08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

2047 ਤੱਕ ਵਿਕਸਿਤ ਭਾਰਤ ਲਈ 10 ਅਰਬ ਡਾਲਰ ਦੀ ਮਦਦ ਕਰੇਗੀ ਏਸ਼ੀਅਨ ਡਿਵੈੱਲਪਮੈਂਟ ਬੈਂਕ <br/>

Ad Position 21
No active advertisement
ਅਜੀਤ ਡੈਸਕ 02-06-2025

ਪ੍ਰਧਾਨ ਮੰਤਰੀ ਵਲੋਂ ਏ.ਡੀ.ਬੀ. ਮੁਖੀ ਮਸਾਟੋ ਕਾਂਡਾ ਨਾਲ ਮੁਲਾਕਾਤ
ਨਵੀਂ ਦਿੱਲੀ, 1 ਜੂਨ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਏਸ਼ੀਅਨ ਡਿਵੈਲਪਮੈਂਟ ਬੈਂਕ (ਏ. ਡੀ. ਬੀ.) ਦੇ ਪ੍ਰਧਾਨ ਮਸਾਟੋ ਕਾਂਡਾ ਨਾਲ ਮੁਲਾਕਾਤ ਕੀਤੀ ਗਈ ਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪਿਛਲੇ ਦਹਾਕੇ ਦੌਰਾਨ ਭਾਰਤ ਦੇ ਤੇਜ਼ ਪਰਿਵਰਤਨ ਨੂੰ ਹੋਰ ਗਤੀ ਦੇਣ ਲਈ ਕੰਮ ਕਰ ਰਹੀ ਹੈ | ਐਕਸ 'ਤੇ ਆਪਣੀ ਪੋਸਟ 'ਚ ਕਾਂਡਾ ਨੇ ਕਿਹਾ ਕਿ ਉਨ੍ਹਾਂ ਦਾ ਸੰਗਠਨ 2047 ਤੱਕ 'ਵਿਕਸਤ ਭਾਰਤ' ਦੀ ਭਾਰਤ ਦੀ ਇੱਛਾ ਦਾ ਸਮਰਥਨ ਕਰ ਰਿਹਾ ਹੈ ਅਤੇ ਇਸ ਨੂੰ ਇਕ ਦਲੇਰ ਦਿ੍ਸ਼ਟੀਕੋਣ ਵਜੋਂ ਦਰਸਾਉਂਦਾ ਹੈ | ਅਸੀਂ ਅਗਲੇ ਪੰਜ ਸਾਲਾਂ 'ਚ ਨਗਰਪਾਲਿਕਾ ਬੁਨਿਆਦੀ ਢਾਂਚੇ ਦੇ ਵਿਕਾਸ, ਮੈਟਰੋ ਨੈੱਟਵਰਕਾਂ ਦਾ ਵਿਸਥਾਰ, ਨਵੇਂ ਖੇਤਰੀ ਰੈਪਿਡ ਟ੍ਰਾਂਜ਼ਿਟ ਸਿਸਟਮ ਕੋਰੀਡੋਰ ਬਣਾਉਣ ਅਤੇ ਸ਼ਹਿਰੀ ਸੇਵਾਵਾਂ ਦੇ ਆਧੁਨਿਕੀਕਰਨ 'ਚ ਤੀਜੀ ਧਿਰ ਦੀ ਪੂੰਜੀ ਸਮੇਤ 10 ਅਰਬ ਡਾਲਰ ਦੀ ਮਦਦ ਕਰੇਗੀ | ਭਾਰਤ 1966 ਤੋਂ ਏ.ਡੀ.ਬੀ. ਦਾ ਸੰਸਥਾਪਕ ਮੈਂਬਰ ਅਤੇ ਇਸ ਦਾ ਸਭ ਤੋਂ ਵੱਡਾ ਕਰਜ਼ਾ ਲੈਣ ਵਾਲਾ ਇਕ ਦਿ੍ੜ੍ਹ ਭਾਈਵਾਲ ਹੈ | ਉਨ੍ਹਾਂ ਅੱਗੇ ਕਿਹਾ ਕਿ ਜਨਤਕ ਅਤੇ ਨਿੱਜੀ ਖੇਤਰ ਦੇ ਵਿੱਤ ਨੂੰ ਵਧਾ ਕੇ, ਗਿਆਨ ਸਹਿਯੋਗ ਨੂੰ ਡੂੰਘਾ ਕਰਕੇ ਅਤੇ ਪੂੰਜੀ ਜੁਟਾ ਕੇ ਅਸੀਂ 2047 ਤੱਕ ਇੱਕ ਵਿਕਸਤ ਰਾਸ਼ਟਰ ਬਣਨ ਅਤੇ ਇਸ ਦੇ 1.4 ਅਰਬ ਲੋਕਾਂ ਲਈ ਸਮਾਵੇਸ਼ੀ, ਲਚਕੀਲਾ ਅਤੇ ਟਿਕਾਊ ਵਿਕਾਸ ਪ੍ਰਦਾਨ ਕਰਨ ਲਈ ਭਾਰਤ ਦੀ ਮੁਹਿੰਮ ਦਾ ਸਮਰਥਨ ਕਰਨ ਲਈ ਤਿਆਰ ਹਾਂ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਿਹਾ ਕਿ ਮਸਾਟੋ ਕਾਂਡਾ ਨਾਲ ਇਕ ਸ਼ਾਨਦਾਰ ਮੁਲਾਕਾਤ ਹੋਈ, ਜਿਸ 'ਚ ਅਸੀਂ ਕਈ ਮੁੱਦਿਆਂ 'ਤੇ ਦਿ੍ਸ਼ਟੀਕੋਣ ਸਾਂਝੇ ਕੀਤੇ | ਪਿਛਲੇ ਦਹਾਕੇ ਦੌਰਾਨ ਭਾਰਤ ਦੇ ਤੇਜ਼ ਪਰਿਵਰਤਨ ਨੇ ਅਣਗਿਣਤ ਲੋਕਾਂ ਨੂੰ ਸ਼ਕਤੀ ਦਿੱਤੀ ਹੈ ਅਤੇ ਅਸੀਂ ਇਸ ਯਾਤਰਾ 'ਚ ਹੋਰ ਗਤੀ ਜੋੜਨ ਲਈ ਕੰਮ ਕਰ ਰਹੇ ਹਾਂ!

Ad Position 22
No active advertisement
ਪਿਛਲੀ ਖ਼ਬਰ ਗਾਜ਼ਾ ਸਹਾਇਤਾ ਕੇਂਦਰ ਵੱਲ ਜਾਂਦੇ ਫਿਲਸਤੀਨੀਆਂ 'ਤੇ ਹਮਲਾ-31 ਮੌਤਾਂ <br/> ਅਗਲੀ ਖ਼ਬਰ ਹਿਮਾਚਲ 'ਚ ਲੁਧਿਆਣਾ ਤੋਂ ਗਏ ਵਾਹਨ ਨਾਲ ਵਾਪਰਿਆ ਹਾਦਸਾ-5 ਮੌਤਾਂ <br/>
Ad Position 24