16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2022

ਨਵਾਂ ਸਾਲ ਮੁਬਾਰਕ <h4>* ਹਰਵਿੰਦਰ ਉਹੜਪੁਰੀ * </h4>

Ad Position 21
repet_subhas-goyals [Copy P29]
ਅਜੀਤ ਡੈਸਕ 01-01-2022

ਸਭਨਾਂ ਲਈ ਖ਼ੁਸ਼ੀਆਂ ਲਿਆਵੇ, ਨਵਾਂ ਸਾਲ ਮੁਬਾਰਕ।
ਹਰ ਦਿਲ ਮਸਤੀ ਵਿਚ ਗਾਵੇ, ਨਵਾਂ ਸਾਲ ਮੁਬਾਰਕ।

ਸੁਖੀ ਵਸਣ ਦੁਨੀਆ ਦੇ ਵਾਸੀ,
ਨਜ਼ਰ ਨਾ ਆਵੇ ਕਿਧਰੇ ਉਦਾਸੀ,
ਆਵੇ ਖ਼ੁਸ਼ਹਾਲੀ ਆਵੇ, ਨਵਾਂ ਸਾਲ ਮੁਬਾਰਕ।

ਸਭ ਦੀਆਂ ਪੂਰੀਆਂ ਹੋਣ ਉਮੰਗਾਂ,
ਛਿੜਨ ਮੁਹੱਬਤ ਦੀਆਂ ਤਰੰਗਾਂ,
ਨਫ਼ਰਤ ਮਨੋਂ ਮਿਟ ਜਾਵੇ, ਨਵਾਂ ਸਾਲ ਮੁਬਾਰਕ।
ਸਾਰੇ ਗੀਤ ਅਮਨ ਦਾ ਗਾਵਣ,
ਭਾਈਚਾਰੇ ਦੀ ਸਾਂਝ ਵਧਾਵਣ,
ਪਾਟਕ ਨਾ ਕੋਈ ਪਾਵੇ, ਨਵਾਂ ਸਾਲ ਮੁਬਾਰਕ।

ਖ਼ੁਸ਼ੀਆਂ ਹੋਵਣ ਦੂਣ ਸਵਾਈਆਂ
ਨਵੇਂ ਸਾਲ ਦੀਆਂ ਹੋਣ ਵਧਾਈਆਂ,
ਹਰ ਕੋਈ ਖ਼ੁਸ਼ੀ ਮਨਾਵੇ, ਨਵਾਂ ਸਾਲ ਮੁਬਾਰਕ।

ਮਸਤੀ ਨੱਚੇ ਦਿਲ ਦੇ ਵਿਹੜੇ,
'ਉਹੜਪੁਰੀ' ਮੁੱਕ ਜਾਵਣ ਝੇੜੇ,
ਹਰ ਕੋਈ ਮਹਿਫ਼ਲ ਲਾਵੇ, ਨਵਾਂ ਸਾਲ ਮੁਬਾਰਕ।

ਮੋਬਾਈਲ : 94638-51253

Ad Position 22
No active advertisement
ਪਿਛਲੀ ਖ਼ਬਰ kanya ਅਗਲੀ ਖ਼ਬਰ ਨਵੇਂ ਵਰ੍ਹੇ ਦਿਆ ਸੂਰਜਾ <h4> * ਪ੍ਰੋ: ਜਸਵੰਤ ਸਿੰਘ ਗੰਡਮ * </h4>
Ad Position 24