16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2024

ਆਓ ਸੁੱਖ ਸਭ ਦੀ ਮਨਾਈਏ ਨਵੇਂ ਸਾਲ 'ਤੇ...

Ad Position 21
repet_subhas-goyals [Copy P29]
ਅਜੀਤ ਡੈਸਕ 01-01-2024

* ਹਰਦੇਵ ਸਿੰਘ 'ਭੁੱਲਰ'*
ਆਓ ਸੁੱਖ ਸਭ ਦੀ ਮਨਾਈਏ ਨਵੇਂ ਸਾਲ 'ਤੇ।
ਮੁਹੱਬਤਾਂ ਦੀ ਮਹਿਕ ਖਿੰਡਾਈਏ ਨਵੇਂ ਸਾਲ 'ਤੇ।
ਆਓ, ਸੁੱਖ ਸਭ ਦੀ ਮਨਾਈਏ ਨਵੇਂ ਸਾਲ 'ਤੇ।

ਸਰਹੱਦਾਂ ਉੱਤੇ ਕਦੇ ਹੋਣ ਨਾ ਲੜਾਈਆਂ ਬਈ।
ਭੈਣਾਂ ਨਾਲੋਂ ਵੀਰ ਪਾਉਣ ਨਾ ਜੁਦਾਈਆਂ ਬਈ।
ਆਓ, ਗੱਲ ਜੰਗ ਦੀ ਮੁਕਾਈਏ ਨਵੇਂ ਸਾਲ 'ਤੇ।
ਆਓ, ਸੁੱਖ ਸਭ ਦੀ ਮਨਾਈਏ ਨਵੇਂ ਸਾਲ 'ਤੇ।

ਨਸ਼ਿਆਂ ਤੋਂ ਦੂਰ ਰਹਿਣ ਗੱਭਰੂ ਪੰਜਾਬ ਦੇ।
ਸਦਾ ਰਹਿਣ ਮਹਿਕਦੇ ਫੁੱਲ ਸੂਹੇ ਗੁਲਾਬ ਦੇ।
ਵਿੱਛੜਿਆਂ ਨੂੰ ਗਲ ਲਾਈਏ ਨਵੇਂ ਸਾਲ 'ਤੇ।
ਆਓ, ਸੁੱਖ ਸਭ ਦੀ ਮਨਾਈਏ ਨਵੇਂ ਸਾਲ 'ਤੇ।

ਫਸਲਾਂ ਦੇ ਪੂਰੇ ਮੁੱਲ ਮਿਲਣ ਕਿਸਾਨ ਨੂੰ।
ਆਪ ਭੁੱਖਾ ਰਹਿ ਕੇ ਰੋਟੀ ਦੇਵੇ ਜੋ ਜਹਾਨ ਨੂੰ।
ਆਓ, ਇਨਸਾਫ ਦਿਵਾਈਏ ਨਵੇਂ ਸਾਲ 'ਤੇ।
ਆਓ, ਸੁੱਖ ਸਭ ਦੀ ਮਨਾਈਏ ਨਵੇਂ ਸਾਲ 'ਤੇ।

ਵਿੱਦਿਆ ਤੋਂ ਵਾਂਝਾ 'ਭੁੱਲਰਾ' ਕੋਈ ਹੋਵੇ ਨਾ।
ਭੁੱਖਾ ਮੇਰੇ ਦੇਸ਼ ਦਾ ਵਾਸੀ ਕੋਈ ਸੌਂਵੇ ਨਾ।
ਪਿਆਰ ਵਾਲੇ ਗੀਤ ਗਾਈਏ ਨਵੇਂ ਸਾਲ 'ਤੇ।
ਆਓ ਸੁੱਖ ਸਭ ਦੀ ਮਨਾਈਏ ਨਵੇਂ ਸਾਲ 'ਤੇ।

-ਪਿੰਡ ਮਸਤੇ ਵਾਲਾ (ਜ਼ੀਰਾ) ਮੋਬਾਈਲ: 94173-19048

Ad Position 22
No active advertisement
ਪਿਛਲੀ ਖ਼ਬਰ ਸੂਰਜ ਨੇ ਘੁੰਡ ਚੁੱਕ ਕੇ ... ਅਗਲੀ ਖ਼ਬਰ ਨਵੇਂ ਵਰ੍ਹੇ ਦੇ ਸੂਰਜ ਨੂੰ ਦੁਆ
Ad Position 24