20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

'ਲੈਂਡ ਪੂਲਿੰਗ' ਨੀਤੀ ਦਾ ਵਿਰੋਧ' ਸਰਕਾਰ ਦੀ ਲੈਂਡ ਪੂਲਿੰਗ ਯੋਜਨਾ ਵਿਰੁੱਧ ਸ਼੍ਰੋ:ਅ:ਦਲ ਪਿੰਡਾਂ 'ਚ ਜਾਗਰੂਕਤਾ ਕੈਂਪ ਲਗਾਏਗੀ-ਢਿੱਲੋਂ

Ad Position 21
No active advertisement
ਅਜੀਤ ਡੈਸਕ 04-06-2025
ਮੁੱਲਾਂਪੁਰ-ਦਾਖਾ, 3 ਜੂਨ (ਨਿਰਮਲ ਸਿੰਘ ਧਾਲੀਵਾਲ)-ਪੇਂਡੂ ਪੰਜਾਬ ਵਿਚ ਆਧੁਨਿਕ ਸ਼ਹਿਰੀ ਯੋਜਨਾਬੰਦੀ ਦੀ ਆੜ 'ਚ ਪੰਜਾਬ ਸਰਕਾਰ ਵਲੋਂ 'ਲੈਂਡ ਪੂਲਿੰਗ' ਨੀਤੀ ਨੂੰ ਮਨਜ਼ੂਰੀ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹਲ-ਵਾਹਕ ਕਿਸਾਨਾਂ ਦੀ ਭੋਇ ਬਚਾਉਣ ਲਈ ਪਿੰਡ-ਪਿੰਡ ਕੈਂਪ ਲਗਾ ਕੇ ਕਿਸਾਨਾਂ ਦੇ ਜ਼ਮੀਨਾਂ ਐਕਵਾਇਰ ਦੇ ਵਿਰੋਧ ਵਿਚ ਅਸਹਿਮਤੀ ਹਲਫੀਆ ਬਿਆਨ ਇਕੱਤਰ ਕਰਨ ਦਾ ਪ੍ਰੋਗਰਾਮ ਦਿੱਤਾ ਗਿਆ | ਪਾਰਟੀ ਪ੍ਰੋਗਰਾਮ ਨੂੰ ਅਸਰਦਾਰ ਬਣਾਉਣ ਲਈ ਅਕਾਲੀ ਆਗੂ ਜਸਕਰਨ ਸਿੰਘ ਦਿਉਲ ਵਲੋਂ ਬੁਲਾਈ ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਲੋਕ ਸਭਾ ਹਲਕਾ ਇੰਚਾਰਜ ਰਣਜੀਤ ਸਿੰਘ ਢਿੱਲੋਂ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ, ਵਿਧਾਨ ਸਭਾ ਹਲਕਾ ਰਾਏਕੋਟ ਇੰਚਾਰਜ ਬਲਵਿੰਦਰ ਸਿੰਘ ਸੰਧੂ, ਹਲਕਾ ਗਿੱਲ ਦੀ ਨੁਮਾਇੰਦਗੀ ਵਾਲੇ ਪ੍ਰੇਮ ਸਿੰਘ ਹਰਨਾਮਪੁਰਾ ਨੇ ਵਿਸ਼ੇਸ ਸ਼ਮੂਲੀਅਤ ਕੀਤੀ | ਵਿਧਾਨ ਸਭਾ ਹਲਕਾ ਜਗਰਾਉਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਐੱਸ.ਆਰ ਕਲੇਰ ਸਿਹਤ ਠੀਕ ਨਾ ਹੋਣ 'ਤੇ ਵੀਡਿੳ ਕਾਲ ਰਾਹੀਂ ਪਾਰਟੀ ਏਜੰਡੇ 'ਤੇ ਸਹਿਮਤੀ ਪ੍ਰਗਟਾਈ | 'ਲੈਂਡ ਪੂਲਿੰਗ' ਨੀਤੀ ਦੇ ਵਿਰੋਧ 'ਚ ਸ਼੍ਰੋਮਣੀ ਅਕਾਲੀ ਦਲ ਦੇ ਸਖ਼ਤ ਸਟੈਂਡ ਦੀ ਪ੍ਰੋੜਤਾ ਕਰਦਿਆਂ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ 'ਆਪ' ਸਰਕਾਰ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ, 24 ਹਜ਼ਾਰ ਏਕੜ ਵਾਹੀਯੋਗ ਖੇਤ ਐਕਵਾਇਰ ਹੋਣ ਨਾਲ ਕਿਸਾਨ-ਮਜ਼ਦੂਰ ਦੋਵਾਂ ਦੀ ਆਰਥਿਕ ਦਸ਼ਾ ਕਮਜ਼ੋਰ ਹੋ ਜਾਵੇਗੀ | ਢਿੱਲੋਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਿਸਾਨ-ਮਜ਼ਦੂਰਾਂ ਪ੍ਰਤੀ ਮਾਰੂ ਨੀਤੀ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਨੇ ਪਿੰਡਾਂ 'ਚ ਕੈਂਪ ਲਗਾ ਕੇ ਪ੍ਰਭਾਵਿਤ ਕਿਸਾਨਾਂ ਦੁਆਰਾ ਅਸਹਿਮਤੀ ਹਲਫੀਆ ਬਿਆਨ ਲੈਣ ਦਾ ਪ੍ਰੋਗਰਾਮ ਉਲੀਕਿਆ ਗਿਆ, ਕਿਸਾਨਾਂ ਵਲੋਂ ਅਸਹਿਮਤੀ ਹਲਫੀਆ ਬਿਆਨ ਜ਼ੋਨ ਵਾਰ ਇਕੱਤਰ ਕਰਕੇ ਪੰਜਾਬ ਸਰਕਾਰ ਦੇ ਨਾਮ ਗਲਾਡਾ ਲੁਧਿਆਣਾ ਦਫ਼ਤਰ ਦਿੱਤੇ ਜਾਣਗੇ | ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ ਨੇ 'ਲੈਂਡ ਪੂਲਿੰਗ' ਨੀਤੀ ਨੂੰ ਪੰਜਾਬ ਸਰਕਰ ਦੀ ਮਨਜੂਰੀ, ਕਿਸਾਨਾਂ ਨਾਲ ਧੋਖਾ ਦੱਸਦਿਆਂ ਕਿਹਾ ਕਿ ਪ੍ਰਭਾਵਿਤ ਪਿੰਡਾਂ ਦੇ ਕਿਸਾਨਾਂ ਦੀ ਸਹਿਮਤੀ ਬਿਨਾਂ ਮਨਜੂਰੀ ਨੂੰ ਪ੍ਰਗਤੀਸ਼ੀਲ ਆਖਣਾ ਕਿਸਾਨਾਂ ਨਾਲ ਨਿਆਂ ਨਹੀਂ | ਗਰੇਵਾਲ ਨੇ ਕਿਸਾਨਾਂ ਨੂੰ ਸਪੱਸ਼ਟ ਕੀਤਾ ਕਿ ਇਕ ਤਾਂ ਸਰਕਾਰ ਨੇ ਐਕਵਾਇਰ ਜ਼ਮੀਨ ਮਾਲਕਾਂ ਨੂੰ ਕੋਈ ਪੈਸਾ ਨਹੀਂ ਦੇਣਾ, ਦੂਸਰਾ ਅਰਬਨ ਅਸਟੇਟਾਂ ਕਦੋਂ ਵਿਕਸਤ ਹੋਣਗੀਆਂ, ਜਦਕਿ ਕਿਸਾਨ ਦੀ ਆਮਦਨ ਚਾਲੂ ਸਾਲ ਹੀ ਰੁਕ ਜਾਣੀ ਹੈ | ਅੰਕੜਾ ਪੇਸ਼ ਕਰਦਿਆਂ ਗਰੇਵਾਲ ਨੇ ਦੱਸਿਆ ਕਿ 9 ਏਕੜ ਐਕਵਾਇਰ ਹੋਣ ਵਾਲੀ ਜ਼ਮੀਨ ਦੇ ਮਾਲਕ ਨੂੰ ਕੇਵਲ 3 ਏਕੜ ਵਿਕਸਿਤ ਜ਼ਮੀਨ ਘਰ ਜਾਂ ਕਾਰੋਬਾਰ ਲਈ ਮਿਲੇਗੀ, ਕਰੀਬ 6 ਏਕੜ ਦਾ ਘਾਟਾ ਤਾਂ ਪਹਿਲੀ ਝੁੱਟੀ ਪੈ ਗਿਆ, ਦੂਸਰਾ ਕਦੋਂ ਸੜਕਾਂ, ਬਿਜਲੀ ਤੇ ਪਾਣੀ ਦੇ ਕੁਨੈਕਸ਼ਨ, ਸੀਵਰੇਜ ਪਾਈਪਾਂ ਪੈਣਗੀਆਂ, ਅਜਿਹਾ ਸਭ ਕਿਸਾਨਾਂ ਨੂੰ ਪਤਾ ਹੀ ਹੈ | ਗੁਰਚਰਨ ਸਿੰਘ ਗਰੇਵਾਲ ਨੇ ਪ੍ਰਭਾਵਿਤ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੈਂਪਾਂ ਵਿਚ ਆ ਕੇ ਵੱਧ ਤੋਂ ਵੱਧ ਹਲਫੀਆ ਬਿਆਨ ਜਮਾਂ ਕਰਵਾਏ ਜਾਣ ਤਾਂ ਜੋ ਸਰਕਾਰ ਨੂੰ ਦੱਸ ਸਕੀਏ ਕਿ ਉਹ ਜੋ ਕਰਨ ਜਾ ਰਹੀ ਹੈ ਉਹ ਉੱਚਿਤ ਨਹੀਂ | ਲੁਧਿਆਣਾ ਜ਼ਿਲ੍ਹਾ ਅੰਦਰ ਪ੍ਰਭਾਵਿਤ ਪਿੰਡਾਂ ਵਿਚ ਜਾਗਰੂਕਤਾ ਕੈਂਪਾਂ ਲਈ ਸ਼੍ਰੋਮਣੀ ਅਕਾਲੀ ਦਲ ਵਲੋਂ ਕੋਆਰਡੀਨੇਟਰ ਨਿਯੁਕਤ ਜਸਕਰਨ ਸਿੰਘ ਦਿਉਲ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਕਿ ਅਰਬਨ ਅਸਟੇਟਾਂ ਲਈ ਕਿਸਾਨਾਂ ਦੀ ਐਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਦਾ ਅਗਲੇ ਤਿੰਨ ਸਾਲਾਂ ਲਈ 30 ਹਜ਼ਾਰ ਪ੍ਰਤੀ ਏਕੜ ਦੇਣਾ ਤਹਿ ਹੋਇਆ ਕੀ! 70-75 ਹਜ਼ਾਰ ਪ੍ਰਤੀ ਏਕੜ ਠੇਕਾ ਲੈਣ ਵਾਲਾ ਕਿਸਾਨ ਅੱਧੇ ਪੈਸਿਆਂ ਨਾਲ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਤੇ ਕਿਵੇਂ ਬੱਚਿਆਂ ਦੀ ਪੜ੍ਹਾਈ ਕਰਵਾਏਗਾ | ਅਕਾਲੀ ਆਗੂ ਜਸਕਰਨ ਸਿੰਘ ਦਿਉਲ ਮੀਡੀਏ ਰਾਹੀਂ ਕਿਸਾਨਾਂ ਨੂੰ ਅਪੀਲ ਕੀਤੀ ਕਿ 10 ਜੂਨ ਤੋਂ ਨਿਰੰਤਰ ਪਿੰਡ-ਪਿੰਡ ਸ਼ੁਰੂ ਹੋਣ ਜਾ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਪਾ ਵਿਚ ਆ ਕੇ ਅਸਹਿਮਤੀ ਹਲਫੀਆ ਬਿਆਨ ਦਿੱਤਾ ਜਾਵੇ | ਫਰਦਾ ਜਾਂ ਹੋਰ ਕਾਗਜ਼ੀ ਕਾਰਵਾਈ ਆਨਲਾਈਨ ਪ੍ਰਕਿਰਿਆ ਰਾਹੀਂ ਮੌਕੇ 'ਤੇ ਪੂਰੀ ਹੋਵੇਗੀ | 'ਲੈਂਡ ਪੂਲਿੰਗ' ਨੀਤੀ ਦੇ ਵਿਰੋਧ 'ਚ ਸ਼੍ਰੋਮਣੀ ਅਕਲੀ ਦਲ ਵਲੋਂ ਸੰਮੇਲਨ ਵਿਚ ਸਵਰਨ ਸਿੰਘ ਛੱਜਾਵਾਲ, ਅਮਨਦੀਪ ਸਿੰਘ ਸਵੱਦੀ, ਸਰਪ੍ਰੀਤ ਸਿੰਘ ਕਾਉਂਕੇ, ਗੁਰਪ੍ਰੀਤ ਸਿੰਘ ਗੁਰਾ, ਸੁਖਦੀਪ ਸਿੰਘ ਸਿੱਧਵਾਂ ਖੁਰਦ, ਸੁਖਜਿੰਦਰ ਸਿੰਘ ਦੇਤਵਾਲ, ਸਤਨਾਮ ਸਿੰਘ ਲਲਤੋਂ, ਗੁਰਿੰਦਰ ਸਿੰਘ ਰੂੰਮੀ, ਹੋਰ ਮੌਜੂਦ ਰਹੇ |
Ad Position 22
No active advertisement
ਪਿਛਲੀ ਖ਼ਬਰ ਸਪਰਿੰਗ ਡਿਊ ਸਕੂਲ ਵਿਖੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਅਗਲੀ ਖ਼ਬਰ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੇ ਮਨਸੂਬਿਆਂ ਨੂੰ ਸਹਿਣ ਨਹੀਂ ਕਰਾਂਗੇ-ਪ੍ਰਧਾਨ ਖੋਸਾ
Ad Position 24