22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਗੁਰੂ ਕੀ ਰਸੋਈ ਵਿਖੇ ਇਕ ਹਫ਼ਤੇ ਤੋਂ ਚੱਲ ਰਹੇ ਤੀਸਰੇ ਗੁਰਮਤਿ ਮੁਕਾਬਲੇ ਸਫਲਤਾ ਪੂਰਵਕ ਸਮਾਪਤ

Ad Position 21
No active advertisement
ਅਜੀਤ ਡੈਸਕ 19-10-2025
ਕੋਟਫ਼ਤੂਹੀ, 18 ਅਕਤੂਬਰ (ਅਵਤਾਰ ਸਿੰਘ ਅਟਵਾਲ)-ਗੁਰੂ ਕੀ ਰਸੋਈ ਖੈਰੜ-ਅੱਛਰਵਾਲ ਵਿਖੇ ਪਿਛਲੇ ਇਕ ਹਫ਼ਤੇ ਤੋ ਗੁਰਮਤਿ ਮੁਕਾਬਲੇ ਕਰਵਾਏ ਜਾ ਰਹੇ ਸਨ, ਜੋ ਸਫਲਤਾ ਪੂਰਵਕ ਸਮਾਪਤ ਹੋਏ | ਮੁਕਾਬਲਿਆਂ 'ਚ ਸਿੱਖ ਇਤਿਹਾਸ ਸੰਬੰਧੀ ਸਵਾਲ ਜਵਾਬ 0 ਤੋਂ 9 ਸਾਲ ਉਮਰ ਦੇ ਬੱਚਿਆਂ ਦੇ ਮੁਕਾਬਲਿਆਂ 'ਚ ਜਸਲੀਨ ਕੌਰ ਨੇ ਪਹਿਲਾ, 9 ਤੋਂ 18 ਸਾਲ ਉਮਰ ਦੇ ਮੁਕਾਬਲੇ ਵਿਚ ਸਿਮਰਨ ਢਾਂਡਾ ਨੇ ਪਹਿਲਾ, ਕਵੀਸ਼ਰੀ ਦੇ ਮੁਕਾਬਲੇ ਵਿਚ ਵਰਿੰਦਰ ਸਲਗੋਤਰਾ ਕਾਦੀਆਂ ਨੇ ਪਹਿਲਾ, ਗੁਰਬਾਣੀ ਕੰਠ ਮੁਕਾਬਲੇ 0 ਤੋਂ 9 ਸਾਲ ਦੇ ਮੁਕਾਬਲੇ ਵਿਚ ਜੁਝਾਰ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ 9 ਤੋਂ 18 ਸਾਲ 'ਚ ਪ੍ਰਭਜੋਤ ਕੌਰ ਅਕਾਲ ਅਕੈਡਮੀ ਮਾਈਓ ਪੱਟੀ ਨੇ ਪਹਿਲਾ, ਗੁਰਬਾਣੀ ਕੀਰਤਨ 'ਚ ਜਸਮੀਤ ਸਿੰਘ ਅੰਮਿ੍ਤਸਰ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਸੰਸਥਾ ਵਲੋਂ ਹਰ ਮੁਕਾਬਲੇ 'ਚ ਪਹਿਲੇ ਤਿੰਨ ਸਥਾਨ ਤੇ ਰਹਿਣ ਵਾਲੇ ਬੱਚਿਆਂ ਨੂੰ ਕ੍ਰਮਵਾਰ 1 ਲੱਖ ਰੁਪਏ, 50 ਹਜ਼ਾਰ ਰੁਪਏ, 25 ਹਜ਼ਾਰ ਰੁਪਏ ਨਕਦ ਰਾਸ਼ੀ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ, 'ਸਰਬੋਤਮ ਬੱਚਾ ਪਲਕ ਪ੍ਰੀਤ ਕੌਰ ਅਕਾਲ ਅਕੈਡਮੀ ਭਰਦਾਨਾ ਨੱਥੂ ਵਾਲਾ ਨੂੰ ਚੁਣਿਆ ਗਿਆ, ਜਿਸ ਨੂੰ ਸੰਸਥਾ ਵਲੋਂ 5 ਲੱਖ ਰੁਪਏ ਨਕਦ ਰਾਸ਼ੀ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਸੰਸਥਾ ਵਲੋਂ ਹਰ ਮੁਕਾਬਲੇ ਵਿਚ ਭਾਗ ਲੈਣ ਵਾਲੇ ਪਹਿਲੇ ਨੰਬਰ ਤੇ ਆਉਣ ਵਾਲੇ ਬੱਚੇ ਨੂੰ 1 ਲੱਖ, ਦੂਜੇ ਨੰਬਰ 'ਤੇ 50 ਹਜ਼ਾਰ ਰੁਪਏ, ਤੀਸਰੇ ਨੰਬਰ ਤੇ 25 ਹਜ਼ਾਰ ਰੁਪਏ, ਚੌਥੇ ਨੰਬਰ 'ਤੇ 15 ਹਜ਼ਾਰ ਰੁਪਏ, ਪੰਜਵੇਂ ਨੰਬਰ 'ਤੇ 12 ਹਜ਼ਾਰ ਰੁਪਏ, ਛੇਵੇਂ ਨੰਬਰ 'ਤੇ ਇਨਾਮ 10 ਹਜ਼ਾਰ ਰੁਪਏ, ਸੱਤਵੇਂ ਨੰਬਰ 'ਤੇ 8 ਹਜ਼ਾਰ ਰੁਪਏ, ਅੱਠਵੇਂ ਸਥਾਨ 'ਤੇ 6 ਹਜ਼ਾਰ ਰੁਪਏ, ਨੌਵੇਂ ਸਥਾਨ ਤੇ 4 ਹਜ਼ਾਰ ਰੁਪਏ ਅਤੇ ਦਸਵੇਂ ਸਥਾਨ ਤੇ ਰਹਿਣ ਵਾਲੇ ਬੱਚੇ 2 ਹਜ਼ਾਰ ਰੁਪਏ ਦੇ ਕੇ ਸਨਮਾਨਿਤ ਕੀਤਾ | ਜੇਤੂ ਬੱਚਿਆਂ ਨੂੰ ਇਨਾਮਾਂ ਦੀ ਵੰਡ ਜਥੇ. ਬਾਬਾ ਨਾਗਰ ਸਿੰਘ ਜੀ ਟੂਟੋ ਮਜਾਰਾ ਵਾਲਿਆਂ ਨੇ ਕੀਤੀ | ਇਸ ਮੌਕੇ ਪ੍ਰਧਾਨ ਕੁਲਵੰਤ ਸਿੰਘ, ਇਕਬਾਲ ਸਿੰਘ ਖੇੜਾ, ਲਖਵੀਰ ਸਿੰਘ ਡਾਨਸੀਵਾਲ, ਭਾਈ ਸੁਖਦੇਵ ਸਿੰਘ ਨਡਾਲੋਂ, ਗੁਰਜਿੰਦਰ ਸਿੰਘ ਗੋਗਾ ਆਦਿ ਹਾਜ਼ਰ ਸਨ | ਇਸ ਮੌਕੇ ਗੁਰੂ ਕੀ ਰਸੋਈ ਨਵਾਂਸ਼ਹਿਰ ਦੇ ਮੁੱਖ ਸੇਵਾਦਾਰ ਭਾਈ ਅਮਰੀਕ ਸਿੰਘ, ਜਸਕਮਲਜੀਤ ਸਿੰਘ, ਰਘਬੀਰ ਸਿੰਘ, ਹਰਭਜਨ ਸਿੰਘ, ਪਮਲਪ੍ਰੀਤ ਸਿੰਘ, ਪਰਮਿੰਦਰ ਸਿੰਘ ਗਿੱਲ, ਸਿਮਰਨਜੀਤ ਸਿੰਘ, ਅਵਤਾਰ ਸਿੰਘ ਲਕਸੀਹਾਂ, ਮੋਹਣ ਸਿੰਘ, ਅਜਮੇਰ ਸਿੰਘ ਲਕਸੀਹਾਂ, ਸੁਰਜੀਤ ਸਿੰਘ ਗਿੱਲ, ਕਰਨਦੀਪ ਸਿੰਘ, ਬਲਵੰਤ ਸਿੰਘ ਗਿੱਲ, ਤਰਨਵੀਰ ਸਿੰਘ, ਰਣਜੀਤ ਸਿੰਘ ਪੰਜੌੜ, ਮਾਸਟਰ ਕਿ੍ਪਾਲ ਸਿੰਘ ਗਿੱਲ, ਡਾ. ਜਗਤਾਰ ਸਿੰਘ ਕੋਟਫ਼ਤੂਹੀ, ਲੈਕ. ਪਰਮਿੰਦਰ ਸਿੰਘ ਸਟੇਟ ਐਵਾਰਡੀ, ਮੈਡਮ ਪ੍ਰੀਆ, ਕਿਰਨਦੀਪ ਕੌਰ, ਜਸਲੀਨ ਕੌਰ, ਸਿਮਰਪ੍ਰੀਤ ਕੌਰ, ਕਿਰਨਜੋਤ ਕੌਰ, ਭੁਪਿੰਦਰ ਸਿੰਘ ਆਦਿ ਹਾਜ਼ਰ ਸਨ | ਚ ਐਸ ਪੀ 19
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਦੀ ਚੋਣ ਰੈਲੀ ਦੌਰਾਨ ਸ਼ਾਤਮਈ ਪ੍ਰਦਰਸ਼ਨ ਕਰਦੇ ਕੰਪਿਊਟਰ ਅਧਿਆਪਕਾਂ 'ਤੇ ਲਾਠੀਚਾਰਜ ਕਰਨ ਦੀ ਨਿੰਦਾ ਅਗਲੀ ਖ਼ਬਰ ਸੇਂਟ ਵਾਰੀਅਰ ਸਕੂਲ ਵਿਖੇ ਨੈਨਿਕਾ ਗਾਂਗਣੀ ਦਾ ਕੱਥਕ ਡਾਂਸ ਪੇਸ਼ <br/>
Ad Position 24