04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸ਼ਿਵ ਸੈਨਾ (ਯੂ.ਬੀ.ਟੀ.) ਤੇ ਮਨਸੇ ਵਲੋਂ ਗੱਠਜੋੜ ਦਾ ਐਲਾਨ

Ad Position 21
repet_subhas-goyals [Copy P29]
ਅਜੀਤ ਡੈਸਕ 25-12-2025

ਅਸੀਂ ਇਕੱਠੇ ਰਹਿਣ ਲਈ ਇਕੱਠੇ ਹੋਏ ਹਾਂ-ਊਧਵ
ਮੁੰਬਈ , 24 ਦਸੰਬਰ (ਏਜੰਸੀ)-ਸ਼ਿਵ ਸੈਨਾ ਦੇ ਮੁਖੀ ਊਧਵ ਠਾਕਰੇ ਅਤੇ ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਮੁਖੀ ਰਾਜ ਠਾਕਰੇ ਨੇ ਬੁੱਧਵਾਰ ਨੂੰ 15 ਜਨਵਰੀ ਦੀਆਂ ਬਿ੍ਹਨਮੁੰਬਈ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਆਪਣੀਆਂ ਪਾਰਟੀਆਂ ਦੇ ਗੱਠਜੋੜ ਦਾ ਐਲਾਨ ਕਰ ਦਿੱਤਾ ਹੈ | ਰਾਜ ਠਾਕਰੇ ਨਾਲ ਇਕ ਸਾਂਝੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਊਧਵ ਨੇ ਕਿਹਾ ਕਿ ਦੋਵੇਂ ਪਾਰਟੀਆਂ 'ਇਕੱਠੇ ਰਹਿਣ ਲਈ ਇਕੱਠੀਆਂ ਹੋਈਆਂ ਹਨ |' ਹਾਲਾਂਕਿ, ਰਾਜ ਠਾਕਰੇ ਨੇ ਬੀ. ਐਮ. ਸੀ. ਚੋਣਾਂ ਲਈ ਦੋਵਾਂ ਪਾਰਟੀਆਂ ਵਿਚਾਲੇ ਸੀਟਾਂ ਦੀ ਵੰਡ ਬਾਰੇ ਕੋਈ ਵੇਰਵਾ ਸਾਂਝਾ ਨਹੀਂ ਕੀਤਾ | ਰਾਜ ਠਾਕਰੇ ਨੇ ਕਿਹਾ ਕਿ ਮੁੰਬਈ ਦਾ ਮੇਅਰ ਮਰਾਠੀ ਹੋਵੇਗਾ ਅਤੇ ਸਾਡਾ ਹੋਵੇਗਾ | ਊਧਵ ਨੇ ਦੱਸਿਆ ਕਿ ਨਾਸਿਕ ਨਗਰ ਨਿਗਮ ਲਈ ਸੀਟਾਂ ਦੀ ਵੰਡ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ | ਦੱਸ ਦਈਏ ਕਿ ਮੁੰਬਈ ਅਤੇ ਸੂਬੇ ਦੀਆਂ 27 ਹੋਰ ਨਗਰ ਨਿਗਮਾਂ ਦੇ ਨਾਲ-ਨਾਲ ਨਾਸਿਕ 'ਚ ਵੀ 15 ਜਨਵਰੀ ਨੂੰ ਚੋਣਾਂ ਹੋਣੀਆਂ ਹਨ | ਊਧਵ ਨੇ ਅੱਗੇ ਕਿਹਾ ਕਿ ਹੋਰ ਨਿਗਮਾਂ 'ਚ ਵੀ ਗੱਠਜੋੜ ਲਈ ਗੱਲਬਾਤ ਚੱਲ ਰਹੀ ਹੈ | ਊਧਵ ਨੇ ਕਿਹਾ ਕਿ ਜਿਹੜੇ ਲੋਕ ਭਾਜਪਾ 'ਚ ਜੋ ਹੋ ਰਿਹਾ ਹੈ ਉਸ ਨੂੰ ਬਰਦਾਸ਼ਤ ਨਹੀਂ ਕਰ ਸਕਦੇ, ਉਹ ਵੀ ਸਾਡੇ ਨਾਲ ਆ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਹਲਕਾ ਫਿਲੌਰ ਦੀ ਆਮ ਆਦਮੀ ਪਾਰਟੀ ਦੀ ਚੋਣ ਮੰਥਨ ਮੀਟਿੰਗ ਅਗਲੀ ਖ਼ਬਰ ਗਗਨਯਾਨ ਮਿਸ਼ਨ ਨੂੰ ਮਿਲੀ ਨਵੀਂ ਤਾਕਤ-ਇਸਰੋ ਮੁਖੀ
Ad Position 24