08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਗਾਜ਼ਾ ਸਹਾਇਤਾ ਕੇਂਦਰ ਵੱਲ ਜਾਂਦੇ ਫਿਲਸਤੀਨੀਆਂ 'ਤੇ ਹਮਲਾ-31 ਮੌਤਾਂ <br/>

Ad Position 21
No active advertisement
ਅਜੀਤ ਡੈਸਕ 02-06-2025
ਰਫ਼ਾਹ (ਗਾਜ਼ਾ ਪੱਟੀ), 1 ਜੂਨ (ਏ.ਪੀ.)-ਗਾਜ਼ਾ ਪੱਟੀ 'ਚ ਸਹਾਇਤਾ ਕੇਂਦਰ ਵੱਲ ਵਧ ਰਹੇ ਫਿਲਸਤੀਨੀਆਂ 'ਤੇ ਹੋਈ ਅੰਨ੍ਹੇਵਾਹ ਗੋਲੀਬਾਰੀ 'ਚ 31 ਫਿਲਸਤੀਨੀ ਮਾਰੇ ਗਏ ਤੇ 150 ਤੋਂ ਵੱਧ ਜ਼ਖ਼ਮੀ ਹੋ ਗਏ | ਚਸ਼ਮਦੀਦਾਂ ਨੇ ਕਿਹਾ ਕਿ ਇਜ਼ਰਾਈਲੀ ਬਲਾਂ ਨੇ ਇਕ ਇਜ਼ਰਾਈਲੀ-ਸਮਰਥਿਤ ਫਾਊਾਡੇਸ਼ਨ ਦੁਆਰਾ ਚਲਾਏ ਜਾ ਰਹੇ ਸਹਾਇਤਾ ਸਥਾਨ ਤੋਂ ਲਗਭਗ ਇਕ ਕਿਲੋਮੀਟਰ (1,000 ਗਜ਼) ਦੂਰ ਭੀੜ 'ਤੇ ਗੋਲੀਬਾਰੀ ਕੀਤੀ | ਹਾਲਾਂਕਿ ਇਸ ਘਟਨਾ ਤੋਂ ਕੁੱਝ ਘੰਟੇ ਪਹਿਲਾਂ, ਰੈਡ ਕਰਾਸ ਦੁਆਰਾ ਚਲਾਏ ਜਾ ਰਹੇ ਇਕ ਨੇੜਲੇ ਫੀਲਡ ਹਸਪਤਾਲ ਦੇ ਅਧਿਕਾਰੀਆਂ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਸੀ ਕਿ ਫਿਲਹਾਲ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ 'ਤੇ ਗੋਲੀਬਾਰੀ ਕਿਸਨੇ ਕੀਤੀ | ਇਜ਼ਰਾਈਲੀ ਫੌਜ ਨੇ ਤੁਰੰਤ ਇਸ ਮਾਮਲੇ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਯੂਕਰੇਨ ਵਲੋਂ ਰੂਸ 'ਤੇ ਸਭ ਤੋਂ ਵੱਡਾ ਡਰੋਨ ਹਮਲਾ 40 ਤੋਂ ਵੱਧ ਲੜਾਕੂ ਜਹਾਜ਼ ਕੀਤੇ ਤਬਾਹ <br/> ਅਗਲੀ ਖ਼ਬਰ 2047 ਤੱਕ ਵਿਕਸਿਤ ਭਾਰਤ ਲਈ 10 ਅਰਬ ਡਾਲਰ ਦੀ ਮਦਦ ਕਰੇਗੀ ਏਸ਼ੀਅਨ ਡਿਵੈੱਲਪਮੈਂਟ ਬੈਂਕ <br/>
Ad Position 24