03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਇਸਰੋ ਦੇ 'ਬਾਹੂਬਲੀ' ਰਾਕੇਟ ਵਲੋਂ 6100 ਕਿੱਲੋ ਦਾ ਅਮਰੀਕੀ ਸੰਚਾਰ ਉਪਗ੍ਰਹਿ ਸਫ਼ਲਤਾਪੂਰਵਕ ਸਥਾਪਿਤ <br/>

Ad Position 21
repet_subhas-goyals [Copy P29]
ਅਜੀਤ ਡੈਸਕ 25-12-2025

ਭਾਰਤ ਦਾ ਪੁਲਾੜ ਯਾਤਰਾ 'ਚ ਮੀਲ ਪੱਥਰ-ਮੋਦੀ
ਸ੍ਰੀਹਰੀਕੋਟਾ, 24 ਦਸੰਬਰ (ਪੀ. ਟੀ. ਆਈ.)-ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਅੱਜ ਇੱਕ ਇਤਿਹਾਸਕ ਉਪਲਬਧੀ ਹਾਸਲ ਕਰਦੇ ਹੋਏ ਆਪਣੇ ਸਭ ਤੋਂ ਭਾਰੀ 'ਬਾਹੂਬਲੀ' ਰਾਕੇਟ ਐਲ.ਵੀ.ਐਮ3-ਐਮ6 ਰਾਹੀਂ ਅਮਰੀਕੀ ਕੰਪਨੀ ਏ.ਐਸ.ਟੀ ਸਪੇਸ ਮੋਬਾਈਲ ਦੇ 'ਬਲੂਬਰਡ ਬਲਾਕ-2' ਸੰਚਾਰ ਉਪਗ੍ਰਹਿ ਨੂੰ ਸਫਲਤਾਪੂਰਵਕ ਲੋਅ ਅਰਥ ਆਰਬਿਟ (ਐਲ. ਈ. ਓ.) ਵਿਚ ਸਥਾਪਿਤ ਕਰ ਦਿੱਤਾ | ਸ੍ਰੀਹਰੀਕੋਟਾ ਦੇ ਦੂਜੇ ਲਾਂਚ ਪੈਡ ਤੋਂ ਸਵੇਰੇ 8:54 ਵਜੇ ਉਡਾਣ ਭਰਨ ਵਾਲੇ 43.5 ਮੀਟਰ ਉੱਚੇ ਇਸ ਰਾਕੇਟ ਨੇ ਲਗਭਗ 15 ਮਿੰਟਾਂ ਦੀ ਯਾਤਰਾ ਤੋਂ ਬਾਅਦ 6,100 ਕਿਲੋਗ੍ਰਾਮ ਵਜ਼ਨੀ ਉਪਗ੍ਰਹਿ 'ਬਲੂਬਰਡ ਬਲਾਕ-2' ਨੂੰ ਨਿਰਧਾਰਿਤ ਪੰਧ ਵਿਚ ਪਹੁੰਚਾਇਆ, ਜੋ ਕਿ ਭਾਰਤੀ ਧਰਤੀ ਤੋਂ ਐਲ.ਵੀ.ਐਮ3 ਰਾਹੀਂ ਲਾਂਚ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਭਾਰੀ ਪੇਲੋਡ ਹੈ | ਨਿਊਸਪੇਸ ਇੰਡੀਆ ਲਿਮਟਿਡ (ਐਨ. ਐਸ. ਆਈ. ਐਲ.) ਦੇ ਵਪਾਰਕ ਸੌਦੇ ਤਹਿਤ ਭੇਜਿਆ ਗਿਆ ਇਹ ਉਪਗ੍ਰਹਿ ਸਿੱਧਾ ਸਮਾਰਟਫ਼ੋਨਾਂ 'ਤੇ ਹਾਈ-ਸਪੀਡ ਸੈਲੂਲਰ ਬਰਾਡਬੈਂਡ ਸੇਵਾਵਾਂ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ, ਜਿਸ ਵਿਚ 4ਜੀ ਅਤੇ 5ਜੀ ਵਾਇਸ, ਵੀਡੀਓ ਕਾਲਾਂ ਅਤੇ ਡੇਟਾ ਦੀ ਸਹੂਲਤ ਮਿਲੇਗੀ | ਇਸ ਸਫਲ ਲਾਂਚਿੰਗ ਦੇ ਨਾਲ ਹੀ ਐਲ.ਐਮ.ਵੀ3 ਰਾਕੇਟ ਨੇ ਚੰਦਰਯਾਨ-2 ਅਤੇ ਚੰਦਰਯਾਨ-3 ਸਮੇਤ ਲਗਾਤਾਰ ਅੱਠ ਸਫ਼ਲ ਮਿਸ਼ਨਾਂ ਦਾ ਆਪਣਾ ਸ਼ਾਨਦਾਰ ਰਿਕਾਰਡ ਬਰਕਰਾਰ ਰੱਖਿਆ ਹੈ | ਇਸਰੋ ਨੇ ਕਿਹਾ ਕਿ ਇਹ ਭਾਰਤ ਦੀ ਧਰਤੀ ਤੋਂ ਲਾਂਚ ਕੀਤਾ ਜਾਣ ਵਾਲਾ ਸਭ ਤੋਂ ਭਾਰੀ ਉਪਗ੍ਰਹਿ ਹੈ | ਇਸਰੋ ਨੇ ਕਿਹਾ ਕਿ ਰਾਕੇਟ ਐਲ.ਵੀ.ਐਮ3-ਐਮ6, ਨੂੰ ਇਸ ਦੀ ਬਹੁਤ ਜ਼ਿਆਦਾ ਭਾਰ ਲੈ ਕੇ ਜਾਣ ਦੀ ਸਮਰੱਥਾ ਕਾਰਨ 'ਬਾਹੂਬਲੀ' ਉਪਨਾਮ ਦਿੱਤਾ ਗਿਆ ਹੈ | ਇਸਰੋ ਦੇ ਚੇਅਰਮੈਨ ਵੀ. ਨਰਾਇਣਨ ਨੇ ਕਿਹਾ ਕਿ ਮੈਂ ਨਿਊਸਪੇਸ ਇੰਡੀਆ ਅਤੇ ਏ.ਐਸ.ਟੀ ਸਪੇਸ ਮੋਬਾਈਲ ਨੂੰ ਇਸ ਸ਼ਾਨਦਾਰ ਪ੍ਰਾਪਤੀ 'ਤੇ ਵਧਾਈ ਦਿੰਦਾ ਹਾਂ | ਉਨ੍ਹਾਂ ਕਿਹਾ ਕਿ ਐਲ.ਵੀ.ਐਮ3 ਰਾਕੇਟ ਨੇ ਆਪਣੀ 100 ਫ਼ੀਸਦੀ ਸਫਲਤਾ ਦਰ ਦਿਖਾਈ ਹੈ | ਉਨ੍ਹਾਂ ਇਸ ਮਿਸ਼ਨ ਦੀ ਪੂਰੀ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਮਿਸ਼ਨ ਦੀ ਸਫ਼ਲਤਾ ਨਾਲ ਭਾਰਤ ਵਲੋਂ 34 ਦੇਸ਼ਾਂ ਲਈ ਲਾਂਚ ਕੀਤੇ ਉਪਗ੍ਰਹਿਾਂ ਦੀ ਕੁੱਲ ਗਿਣਤੀ 434 ਹੋ ਗਈ ਹੈ | ਉਨ੍ਹਾਂ ਇਸ ਮਿਸ਼ਨ ਦੀ ਸਫ਼ਲਤਾ ਨੂੰ ਭਾਰਤੀ ਲਈ ਨਵੇਂ ਸਾਲ ਅਤੇ ਕ੍ਰਿਸਮਸ ਦਾ ਤੋਹਫ਼ਾ ਦੱਸਿਆ |
ਭਾਰਤ ਦਾ ਪੁਲਾੜ ਯਾਤਰਾ 'ਚ ਮੀਲ ਪੱਥਰ-ਮੋਦੀ
ਨਵੀਂ ਦਿੱਲੀ, (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਰੋ ਨੂੰ ਇਸ ਵੱਡੀ ਸਫ਼ਲਤਾ ਅਤੇ ਗਗਨਯਾਨ ਵਰਗੇ ਭਵਿੱਖ ਦੇ ਮਹੱਤਵਪੂਰਨ ਮਿਸ਼ਨਾਂ ਦੀ ਨੀਂਹ ਮਜ਼ਬੂਤ ਕਰਨ ਲਈ ਵਧਾਈ ਦਿੱਤੀ | ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ 'ਤੇ ਲਿਖਿਆ ਕਿ ਇਹ ਭਾਰਤ ਦੀ ਪੁਲਾੜ ਦੇ ਖੇਤਰ 'ਚ ਇਕ ਵੱਡੀ ਪ੍ਰਾਪਤੀ ਹੈ | ਭਾਰਤ ਦੀ ਪੁਲਾੜ ਯਾਤਰਾ 'ਚ ਇਹ ਇਕ ਹੋਰ ਮਹੱਤਵਪੂਰਨ ਮੀਲ ਪੱਥਰ ਹੈ | ਇਹ ਭਾਰਤ ਦੀ ਭਾਰੀ ਉਪਗ੍ਰਹਿਾਂ ਨੂੰ ਲਾਂਚ ਕਰਨ ਦੀ ਸਮਰੱਥਾ ਨੂੰ ਮਜ਼ਬੂਤ ਕਰਦਾ ਹੈ ਅਤੇ ਵਿਸ਼ਵ ਪੱਧਰੀ ਵਪਾਰਕ ਲਾਂਚ ਮਾਰਕੀਟ 'ਚ ਸਾਡੀ ਵਧਦੀ ਭੂਮਿਕਾ ਨੂੰ ਮਜ਼ਬੂਤ ਕਰਦਾ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸਰੋ ਦੀ ਇਹ ਸਫ਼ਲਤਾ ਆਤਮਨਿਰਭਰ ਭਾਰਤ ਵੱਲ ਕੀਤੇ ਗਏ ਯਤਨਾਂ ਨੂੰ ਦਰਸਾਉਂਦੀ ਹੈ | ਉਨ੍ਹਾਂ ਇਸਰੋ ਦੇ ਮਿਹਨਤੀ ਪੁਲਾੜ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਵਧਾਈ ਦਿੱਤੀ | ਪ੍ਰਧਾਨ ਮੰਤਰੀ ਨੇ ਕਿਹਾ ਕਿ ਪੁਲਾੜ ਦੀ ਦੁਨੀਆ 'ਚ ਭਾਰਤ ਨਿਰੰਤਰ ਨਵੀਂਆਂ ਉਚਾਈਆਂ ਨੂੰ ਛੋਹ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਲਾਲ ਕਿਲ੍ਹਾ ਧਮਾਕੇ ਦੇ 7 ਮੁਲਜ਼ਮਾਂ ਦੀ ਨਿਆਇਕ ਹਿਰਾਸਤ ਹੋਰ ਵਧਾਈ ਅਗਲੀ ਖ਼ਬਰ ਅਮਰੀਕਾ 'ਚ ਗੈਰ-ਕਾਨੂੰਨੀ ਤÏਰ 'ਤੇ ਰਹਿ ਰਹੇ 30 ਭਾਰਤੀ ਨਾਗਰਿਕ ਗਿ੍ਫ਼ਤਾਰ <br/>
Ad Position 24