ਮਾਹਿਲਪੁਰ, 29 ਦਸੰਬਰ (ਰਜਿੰਦਰ ਸਿੰਘ)-ਬੀਤੇ ਦੇਸ਼ ਸ਼ਾਮ ਮਾਹਿਲਪੁਰ ਵਿਖੇ ਇਕ ਵਿਅਕਤੀ ਦਾ ਮੋਟਰਸਾਈਕਲ ਅਣਪਛਾਤੇ ਵਿਅਕਤੀਆਂ ਵੱਲੋਂ ਚੋਰੀ ਕਰ ਲੈਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਹਰਜੀਤ ਸਿੰਘ ਜੱਸੀ ਪੁੱਤਰ ਅਵਤਾਰ ਸਿੰਘ ਵਾਸੀ ਲੰਗੇਰੀ ਨੇ ਦੱਸਿਆ ਕਿ ਉਹ ਮਾਹਿਲਪੁਰ ਵਿਖੇ ਦਸਮੇਸ਼ ਬਿਲਡਿੰਗ ਦੀ ਦੁਕਾਨ 'ਤੇ ਕੰਮ ਕਰਦਾ ਹੈ | ਉਸ ਨੇ ਦੱਸਿਆ ਕਿ ਉਹ ਕੱਲ੍ਹ ਦਿਨੇ ਦੁਕਾਨ 'ਤੇ ਆ ਆਪਣਾ ਸਪਲੈਂਡਰ ਮੋਟਰ ਸਾਈਕਲ (ਪੀ ਬੀ 24 ਏ 9826) ਖੜ੍ਹਾ ਕਰਕੇ ਆਪਣੇ ਸਾਥੀ ਨਾਲ ਪਿੰਡ ਹਵੇਲੀ ਵਿਖੇ ਕੰਮ ਕਰਨ ਲਈ ਚਲੀ ਗਿਆ | ਉਸ ਨੇ ਦੱਸਿਆ ਕਿ ਜਦੋਂ ਸ਼ਾਮੀ ਵਾਪਸ ਕੰਮ ਤੋਂ ਆਏ ਤਾਂ ਉਸ ਦਾ ਮੋਟਰ ਸਾਈਕਲ ਉੱਥੇ ਨਹੀਂ | ਉਸ ਦੱਸਿਆ ਕਿ ਦੁਕਾਨ ਅੰਦਰ ਲੱਗੇ ਸੀ.ਸੀ.ਟੀ.ਵੀ.ਕੈਮਰੇ ਦੇਖਣ ਤੋਂ ਪਤਾ ਲੱਗਾ ਉਸ ਦਾ ਮੋਟਰ ਸਾਈਕਲ ਕਿਸੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਚੋਰੀ ਕਰ ਲਿਆ ਗਿਆ ਸੀ | ਇਸ ਥਾਣਾ ਮਾਹਿਲਪੁਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ |