03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਅਮਰੀਕਾ 'ਚ ਗੈਰ-ਕਾਨੂੰਨੀ ਤÏਰ 'ਤੇ ਰਹਿ ਰਹੇ 30 ਭਾਰਤੀ ਨਾਗਰਿਕ ਗਿ੍ਫ਼ਤਾਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 25-12-2025
ਨਿਊਯਾਰਕ, 24 ਦਸੰਬਰ (ਏਜੰਸੀ)-ਅਮਰੀਕੀ ਸਰਹੱਦੀ ਗਸ਼ਤ ਏਜੰਟਾਂ ਨੇ ਵਪਾਰਕ ਡਰਾਈਵਿੰਗ ਲਾਇਸੈਂਸਾਂ 'ਤੇ ਸੈਮੀ-ਟਰੱਕ ਚਲਾ ਰਹੇ 30 ਭਾਰਤੀ ਨਾਗਰਿਕਾਂ ਸਮੇਤ ਕੁੱਲ 49 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗਿ੍ਫ਼ਤਾਰ ਕੀਤਾ | ਅਮਰੀਕੀ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਅਨੁਸਾਰ ਕੈਲੀਫੋਰਨੀਆ ਦੇ ਐਲ ਸੈਂਟਰੋ ਸੈਕਟਰ 'ਚ 23 ਨਵੰਬਰ ਤੋਂ 12 ਦਸੰਬਰ ਦਰਮਿਆਨ ਚਲਾਈ ਗਈ ਮੁਹਿੰਮ ਦÏਰਾਨ ਇਹ ਗਿ੍ਫ਼ਤਾਰੀਆਂ ਹੋਈਆਂ | ਇਹ ਲੋਕ ਅੰਤਰਰਾਜੀ ਮਾਰਗਾਂ 'ਤੇ ਟਰੱਕ ਚਲਾਉਂਦੇ ਹੋਏ ਫੜੇ ਗਏ | ਫੜੇ ਗਏ ਵਿਅਕਤੀਆਂ 'ਚ ਸਭ ਤੋਂ ਵੱਧ 30 ਭਾਰਤੀ ਹਨ, ਜਦਕਿ ਬਾਕੀ ਚੀਨ, ਰੂਸ, ਮੈਕਸੀਕੋ ਤੇ ਹੋਰ ਦੇਸ਼ਾਂ ਨਾਲ ਸੰਬੰਧਿਤ ਹਨ | ਇਨ੍ਹਾਂ 'ਚੋਂ ਬਹੁਤੇ ਲਾਇਸੰਸ ਕੈਲੀਫੋਰਨੀਆ ਵਲੋਂ ਜਾਰੀ ਕੀਤੇ ਗਏ ਸਨ | ਇਸ ਤੋਂ ਇਲਾਵਾ 10 ਅਤੇ 11 ਦਸੰਬਰ ਨੂੰ 'ਆਪ੍ਰੇਸ਼ਨ ਹਾਈਵੇਅ ਸੈਂਟੀਨਲ' ਤਹਿਤ ਕੀਤੀ ਗਈ ਕਾਰਵਾਈ 'ਚ ਵੀ ਕਈ ਭਾਰਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਹ ਮੁਹਿੰਮ ਖਾਸ ਤÏਰ 'ਤੇ ਉਨ੍ਹਾਂ ਵਪਾਰਕ ਟਰੱਕਿੰਗ ਕੰਪਨੀਆਂ ਨੂੰ ਨਿਸ਼ਾਨਾ ਬਣਾ ਕੇ ਸ਼ੁਰੂ ਕੀਤੀ ਗਈ ਸੀ ਜਿਥੇ ਗੈਰ-ਕਾਨੂੰਨੀ ਵਿਅਕਤੀਆਂ ਦੁਆਰਾ ਚਲਾਏ ਜਾ ਰਹੇ ਟਰੱਕਾਂ ਕਾਰਨ ਕਈ ਘਾਤਕ ਹਾਦਸੇ ਵਾਪਰੇ ਸਨ | ਐਲ ਸੈਂਟਰੋ ਸੈਕਟਰ ਦੇ ਕਾਰਜਕਾਰੀ ਮੁੱਖ ਪੈਟਰੋਲ ਏਜੰਟ ਜੋਸਫ ਰੇਮੇਨਰ ਨੇ ਕਿਹਾ ਕਿ ਇਹ ਲੋਕ ਕਦੇ ਵੀ ਟਰੱਕ ਚਲਾਉਣ ਦੇ ਯੋਗ ਨਹੀਂ ਸਨ ਤੇ ਲਾਇਸੰਸ ਜਾਰੀ ਕਰਨ ਵਾਲੇ ਰਾਜ ਇਨ੍ਹਾਂ ਹਾਦਸਿਆਂ ਲਈ ਸਿੱਧੇ ਤÏਰ 'ਤੇ ਜ਼ਿੰਮੇਵਾਰ ਹਨ | ਹਾਲ ਹੀ ਦੇ ਮਹੀਨਿਆਂ 'ਚ ਰਾਜਿੰਦਰ ਕੁਮਾਰ, ਹਰਜਿੰਦਰ ਸਿੰਘ, ਪ੍ਰਤਾਪ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਵਰਗੇ ਕਈ ਭਾਰਤੀ ਨਾਗਰਿਕਾਂ ਦੇ ਨਾਂਅ ਸਾਹਮਣੇ ਆਏ ਹਨ, ਜੋ ਅਮਰੀਕਾ 'ਚ ਗੈਰ-ਕਾਨੂੰਨੀ ਤÏਰ 'ਤੇ ਰਹਿੰਦੇ ਹੋਏ ਟਰੱਕ ਚਲਾ ਰਹੇ ਸਨ ਤੇ ਭਿਆਨਕ ਸੜਕ ਹਾਦਸਿਆਂ ਦਾ ਕਾਰਨ ਬਣੇ |

Ad Position 22
No active advertisement
ਪਿਛਲੀ ਖ਼ਬਰ ਇਸਰੋ ਦੇ 'ਬਾਹੂਬਲੀ' ਰਾਕੇਟ ਵਲੋਂ 6100 ਕਿੱਲੋ ਦਾ ਅਮਰੀਕੀ ਸੰਚਾਰ ਉਪਗ੍ਰਹਿ ਸਫ਼ਲਤਾਪੂਰਵਕ ਸਥਾਪਿਤ <br/> ਅਗਲੀ ਖ਼ਬਰ ਮਮਦੋਟ ਇਲਾਕੇ ਦੇ ਬਾਲਕ ਸ਼ਰਵਨ ਸਿੰਘ ਨੂੰ ਮਿਲੇਗਾ 'ਬਾਲ ਬਹਾਦਰੀ ਪੁਰਸਕਾਰ'
Ad Position 24