11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਪਟਿਆਲਾ ਪੁਲਿਸ ਦੀ ਚਰਚਿਤ ਆਡੀਓ ਸੰਬੰਧੀ ਅਕਾਲੀ ਦਲ ਦੇ ਬੁਲਾਰੇ ਕਲੇਰ ਤੋਂ ਪੁੱਛਗਿੱਛ

Ad Position 21
No active advertisement
ਅਜੀਤ ਡੈਸਕ 08-12-2025

ਡਾ. ਚੀਮਾ ਦੀ ਪਟੀਸ਼ਨ 'ਤੇ ਹਾਈ ਕੋਰਟ 'ਚ ਸੁਣਵਾਈ ਅੱਜ
ਚੰਡੀਗੜ੍ਹ, 7 ਦਸੰਬਰ (ਬਿਊਰੋ ਚੀਫ਼)–ਪਟਿਆਲਾ ਪੁਲਿਸ ਦੀ ਵੀਡੀਓ ਕਾਨਫ਼ਰੰਸ ਰਾਹੀਂ ਮੀਟਿੰਗ ਦੀ ਕਥਿਤ ਤੌਰ 'ਤੇ ਲੀਕ ਦੱਸੀ ਜਾ ਰਹੀ ਆਡੀਓ ਨੂੰ ਲੈ ਕੇ ਪੁਲਿਸ ਵਿਭਾਗ ਵਿਚ ਕਾਫ਼ੀ ਭੱਜਦੌੜ ਹੈ ਅਤੇ ਦੋ ਤਿੰਨ ਜੂਨੀਅਰ ਪੁਲਿਸ ਅਧਿਕਾਰੀਆਂ ਦੀ ਸ਼ਿਕਾਇਤ 'ਤੇ ਦਰਜ ਕੀਤੇ ਗਏ ਕੇਸ ਅਤੇ ਮਾਮਲੇ ਦੀ ਜਾਂਚ ਲਈ ਐਡੀਸ਼ਨਲ ਡੀ.ਜੀ.ਪੀ. ਐਸ.ਪੀ.ਐਸ. ਪਰਮਾਰ ਵਲੋਂ ਅੱਜ ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਤੋਂ ਅੱਜ ਇਥੇ ਪੰਜਾਬ ਪੁਲਿਸ ਹੈੱਡਕੁਆਟਰ ਵਿਖੇ ਪੁੱਛਗਿੱਛ ਕੀਤੀ ਗਈ | ਪੁਲਿਸ ਦੀ ਪੁੱਛਗਿੱਛ ਇਸ ਗੱਲ 'ਤੇ ਕੇਂਦਰਿਤ ਸੀ ਕਿ ਇਹ ਆਡੀਓ ਆਈ ਕਿਥੋਂ ਮਹੱਈਆ ਹੋਈ | ਕਲੇਰ ਨੇ ਦੱਸਿਆ ਕਿ ਇਹ ਆਡੀਓ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਆਪਣੇ ਟਵਿੱਟਰ ਹੈਾਡਲ 'ਤੇ ਪਾਈ ਗਈ ਸੀ ਅਤੇ ਸਭ ਨੂੰ ਇਸ ਸੰਬੰਧੀ ਜਾਣਕਾਰੀ ਹੈ | ਉਨ੍ਹਾਂ ਕਿਹਾ ਕਿ ਇਸ ਆਡੀਓ ਨੂੰ ਸੁਣਨ ਤੋਂ ਬਾਅਦ ਮੈਂ ਪੰਜਾਬ ਦੇ ਚੋਣ ਕਮਿਸ਼ਨਰ ਨੂੰ ਵੀ ਲਿਖਤੀ ਸ਼ਿਕਾਇਤ ਦਿੱਤੀ | ਇਸੇ ਆਡੀਓ ਨੂੰ ਲੈ ਕੇ ਅਕਾਲੀ ਦਲ ਦੇ ਸਕੱਤਰ ਜਨਰਲ ਡਾ. ਦਲਜੀਤ ਸਿੰਘ ਚੀਮਾ ਵਲੋਂ ਹਾਈ ਕੋਰਟ ਵਿਚ ਵੀ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ 'ਤੇ ਸੁਣਵਾਈ 8 ਦਸੰਬਰ ਨੂੰ ਹੋਣ ਦੀ ਸੰਭਾਵਨਾ ਹੈ | ਕਲੇਰ ਦਾ ਕਹਿਣਾ ਹੈ ਕਿ ਇਸ ਆਡੀਓ ਦੀ ਸੂਬੇ ਤੋਂ ਬਾਹਰੋਂ ਜਾਂਚ ਕਰਵਾਈ ਜਾਵੇ ਤਾਂ ਪਤਾ ਲੱਗ ਜਾਵੇਗਾ ਕਿ ਇਹ ਆਡੀਓ ਅਸਲੀ ਹੈ ਜਾਂ ਨਹੀਂ | ਪਟਿਆਲਾ ਦੇ ਡੀ.ਆਈ.ਜੀ. ਵਲੋਂ ਚੋਣ ਕਮਿਸ਼ਨ ਨੂੰ ਇਕ ਪੱਤਰ ਲਿਖ ਕੇ ਦਾਅਵਾ ਕੀਤਾ ਗਿਆ ਹੈ ਕਿ ਇਹ ਆਡੀਓ ਨਕਲੀ ਤੇ ਏ.ਆਈ. ਨਾਲ ਬਣਾਈ ਹੋਈ ਹੈ | ਆਡੀਓ ਸੰਬੰਧੀ ਸ਼ਿਕਾਇਤ ਦੇਣ ਵਾਲੇ ਪੁਲਿਸ ਕਰਮਚਾਰੀਆਂ ਦਾ ਤਾਂ ਇਹ ਵੀ ਦਾਅਵਾ ਹੈ ਕਿ ਮਗਰਲੇ ਦਿਨਾਂ ਦੌਰਾਨ ਪੁਲਿਸ ਅਧਿਕਾਰੀਆਂ ਦੀ ਕੋਈ ਅਜਿਹੀ ਮੀਟਿੰਗ ਹੋਈ ਹੀ ਨਹੀਂ ਸੀ | ਇਸ ਮਾਮਲੇ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਵਲੋਂ ਪੁੱਛਗਿੱਛ ਲਈ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਯੂਥ ਆਗੂ ਸਰਬਜੀਤ ਸਿੰਘ ਝਿੰਜਰ ਸਮੇਤ ਕੋਈ ਅੱਧੀ ਦਰਜ਼ਨ ਲੋਕਾਂ ਨੂੰ ਬੁਲਾਇਆ ਗਿਆ ਹੈ | ਇਨ੍ਹਾਂ ਵਿਚ ਰਤਨਦੀਪ ਸਿੰਘ ਧਾਲੀਵਾਲ ਸਮੇਤ ਕੁਝ ਯੂ-ਟਿਊਬਰ ਅਤੇ ਆਡੀਓ ਅੱਪਲੋਡ ਕਰਨ ਵਾਲੇ ਦੱਸੇ ਜਾ ਰਹੇ ਹਨ | ਪਟਿਆਲਾ ਪੁਲਿਸ ਵਲੋਂ ਇਸ ਮਾਮਲੇ ਵਿਚ ਅਚਾਰ ਸੰਹਿਤਾ ਦੀ ਧਾਰਾ 319, 336(4), 356 ਅਤੇ ਆਈ.ਟੀ. ਐਕਟ ਦੀ ਧਾਰਾ 66 (ਡੀ) ਤਹਿਤ ਕੇਸ ਦਰਜ ਕੀਤਾ ਗਿਆ ਹੈ | ਉਕਤ ਆਡੀਓ ਦੇ ਮਾਮਲੇ ਵਿਚ ਕੱਲ੍ਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਕੇਸ ਦੀ ਸੁਣਵਾਈ ਨੂੰ ਲੈ ਕੇ ਪੰਜਾਬ ਪੁਲਿਸ ਵੀ ਚਿੰਤਤ ਨਜ਼ਰ ਆ ਰਹੀ ਹੈ ਕਿ ਜੇਕਰ ਇਸ ਮਾਮਲੇ ਦੀ ਜਾਂਚ ਹਾਈ ਕੋਰਟ ਵਲੋਂ ਕਿਸੇ ਕੇਂਦਰੀ ਏਜੰਸੀ ਨੂੰ ਦਿੱਤੀ ਜਾਂਦੀ ਹੈ ਤਾਂ ਪੁਲਿਸ ਵਿਭਾਗ ਲਈ ਇਸ ਨਾਲ ਮੁਸ਼ਕਲਾਂ ਵੱਧ ਵੀ ਸਕਦੀਆਂ ਹਨ | ਪੁਲਿਸ ਵਿਭਾਗ ਵਲੋਂ ਆਡੀਓ ਨੂੰ ਫਰਜ਼ੀ ਤੇ ਏ.ਆਈ. ਰਾਹੀਂ ਬਣਾਈ ਦੱਸ ਕਿ ਭਾਵੇਂ ਕੇਸ ਤਾਂ ਦਰਜ ਕਰ ਦਿੱਤਾ ਗਿਆ ਹੈ ਪਰ ਇਸ ਆਡੀਓ ਦੀ ਜਾਂਚ ਹੋਣੀ ਅਜੇ ਬਾਕੀ ਹੈ ਅਤੇ ਇਸ ਦੀ ਅਸਲੀਅਤ ਸੰਬੰਧੀ ਪਤਾ ਆਡੀਓ ਦੀ ਜਾਂਚ ਤੋਂ ਬਾਅਦ ਹੀ ਲੱਗ ਸਕੇਗਾ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਵਲੋਂ ਦੱਖਣੀ ਕੋਰੀਆ 'ਚ ਪ੍ਰਵਾਸੀ ਪੰਜਾਬੀਆਂ ਨੂੰ ਸੱਦਾ <br/> ਅਗਲੀ ਖ਼ਬਰ ਸੰਸਦ ਮੈਂਬਰਾਂ ਨੂੰ 'ਵਿਪ੍ਹ' ਤੋਂ ਮੁਕਤੀ ਲਈ ਲੋਕ ਸਭਾ 'ਚ ਬਿੱਲ ਪੇਸ਼ <br/>
Ad Position 24