08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

2 ਦਹਾਕਿਆਂ 'ਚ ਪਹਿਲੀ ਵਾਰ ਚੋਣ ਕਮਿਸ਼ਨ ਵਲੋਂ ਜ਼ਿਮਨੀ ਚੋਣਾਂ ਲਈ ਵੋਟਰ ਸੂਚੀ 'ਚ ਸੋਧ

Ad Position 21
No active advertisement
ਅਜੀਤ ਡੈਸਕ 02-06-2025
ਨਵੀਂ ਦਿੱਲੀ, 1 ਜੂਨ (ਪੀ.ਟੀ.ਆਈ.)-ਲਗਭਗ 2 ਦਹਾਕਿਆਂ 'ਚ ਪਹਿਲੀ ਵਾਰ ਚੋਣ ਕਮਿਸ਼ਨ ਨੇ ਬੇਦਾਗ਼ ਵੋਟਰ ਸੂਚੀ ਨੂੰ ਯਕੀਨੀ ਬਣਾਉਣ ਲਈ ਲੁਧਿਆਣਾ ਸਮੇਤ 5 ਹਲਕਿਆਂ ਦੀ ਵੋਟਰ ਸੂਚੀ ਨੂੰ ਸੋਧਿਆ ਹੈ, ਤਾਂ ਜੋ ਉੱਥੇ ਵਿਧਾਨ ਸਭਾ ਜ਼ਿਮਨੀ ਚੋਣਾਂ ਕਰਵਾਈਆਂ ਜਾ ਸਕਣ | ਅਧਿਕਾਰੀਆਂ ਨੇ ਦੱਸਿਆ ਕਿ ਆਖਰੀ ਵਾਰ ਜ਼ਿਮਨੀ ਚੋਣਾਂ ਲਈ ਇਕ ਵਿਸ਼ੇਸ਼ ਸੰਖੇਪ ਸੋਧ 2006 'ਚ ਤਾਮਿਲਨਾਡੂ 'ਚ ਹੋਈ ਸੀ | ਲੋਕ ਪ੍ਰਤੀਨਿਧਤਾ ਐਕਟ, 1950 ਦੇ ਉਪਬੰਧਾਂ ਦਾ ਹਵਾਲਾ ਦਿੰਦੇ ਹੋਏ ਅਧਿਕਾਰੀਆਂ ਨੇ ਕਿਹਾ ਕਿ ਹਰੇਕ ਚੋਣ ਤੇ ਜ਼ਿਮਨੀ ਚੋਣਾਂ ਤੋਂ ਪਹਿਲਾਂ ਵੋਟਰ ਸੂਚੀ ਨੂੰ ਸੋਧਿਆ ਜਾਣਾ ਚਾਹੀਦਾ ਹੈ, ਜਦੋਂ ਤੱਕ ਕਿ ਚੋਣ ਕਮਿਸ਼ਨ ਦੁਆਰਾ ਹੋਰ ਨਿਰਦੇਸ਼ ਨਾ ਦਿੱਤੇ ਜਾਣ | ਕਾਨੂੰਨ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਭਾਵੇਂ ਵੋਟਰ ਸੂਚੀ 'ਚ ਸੋਧ ਨਹੀਂ ਕੀਤੀ ਜਾਂਦੀ, ਇਸ ਦੀ ਵੈਧਤਾ ਜਾਂ ਨਿਰੰਤਰ ਕਾਰਜਸ਼ੀਲਤਾ ਪ੍ਰਭਾਵਿਤ ਨਹੀਂ ਹੋਵੇਗੀ | ਮੌਜੂਦਾ ਵੋਟਰ ਸੂਚੀ ਦੀ ਵੈਧਤਾ ਵਿਸ਼ੇਸ਼ ਸੋਧ ਪੂਰੀ ਹੋਣ ਤੱਕ ਜਾਰੀ ਰਹੇਗੀ | ਅਧਿਕਾਰੀਆਂ ਨੇ ਦੱਸਿਆ ਕਿ ਇਹ ਚੋਣ ਕਮਿਸ਼ਨ ਦਾ ਕੰਮ ਹੈ ਕਿ ਉਹ ਲੋੜ ਦੇ ਆਧਾਰ 'ਤੇ ਇਹ ਫ਼ੈਸਲਾ ਕਰੇ ਕਿ ਵੋਟਰ ਸੂਚੀ 'ਚ ਸੋਧ ਕਰਨ ਦੀ ਲੋੜ ਹੈ ਜਾਂ ਨਹੀਂ |

Ad Position 22
No active advertisement
ਪਿਛਲੀ ਖ਼ਬਰ ਮਈ 'ਚ ਜੀ.ਐਸ.ਟੀ. ਵਸੂਲੀ 'ਚ ਪਿਛਲੇ ਸਾਲ ਦਾ ਰਿਕਾਰਡ ਟੁੱਟਾ ਅਗਲੀ ਖ਼ਬਰ ਦਿੱਲੀ ਹਾਈ ਕੋਰਟ ਨੇ ਫ਼ੌਜੀ ਅਧਿਕਾਰੀ ਦੀ ਬਰਖ਼ਾਸਤਗੀ ਨੂੰ ਰੱਖਿਆ ਬਰਕਰਾਰ
Ad Position 24