03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਲਾਲ ਕਿਲ੍ਹਾ ਧਮਾਕੇ ਦੇ 7 ਮੁਲਜ਼ਮਾਂ ਦੀ ਨਿਆਇਕ ਹਿਰਾਸਤ ਹੋਰ ਵਧਾਈ

Ad Position 21
repet_subhas-goyals [Copy P29]
ਅਜੀਤ ਡੈਸਕ 25-12-2025
ਨਵੀਂ ਦਿੱਲੀ, 24 ਦਸੰਬਰ (ਜਗਤਾਰ ਸਿੰਘ)-ਲਾਲ ਕਿਲ੍ਹਾ ਧਮਾਕਾ ਮਾਮਲੇ 'ਚ ਦਿੱਲੀ ਦੀ ਇਕ ਅਦਾਲਤ ਨੇ 7 ਮੁਲਜ਼ਮਾਂ ਦੀ ਨਿਆਇਕ ਹਿਰਾਸਤ 'ਚ 15 ਦਿਨਾਂ ਦਾ ਵਾਧਾ ਕਰ ਦਿੱਤਾ ਹੈ | ਅਦਾਲਤ ਨੇ ਡਾ. ਅਦੀਲ ਰਾਥਰ, ਡਾ. ਮੁਜ਼ਮਿਲ ਗਨਾਈ, ਡਾ. ਸ਼ਾਹੀਨ ਸਈਦ, ਮੌਲਵੀ ਇਰਫਾਨ ਅਹਿਮਦ ਵਾਗੇ, ਜਾਸਿਰ ਬਿਲਾਲ ਵਾਨੀ, ਆਮਿਰ ਰਾਸ਼ਿਦ ਅਲੀ ਅਤੇ ਸੋਏਬ ਨੂੰ ਹੋਰ 15 ਦਿਨਾਂ ਲਈ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ | ਇਸ ਤੋਂ ਪਹਿਲਾਂ, ਤਿੰਨ ਡਾਕਟਰਾਂ ਤੇ ਵਾਗੇ ਨੂੰ 12 ਦਸੰਬਰ ਨੂੰ 12 ਦਿਨਾਂ ਲਈ ਨਿਆਇਕ ਹਿਰਾਸਤ 'ਚ ਭੇਜਿਆ ਗਿਆ ਸੀ | ਅਲੀ ਅਤੇ ਵਾਨੀ ਨੂੰ 10 ਦਸੰਬਰ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਸੀ ਜਦਕਿ ਸੋਏਬ ਨੂੰ 19 ਦਸੰਬਰ ਨੂੰ ਪੰਜ ਦਿਨਾਂ ਲਈ ਨਿਆਇਕ ਹਿਰਾਸਤ 'ਚ ਭੇਜਿਆ ਗਿਆ ਸੀ |

Ad Position 22
No active advertisement
ਪਿਛਲੀ ਖ਼ਬਰ ਬੰਗਲਾਦੇਸ਼ ਦੀ ਰਾਜਧਾਨੀ ਢਾਕਾ 'ਚ ਬੰਬ ਧਮਾਕਾ-ਇਕ ਦੀ ਮੌਤ <br/> ਅਗਲੀ ਖ਼ਬਰ ਇਸਰੋ ਦੇ 'ਬਾਹੂਬਲੀ' ਰਾਕੇਟ ਵਲੋਂ 6100 ਕਿੱਲੋ ਦਾ ਅਮਰੀਕੀ ਸੰਚਾਰ ਉਪਗ੍ਰਹਿ ਸਫ਼ਲਤਾਪੂਰਵਕ ਸਥਾਪਿਤ <br/>
Ad Position 24