16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2022

ਨਵੇਂ ਵਰ੍ਹੇ ਦਿਆ ਸੂਰਜਾ <h4>* ਡਾ. ਸਰਬਜੀਤ ਕੌਰ ਸੰਧਾਵਾਲੀਆ * </h4>

Ad Position 21
repet_subhas-goyals [Copy P29]
ਅਜੀਤ ਡੈਸਕ 01-01-2022

ਨਵੇਂ ਵਰ੍ਹੇ ਦਿਆ ਸੂਰਜਾ, ਤੇਰਾ ਕਰੀਏ ਇਸਤਕਬਾਲ ਵੇ,
ਆਪਣਾ ਨਿੱਘ ਤੇ ਚਾਨਣਾ, ਤੂੰ ਮੱਥਿਆਂ ਅੰਦਰ ਬਾਲ ਵੇ।
ਤੂੰ ਸਾਰੇ ਸੰਸਾਰ ਨੂੰ, ਪਾ ਕਿਰਨਾਂ ਦੀ ਗਲਵੱਕੜੀ,
ਪਿਆਰ ਮੁਹੱਬਤ ਇਸ਼ਕ ਦੀ, ਤੂੰ ਬਣ ਜਾ ਇਹ ਮਿਸਾਲ ਵੇ।
ਇਕ ਚਮਨ ਦੇ ਫੁੱਲ ਹਾਂ ਅਸੀਂ ਇਕ ਨੂਰ ਦੇ ਟਿਮਕਣੇ,
ਸਭ ਦੀ ਇਹ ਅਰਦਾਸ ਹੈ, ਹੋਏ ਭਾਗਾਂ ਭਰਿਆ ਸਾਲ ਵੇ।
ਸਾਂਝੀ ਧੜਕਣ ਦਿਲਾਂ ਦੀ, ਅਸੀਂ ਪਾਈਏ ਪੀਂਘ ਪਲਾਂਘੜੇ,
ਸਭ ਵਖਰੇਵੇਂ ਮੇਟ ਕੇ, ਸਾਡੇ ਸਾਂਝੇ ਹੋਣ ਖਿਆਲ ਵੇ।
ਇਕ ਇਕ ਪਲ ਅਨਮੋਲ ਹੈ,
ਕੋਈ ਪਲ ਨਾ ਜਾਏ ਗੁਆਚ ਵੇ,
ਜਸ਼ਨ ਬਣਾਈਏ ਜ਼ਿੰਦਗੀ,
ਸਭ ਮੁੱਕਣ ਜਾਲ ਜੰਜਾਲ ਵੇ।

ਆਪਣਾ-ਆਪ ਪਛਾਣੀਏ,
ਰੱਜ ਰੱਜ ਉਮਰਾਂ ਮਾਣੀਏ,
ਛੋਟੀ ਜਿਹੀ ਹੈ ਜ਼ਿੰਦਗੀ
ਗਿਣਤੀ ਦੇ ਹਨ ਸਾਲ ਵੇ।

ਰੂਹ ਵਿਚ ਭਰ ਕੇ ਬੰਦਗੀ,
ਹੋ ਜਾਈਏ ਮਖ਼ਮੂਰ ਵੇ,
ਅਨੁਭਵ ਦੇ ਵਿਚ ਕੰਬਣੀ,
ਦਿਲ ਵਿਚ ਹੋਏ ਤਾਲ ਵੇ।

ਨਸ ਨਸ ਅੰਦਰ ਭਰ ਦਈਂ, ਪਿਆਰਾਂ ਦਾ ਸੰਗੀਤ ਵੇ,
ਨਸ਼ੇ ਵਿਚ ਹੈ ਭੌਂ ਰਿਹਾ, ਸਿਰ ਗਗਨਾਂ ਦਾ ਥਾਲ ਵੇ।
ਮੰਗਦੇ ਹਾਂ ਮਦਹੋਸ਼ੀਆਂ, ਰੌਸ਼ਨੀਆਂ ਤੇ ਰੌਣਕਾਂ,
ਬਣ ਜਾਏ ਸਾਡੀ ਜ਼ਿੰਦਗੀ ਫੁੱਲਾਂ ਲੱਦੀ ਡਾਲ ਵੇ।
ਪ੍ਰੀਤ ਡੋਰ ਵਿਚ ਬੱਝੀ ਏ, ਰੋਜ਼ ਹੰਢਾਈਏ ਖ਼ੁਸ਼ਬੂਆਂ,
ਭੁੱਲ ਜਾਈਏ ਸਭ ਤੌਖਲੇ, ਪਾਈਏ ਇਸ਼ਕ ਧਮਾਲ ਵੇ।

Ad Position 22
No active advertisement
ਪਿਛਲੀ ਖ਼ਬਰ ਨਵੇਂ ਵਰ੍ਹੇ ਦਿਆ ਸੂਰਜਾ <h4> * ਪ੍ਰੋ: ਜਸਵੰਤ ਸਿੰਘ ਗੰਡਮ * </h4> ਅਗਲੀ ਖ਼ਬਰ ਫਿਰ ਦੇਵਾਂਗਾ ਵਧਾਈ ਦੋਸਤੋ <h4>*ਮਦਨ ਬੰਗੜ * </h4>
Ad Position 24