18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਜੰਗਲ 'ਚ ਪੈਂਦੇ ਫਾਰਮ ਹਾਊਸ ਤੱਕ ਬਣ ਰਹੀ ਸੜਕ ਦੀ ਕੀਤੀ ਜਾਵੇ ਜਾਂਚ-Êਕੁਲਭੂਸ਼ਨ ਕੁਮਾਰ, ਦਵਿੰਦਰ ਰਾਣਾ

Ad Position 21
No active advertisement
ਜੰਗਲ 'ਚ ਪੈਂਦੇ ਫਾਰਮ ਹਾਊਸ ਨੂੰ ਬਣਾਈ ਜਾਣ ਵਾਲੀ ਸੜਕ ਬਾਰੇ ਜਾਣਕਾਰੀ ਦਿੰਦੇ ਕੁਲਭੂਸ਼ਨ ਕੁਮਾਰ ਤੇ ਦਵਿੰਦਰ ਸਿੰਘ ਰਾਣਾ (ਦੋਵੇਂ ਸਾਬਕਾ ਸਰਪੰਚ) | ਤਸਵੀਰ : ਬੈਜ ਚੌਧਰੀ <br/> 30-12-2025
ਬੀਣੇਵਾਲ, 29 ਦਸੰਬਰ (ਬੈਜ ਚੌਧਰੀ)-ਬੀਤ ਇਲਾਕੇ ਵਿਚ ਪਿੰਡਾਂ ਨੂੰ ਜੋੜਨ ਵਾਲੀਆਂ ਸੜਕਾਂ ਛੱਡ ਕੇ ਮੈਹਿੰਦਵਾਣੀ-ਬੀਣੇਵਾਲ ਰੋਡ ਤੋਂ ਜੰਗਲ ਵਿਚ ਪੈਂਦੇ ਇੱਕ ਫਾਰਮ ਹਾਊਸ ਤਕ ਬਣ ਰਹੀ ਸ/ਕ (ਲੰਬਾਈ 0.8 ਕਿ ਮੀ.) ਵਾਰੇ ਕੁਲਭੂਸ਼ਨ ਕੁਮਾਰ ਅਤੇ ਦਵਿੰਦਰ ਸਿੰਘ ਰਾਣਾ(ਦੋਵੇਂ ਸਾਬਕਾ ਸਰਪੰਚ ਮੈਹਿੰਦਵਾਣੀ) ਨੇ ਸਵਾਲ ਚੁੱਕਦਿਆਂ ਕਿਹਾ ਕਿ ਸਰਕਾਰ ਵਲੋਂ ਬੀਣੇਵਾਲ ਤੋਂ ਮੈਹਿੰਦਵਾਣੀ ਤੱਕ ਦਸ ਹਜਾਰ ਦੀ ਵਸੋਂ ਵਾਲੇ ਪਿੰਡਾਂ ਦਾ ਚਾਰ ਕਿਲੋਮੀਟਰ ਸੜਕ ਦਾ ਟੁਕੜਾ ਤਾਂ ਬਣਾਇਆ ਨਹੀ ਗਿਆ, ਪਰ ਇਸ ਫਾਰਮ ਹਾਊਸ ਤੇ ਇੰਨੀ ਮਿਹਰਵਾਨੀ ਕਿਉਂ | ਇਸ ਸੜਕ ਤੋਂ ਕਿਸ ਨੇ ਲੰਘਣਾ ਜਦ ਕਿ ਇਸ ਫਾਰਮ ਹਾਊਸ ਦੇ ਮਾਲਕ ਵੀ ਲੰਬੇ ਸਮੇਂ ਤੋਂ ਇੱਥੇ ਨਹੀਂ ਰਹਿੰਦੇ | ਉਨ੍ਹਾਂ ਕਿਹਾ ਕਿ ਦਸ ਹਜਾਰ ਦੀ ਆਬਾਦੀ ਵਾਲੇ ਪਿੰਡਾਂ ਮੈਹਿੰਦਵਾਣੀ ਤੇ ਬੀਣੇਵਾਲ ਨੂੰ ਜੋੜਨ ਵਾਲੀ ਸਿਰਫ਼ 4 ਕਿੱਲੋਮੀਟਰ ਸੜਕ ਦਾ ਕੰਮ ਇੱਕ ਸਾਲ ਤੋਂ ਲਟਕਿਆ ਪਿਆ ਹੈ | ਸਰਪੰਚਾਂ ਨੇ ਕਿਹਾ ਕਿ ਫਾਰਮ ਹਾਊਸ ਤਕ ਬਣਨ ਵਾਲੀ ਸੜਕ ਨਾਲ ਆਮ ਲੋਕਾਂ ਨੂੰ ਕੋਈ ਫ਼ਾਇਦਾ ਨਹੀ | ਸਾਬਕਾ ਸਰਪੰਚਾਂ ਨੇ ਕਿਹਾ ਕਿ ਇਸ ਸੜਕ ਦੀ ਵਰਤੋਂ ਨਜਾਇਜ਼ ਮਾਈਨਿੰਗ,ਖੈਰ ਤਸਕਰੀ ਤੇ ਹੋਰ ਦਰਖੱਤਾਂ ਦੀ ਲਕੜੀ ਦੀ ਤਸਕਰੀ ਲਈ ਕੀਤੇ ਜਾਣ ਦਾ ਵੀ ਸ਼ੱਕ ਹੈ | ਉਨ੍ਹਾਂ ਸਵਾਲ ਕੀਤਾ ਕਿ ਇਸ ਸੜਕ ਤੇ ਚਲਣਾਂ ਕਿਸ ਨੇ ਹੈ | ਸਰਪੰਚਾਂ ਨੇ ਡੀ.ਸੀ. ਹੁਸ਼ਿਆਰਪੁਰ ਮੈਡਮ ਆਸ਼ਿਕਾ ਜੈਨ ਤੋਂ ਮੰਗ ਕੀਤੀ ਹੈ ਕਿ ਪੰਜਾਬ ਮੰਡੀ ਬੋਰਡ ਵਲੋਂ ਗਰੀਬ ਲੋਕਾਂ ਵਲੋਂ ਦਿੱਤੇ ਟੈਕਸ ਨਾਲ ਬਣਾਈ ਜਾ ਰਹੀ ਇਸ ਸੜਕ ਦੀ ਜਾਂਚ ਕੀਤੀ ਜਾਵੇ ਕਿ ਪਿੰਡਾਂ ਦੀਆਂ ਬਹੁਤ ਜ਼ਰੂਰੀ ਸੜਕਾਂ ਨੂੰ ਦਰ ਕਿਨਾਰ ਕਰਕੇ ਇਹ ਸੜਕ ਕਿਉਂ ਬਣਾਈ ਜਾ ਰਹੀ ਹੈ ਅਤੇ ਇਸ ਸੜਕ ਦੀ ਜਾਂਚ ਕਰਕੇ ਮਨਜ਼ੂਰੀ ਦੇਣ ਵਾਲੇ ਦੋਸੀ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ | ਇਸ ਸਬੰਧੀ ਸੰਪਰਕ ਕਰਨ ਤੇ ਐਸ.ਡੀ.ਓ. ਪੰਜਾਬ ਮੰਡੀ ਬੋਰਡ ਗੜ੍ਹਸ਼ੰਕਰ ਨੇ ਕਿਹਾ ਕਿ ਇਹ ਸੜਕ (0.8 ਕਿੱਲੋਮੀਟਰ ਲੰਬੀ) ਮੰਡੀ ਬੋਰਡ ਵਲੋਂ ਮਨਜ਼ੂਰ ਹੋਈ ਹੈ |

Ad Position 22
No active advertisement
ਪਿਛਲੀ ਖ਼ਬਰ ਅਣਪਛਾਤਿਆਂ ਵਲੋਂ ਮੋਟਰਸਾਈਕਲ ਚੋਰੀ ਅਗਲੀ ਖ਼ਬਰ ਡੀ.ਐੱਸ.ਪੀ. ਦਫ਼ਤਰ ਦਾ ਘਿਰਾਓ ਅੱਜ
Ad Position 24