ਜਗਰਾਉਂ, 2 ਸਤੰਬਰ (ਵਿਨੋਦ ਕੁਮਾਰ)-ਮੈਕਰੋ ਗਲੋਬਲ ਮੋਗਾ ਦੀ ਜਗਰਾਉਂ ਬ੍ਰਾਂਚ ਜੋ ਕਿ ਪਿਛਲੇ ਬਹੁਤ ਸਮੇਂ ਤੋਂ ਧੜਾਧੜ ਵੀਜ਼ੇ ਲਗਵਾ ਕੇ ਖਿੱਚ ਦਾ ਕੇਂਦਰ ਬਣੀ ਹੋਈ ਹੈ | ਸੰਸਥਾ ਦੇ ਐੱਮ.ਡੀ. ਗੁਰਮਿਲਾਪ ਸਿੰਘ ਡੱਲਾ ਨੇ ਪੈ੍ਰੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਦੇ ਤਜਰਬੇਕਾਰ ਅਤੇ ਮਿਹਨਤੀ ਸਟਾਫ਼ ਵਲੋਂ ਦਿੱਤੀਆਂ ਜਾ ਰਹੀਆਂ ਯੋਗ ਸੇਵਾਵਾਂ ਕਰਕੇ ਸੰਸਥਾ ਦੇ ਵਿਦਿਆਰਥੀ ਆਈਲੈਟਸ ਵਿਚ ਵਧੀਆ ਸਕੋਰ ਪ੍ਰਾਪਤ ਕਰ ਰਹੇ ਹਨ ਅਤੇ ਇੰਮੀਗ੍ਰੇਸ਼ਨ ਦੇ ਪਾਰਦਰਸ਼ੀ ਢੰਗ ਨਾਲ ਕੀਤੇ ਜਾ ਰਹੇ ਕੰਮ ਕਰਕੇ ਵੱਡੀ ਗਿਣਤੀ ਵਿਚ ਲਗਾਤਾਰ ਕੈਨੇਡਾ, ਆਸਟ੍ਰੇਲੀਆ ਜਾਣ ਵਾਲੇ ਚਾਹਵਾਨ ਲੋਕਾਂ ਦੇ ਵਿਜ਼ਟਰ ਵੀਜ਼ੇ ਲੱਗ ਰਹੇ ਹਨ | ਇਸੇ ਤਹਿਤ ਹੀ ਸੁਰਜੀਤ ਕੌਰ ਸੁਪਤਨੀ ਸਤਿਕਰਤਾਰ ਸਿੰਘ ਨਿਵਾਸੀ ਦਮੁੰਡਾ ਦਾ ਵਿਜ਼ਟਰ ਵੀਜ਼ਾ ਵੀ ਮੈਕਰੋ ਗਲੋਬਲ ਦੀ ਜਗਰਾਉਂ ਬ੍ਰਾਂਚ ਨੇ 15 ਦਿਨਾਂ ਵਿਚ ਲਗਵਾ ਕੇ ਦਿੱਤਾ ਹੈ | ਇਸ ਮੌਕੇ ਗੁਰਮਿਲਾਪ ਸਿੰਘ ਡੱਲਾ ਨੇ ਸੁਰਜੀਤ ਕੌਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੱਤੀ |