16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2022

ਨਵੇਂ ਵਰ੍ਹੇ ਦਿਆ ਸੂਰਜਾ <h4> * ਪ੍ਰੋ: ਜਸਵੰਤ ਸਿੰਘ ਗੰਡਮ * </h4>

Ad Position 21
repet_subhas-goyals [Copy P29]
ਅਜੀਤ ਡੈਸਕ 01-01-2022

ਨਵੇਂ ਸਾਲ ਦਿਆ ਸੂਰਜਾ, ਸੁਪਨੇ ਕਰ ਦੇ ਸੱਚ,
ਕੁੱਲੀਆਂ, ਛੰਨਾਂ, ਕੁੰਦਰਾਂ, ਢਾਰਿਆਂ ਦੇ ਵਿਚ ਮੱਚ।
ਨਵੇਂ ਸਾਲ ਦਿਆ ਸੂਰਜਾ, ਹਾਕਮਾਂ ਨੂੰ ਦੱਸ ਦੇ,
ਲੋਕਸ਼ਾਹੀ ਦੀ ਖੀਰ 'ਚ, ਪਾਵਣ ਨਾ ਉਹ ਖੇਹ।
ਨਵੇਂ ਸਾਲ ਦਿਆ ਸੂਰਜਾ, ਇਹ ਕੈਸੀ ਵਗੀ ਵਾ,
ਪੰਜਾਬੀ ਤਾਂ ਸਭ ਪੈ ਗਏ, ਪਰਦੇਸਾਂ ਦੇ ਰਾਹ।
ਨਵੇਂ ਸਾਲ ਦਿਆ ਸੂਰਜਾ, ਬੁੱਢਿਆਂ ਦੀ ਲੈ ਸਾਰ,
ਪਏ ਡੱਕੇ ਡੋਲੇ ਖਾਂਵਦੇ, ਗਈ 'ਡੰਗੋਰੀ' ਬਾਹਰ।
ਨਵੇਂ ਸਾਲ ਦਿਆ ਸੂਰਜਾ,
ਕਰ ਐਸੀ ਅਰਦਾਸ,
ਮੋੜਾ ਕਿਧਰੇ ਪੈ ਜਾਏ,
ਪਲਟ ਪਵੇ ਪਰਵਾਸ।
ਨਵੇਂ ਸਾਲ ਦਿਆ ਸੂਰਜਾ,
ਚਾਨਣ ਕਰ ਚੁਫੇਰ,
ਕਾਲੀ ਬੋਲੀ ਰਾਤ ਦਾ,
ਮਿਟ ਜਾਏ ਘੁੱਪ-ਅੰਧੇਰ।
ਨਵੇੇਂ ਸਾਲ ਦਿਆ ਸੂਰਜਾ,
ਸੱਜਰੀ ਸੋਨ ਸਵੇਰ,
ਕਲੀਆਂ, ਗੇਂਦਾਂ 'ਤੇ ਗੁਲਾਬ,
ਨੱਚਣ ਕੁਮਦ ਕਨੇਰ।

ਮੋਬਾਈਲ : 98766-55055.

Ad Position 22
No active advertisement
ਪਿਛਲੀ ਖ਼ਬਰ ਨਵਾਂ ਸਾਲ ਮੁਬਾਰਕ <h4>* ਹਰਵਿੰਦਰ ਉਹੜਪੁਰੀ * </h4> ਅਗਲੀ ਖ਼ਬਰ ਨਵੇਂ ਵਰ੍ਹੇ ਦਿਆ ਸੂਰਜਾ <h4>* ਡਾ. ਸਰਬਜੀਤ ਕੌਰ ਸੰਧਾਵਾਲੀਆ * </h4>
Ad Position 24