2 ਏਅਰਬੇਸਾਂ ਨੂੰ ਬਣਾਇਆ ਨਿਸ਼ਾਨਾ
ਕੀਵ, 1 ਜੂਨ (ਏਜੰਸੀ/ਇੰਟ.)-ਯੂਕਰੇਨ ਤੇ ਰੂਸ ਵਿਚਕਾਰ ਚੱਲ ਰਹੀ ਜੰਗ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ ਹੈ | ਯੂਕਰੇਨ ਨੇ ਰੂਸ ਦੇ 2 ਏਅਰਬੇਸਾਂ 'ਤੇ ਵੱਡਾ ਡਰੋਨ ਹਮਲਾ ਕੀਤਾ ਹੈ | ਇਸ ਹਮਲੇ ਕਾਰਨ ਹਫੜਾ-ਦਫੜੀ ਮਚ ਗਈ ਹੈ | ਯੂਕਰੇਨ ਦੇ ਦਾਅਵਿਆਂ ਅਨੁਸਾਰ ਡਰੋਨਾਂ ਨੇ 41 ਰੂਸੀ ਲੜਾਕੂ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ | ਹਮਲੇ ਕਾਰਨ ਭਾਰੀ ਧੂੰਆਂ ਉੱਠਦਾ ਦਿਖਾਈ ਦਿੱਤਾ | ਇਕ ਯੂਕਰੇਨੀ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਇਸ ਹਮਲੇ ਨੂੰ ਅੰਜਾਮ ਦੇਣ 'ਚ ਕਰੀਬ ਡੇਢ ਸਾਲ ਤੋਂ ਵੱਧ ਸਮਾਂ ਲੱਗਿਆ ਤੇ ਇਸ ਦੀ ਨਿਗਰਾਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਨਿੱਜੀ ਤੌਰ 'ਤੇ ਕੀਤੀ | ਰੂਸ ਦੇ ਇਰਕੁਤਸਕ ਖੇਤਰ ਦੇ ਗਵਰਨਰ ਨੇ ਡਰੋਨ ਹਮਲੇ ਦੀ ਪੁਸ਼ਟੀ ਕੀਤੀ ਹੈ | ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਯੂਕਰੇਨ ਨੇ ਉਨ੍ਹਾਂ ਜੰਗੀ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਹੈ ਜਿਨ੍ਹਾਂ ਦੀ ਵਰਤੋਂ ਰੂਸ ਯੂਕਰੇਨ 'ਤੇ ਹਮਲੇ ਕਰਨ ਲਈ ਕਰ ਰਿਹਾ ਸੀ | ਇਸ ਦੇ ਨਾਲ ਹੀ ਯੂਕਰੇਨ ਦਾ ਦਾਅਵਾ ਹੈ ਕਿ ਇਹ ਉਹੀ ਜਹਾਜ਼ ਹਨ ਜੋ ਅਕਸਰ ਯੂਕਰੇਨ ਦੇ ਉੱਪਰੋਂ ਉਡਾਣ ਭਰਦੇ ਸਨ ਤੇ ਬੰਬ ਸੁੱਟਦੇ ਸਨ | ਇਸ ਬਾਰੇ ਯੂਕਰੇਨ ਦੀ ਸੁਰੱਖਿਆ ਸੇਵਾ (ਐਸ.ਬੀ.ਯੂ.) ਨੇ ਕਿਹਾ ਕਿ ਉਹ ਟੀ.ਯੂ.-95, ਟੀ.ਯੂ.-22 ਅਤੇ ਮਹਿੰਗੇ ਤੇ ਦੁਰਲੱਭ ਏ-50 ਜਾਸੂਸੀ ਜਹਾਜ਼ਾਂ ਨੂੰ ਨੁਕਸਾਨ ਪਹੁੰਚਾਉਣ 'ਚ ਸਫਲ ਰਹੇ ਹਨ | ਸੂਤਰ ਨੇ ਕਿਹਾ ਕਿ ਜਿਨ੍ਹਾਂ ਹਵਾਈ ਅੱਡਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਉਨ੍ਹਾਂ 'ਚੋਂ ਇਕ ਰੂਸ ਦੇ ਇਰਕੁਤਸਕ ਓਬਲਾਸਟ 'ਚ ਬੇਲਾਇਆ ਹਵਾਈ ਅੱਡਾ ਸੀ, ਜੋ ਕਿ ਯੂਕਰੇਨ ਤੋਂ 4,000 ਕਿਲੋਮੀਟਰ ਤੋਂ ਵੱਧ ਦੂਰ ਹੈ | ਰੂਸ ਦੇ ਮੁਰਮੰਸਕ ਓਬਲਾਸਟ 'ਚ ਓਲੇਨੀਆ ਹਵਾਈ ਅੱਡਾ, ਰਿਆਜ਼ਾਨ ਓਬਲਾਸਟ 'ਚ ਡਿਆਘੀਲੇਵ ਹਵਾਈ ਅੱਡਾ, ਇਵਾਨੋਵੋ ਓਬਲਾਸਟ ਵਿੱਚ ਇਵਾਨੋਵੋ ਹਵਾਈ ਅੱਡੇ ਨੂੰ ਵੀ ਨਿਸ਼ਾਨਾ ਬਣਾਇਆ ਗਿਆ |
ਰੂਸ ਵਲੋਂ ਯੂਕਰੇਨੀ ਹਮਲਿਆਂ ਦੀ ਪੁਸ਼ਟੀ
ਮਾਸਕੋ, (ਪੀ.ਟੀ.ਆਈ.)-ਰੂਸੀ ਰੱਖਿਆ ਮੰਤਰਾਲੇ ਨੇ ਐਤਵਾਰ ਨੂੰ ਪੁਸ਼ਟੀ ਕੀਤੀ ਕਿ ਪੰਜ ਹਵਾਈ ਅੱਡਿਆਂ 'ਤੇ ਯੂਕਰੇਨੀ ਡਰੋਨਾਂ ਨੇ ਹਮਲਾ ਕੀਤਾ ਸੀ, ਜਿਸ 'ਚ ਅਣਪਛਾਤੀ ਗਿਣਤੀ ਦੇ ਜਹਾਜ਼ਾਂ ਨੂੰ ਨੁਕਸਾਨ ਪਹੁੰਚਿਆ ਸੀ | ਅੱਜ, ਕੀਵ ਸ਼ਾਸਨ ਨੇ ਮੁਰਮੰਸਕ, ਇਰਕੁਤਸਕ, ਇਵਾਨੋਵੋ, ਰਿਆਜ਼ਾਨ ਅਤੇ ਅਮੂਰ ਖੇਤਰਾਂ 'ਚ ਹਵਾਈ ਅੱਡਿਆਂ 'ਤੇ ਐਫ.ਪੀ.ਵੀ. ਡਰੋਨਾਂ ਦੀ ਵਰਤੋਂ ਨਾਲ ਇਕ ਅੱਤਵਾਦੀ ਹਮਲਾ ਕੀਤਾ | ਇਵਾਨੋਵੋ, ਰਿਆਜ਼ਾਨ ਤੇ ਅਮੂਰ ਖੇਤਰਾਂ 'ਚ ਫ਼Ïਜੀ ਹਵਾਈ ਅੱਡਿਆਂ 'ਤੇ ਸਾਰੇ ਅੱਤਵਾਦੀ ਹਮਲਿਆਂ ਨੂੰ ਰੋਕ ਦਿੱਤਾ ਗਿਆ |
ਯੂਕਰੇਨ ਵਲੋਂ ਰੂਸ 'ਤੇ ਸਭ ਤੋਂ ਵੱਡਾ ਡਰੋਨ ਹਮਲਾ 40 ਤੋਂ ਵੱਧ ਲੜਾਕੂ ਜਹਾਜ਼ ਕੀਤੇ ਤਬਾਹ <br/>
ਅਜੀਤ ਡੈਸਕ
02-06-2025