04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਰਾਹੁਲ ਗਾਂਧੀ ਨਾਲ ਵਪਾਰੀ ਭਾਈਚਾਰੇ ਦੇ ਨੁਮਾਇੰਦਿਆਂ ਨੇ ਕੀਤੀ ਮੁਲਾਕਾਤ

Ad Position 21
repet_subhas-goyals [Copy P29]
ਅਜੀਤ ਡੈਸਕ 25-12-2025

ਸਾਡਾ ਵਪਾਰ ਖ਼ਤਮ ਹੋਣ ਦੀ ਕਗਾਰ 'ਤੇ-ਰਾਹੁਲ
ਨਵੀਂ ਦਿੱਲੀ, 24 ਦਸੰਬਰ (ਉਪਮਾ ਡਾਗਾ ਪਾਰਥ)-ਲੋਕ ਸਭਾ 'ਚ ਵਿਰੋਧੀ ਧਿਰਾਂ ਦੇ ਨੇਤਾ ਰਾਹੁਲ ਗਾਂਧੀ ਨੇ ਸਰਕਾਰ 'ਤੇ ਵਪਾਰ ਨੂੰ ਖ਼ਤਮ ਕਰਨ ਅਤੇ ਛੋਟੇ ਵਪਾਰੀਆਂ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਨੀਤੀਆਂ ਨੂੰ ਲਾਗੂ ਕਰਨ ਦਾ ਇਲਜ਼ਾਮ ਲਾਇਆ | ਰਾਹੁਲ ਗਾਂਧੀ ਨੇ ਦਿੱਲੀ 'ਚ 'ਵਪਾਰ ਸੰਵਾਦ ਪ੍ਰੋਗਰਾਮ' ਦੌਰਾਨ ਦੇਸ਼ ਦੇ ਛੋਟੇ ਅਤੇ ਮੱਧਮ ਵਰਗ ਦੇ ਵਪਾਰੀਆਂ ਦੀ ਸਥਿਤੀ 'ਤੇ ਚਿੰਤਾ ਪ੍ਰਗਟ ਕੀਤੀ | ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਵਪਾਰੀ ਭਾਈਚਾਰੇ ਨਾਲ ਗੱਲ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਦੇਸ਼ ਤੇ ਸਾਮੰਤਵਾਦ ਨੂੰ ਥੋਪ ਰਹੀ ਹੈ | ਉਨ੍ਹਾਂ ਵਪਾਰੀ ਭਾਈਚਾਰੇ ਨੂੰ ਆਪਣਾ ਪੂਰਾ ਸਮਰਥਨ ਦੇਣ ਦਾ ਵਾਅਦਾ ਕਰਦਿਆਂ ਇਸ ਨੂੰ ਭਾਜਪਾ ਦੀ ਸਾਮੰਤੀ ਮਾਨਸਿਕਤਾ ਦੇ ਖ਼ਿਲਾਫ਼ ਲੜਾਈ ਦੱਸਿਆ | ਵਪਾਰੀ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਤੋਂ ਬਾਅਦ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪਾਏ ਸੰਦੇਸ਼ 'ਚ ਲਿਖਿਆ ਕਿ ਸਾਡਾ ਵਪਾਰ ਖ਼ਤਮ ਹੋਣ ਦੀ ਕਗਾਰ 'ਤੇ ਹੈ | ਉਨ੍ਹਾਂ ਕਿਹਾ ਕਿ ਵਪਾਰ ਸੰਵਾਦ 'ਚ ਵਪਾਰੀ ਭਾਈਚਾਰੇ ਦੀ ਇਸ ਦੁਖ ਭਰੀ ਪੁਕਾਰ ਨੇ ਸਾਨੂੰ ਅਸਲ 'ਚ ਅੰਦਰ ਤੱਕ ਹਿੱਲਾ ਦਿੱਤਾ | ਉਹੀ ਭਾਈਚਾਰਾ ਜਿਸ ਨੇ ਇਤਿਹਾਸਕ ਰੂਪ 'ਚ ਦੇਸ਼ ਦੀ ਅਰਥਵਿਵਸਥਾ 'ਚ ਐਨਾ ਯੋਗਦਾਨ ਦਿੱਤਾ ਹੈ, ਉਹ ਅੱਜ ਨਿਰਾਸ਼ਾ 'ਚ ਹੈ | ਰਾਹੁਲ ਗਾਂਧੀ ਨੇ ਇਸ ਨੂੰ ਖ਼ਤਰੇ ਦੀ ਘੰਟੀ ਦੱਸਦਿਆਂ ਕਿਹਾ ਕਿ ਸਰਕਾਰ ਨੇ ਏਕਾਧਿਰਾਸਰ ਨੂੰ ਖੁੱਲ੍ਹੀ ਛੁੱਟ ਦੇ ਦਿੱਤੀ ਹੈ ਅਤੇ ਛੋਟੇ ਅਤੇ ਮੱਧਮ ਵਪਾਰੀਆਂ ਨੂੰ ਨੌਕਰਸ਼ਾਹੀ ਅਤੇ ਗ਼ਲਤ ਜੀ.ਐਸ.ਟੀ. ਜਿਹੀਆਂ ਖ਼ਰਾਬ ਨੀਤੀਆਂ ਦੀਆਂ ਜੰਜ਼ੀਰਾਂ 'ਚ ਜਕੜ ਦਿੱਤਾ ਹੈ | ਰਾਹੁਲ ਗਾਂਧੀ ਨੇ ਭਾਜਪਾ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਇਹ ਸਿਰਫ਼ ਨੀਤੀਗਤ ਨਾਕਾਮੀ ਨਹੀਂ, ਇਹ ਉਤਪਾਦਨ ਰੁਜ਼ਗਾਰ ਅਤੇ ਭਾਰਤ ਦੇ ਭਵਿੱਖ 'ਤੇ ਸਿੱਧਾ ਹਮਲਾ ਹੈ |

Ad Position 22
No active advertisement
ਪਿਛਲੀ ਖ਼ਬਰ ਕੇਂਦਰ ਨੇ ਅਰਾਵਲੀ 'ਚ ਨਵੇਂ ਮਾਈਨਿੰਗ ਲੀਜ਼ਾਂ 'ਤੇ ਲਗਾਈ ਪਾਬੰਦੀ <br/> ਅਗਲੀ ਖ਼ਬਰ ਸੰਸਦ ਮੈਂਬਰ ਸੰਸਦ ਭਵਨ ਕੰਪਲੈਕਸ 'ਚ ਸਮਾਰਟ ਐਨਕਾਂ ਤੇ ਪੈੱਨ ਕੈਮਰਿਆਂ ਦੀ ਵਰਤੋਂ ਨਾ ਕਰਨ <br/>
Ad Position 24