16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2024

ਸਾਲ ਮੁਬਾਰਕ

Ad Position 21
repet_subhas-goyals [Copy P29]
ਅਜੀਤ ਡੈਸਕ 01-01-2024

* ਡਾ. ਸਰਬਜੀਤ ਕੌਰ ਸੰਧਾਵਾਲੀਆ *
ਨਵੇਂ ਇਸ ਸਾਲ ਦੀ ਆਗਮ ਨੂੰ ਆਪਾਂ ਇਉਂ ਮਨਾ ਲਈਏ।
ਇਹਦੇ ਸਰਘੀ ਜਿਹੇ ਮੁਖੜੇ ਲਈ ਅਰਘਾਂ ਚੜ੍ਹਾ ਲਈਏ।
ਵਰ੍ਹੇ ਆਉਂਦੇ, ਚਲੇ ਜਾਂਦੇ, ਸਮਾਂ ਉੱਡਦਾ ਹੀ ਜਾਂਦਾ ਏ
ਨਵੇਂ ਇਸ ਸਾਲ 'ਤੇ ਆਪਾਂ ਨਵੀਂ ਕੋਈ ਪੈੜ ਪਾ ਲਈਏ।
ਬੜੀ ਉਪਰਾਮ ਹੈ ਕੁਦਰਤ, ਬੜਾ ਬਦਰੰਗ ਹੈ ਜੀਵਨ
ਆਓ ਹੁਣ ਰੰਗ, ਖ਼ੁਸ਼ਬੂ, ਰੌਸ਼ਨੀ ਦੀ ਬਾਤ ਪਾ ਲਈਏ।
ਬੜੇ ਨਾਯਾਬ ਤੋਹਫ਼ੇ ਨੇ ਪਵਣ, ਪਾਣੀ, ਅਰਸ਼, ਧਰਤੀ
ਇਨ੍ਹਾਂ ਅਨਮੋਲ ਦਾਤਾਂ ਦਾ ਆਉ ਕੁਝ ਮੁੱਲ ਪਾ ਲਈਏ।
ਨਵੇਂ ਇਸ ਸਾਲ ਦਾ ਹਰ ਪਲ ਰੂਹਾਨੀ ਜਸ਼ਨ ਬਣ ਜਾਏ
ਆਓ ਰਲ ਮਿਲ ਮੁਹੱਬਤ ਦੇ ਸੁਰੀਲੇ ਗੀਤ ਗਾ ਲਈਏ।
ਦਿਲਾਂ ਦਿਆਂ ਕੱਲਰਾਂ ਤੇ ਪਿਆਰ ਦੀ ਬਰਸਾਤ ਕਰ ਦੇਈਏ
ਸਿਤਾਰੇ ਗੁੰਦ ਕੇ ਸੁਰਤਾਲ ਸਾਹਾਂ ਦੀ ਵਜਾ ਲਈਏ।
ਆਓ ਕਾਇਨਾਤ ਦੇ ਵਿਹੜੇ ਦਾ ਹਰ ਕੋਨਾ ਸਜਾ ਦੇਈਏ
ਸ਼ੁਕਰ, ਮਸਤੀ, ਖੁਆਰੀ, ਇਸ਼ਕ ਵਿਚ ਪਲਕਾਂ ਵਿਛਾ ਲਈਏ।

Ad Position 22
No active advertisement
ਪਿਛਲੀ ਖ਼ਬਰ ਗੀਤ ਅਗਲੀ ਖ਼ਬਰ ਭਾਗਾਂ ਭਰਿਆ ਹੋਵੇ ਸਭ ਲਈ ਨਵਾਂ ਸਾਲ
Ad Position 24