ਵਿਚ ਪੈਂਦੇ ਧੱਫੇ।

ਸਾਰੇ ਮਸਲੇ ਹੱਲ ਕਰਨ ਲਈ ਆਊ ਲਾਲ ਬਵੰਡਰ,
ਕੰਧ ਖਲੋਤੀ ਉਸੇ ਤਰ੍ਹਾਂ ਹੀ ਬਦਲ ਗਿਆ ਕੈਲੰਡਰ।

ਮੋਬਾਈਲ : 84274-61132
ਅਮਰੀਕਾ : 001-704-257-6693.

Ad Position 22
No active advertisement
ਪਿਛਲੀ ਖ਼ਬਰ ਫਿਰ ਦੇਵਾਂਗਾ ਵਧਾਈ ਦੋਸਤੋ <h4>*ਮਦਨ ਬੰਗੜ * </h4> ਅਗਲੀ ਖ਼ਬਰ ਖ਼ੁਸ਼ਆਮਦੀਦ! ਨਵਾਂ ਸਾਲ
Ad Position 24