ਚੌਂਕੀਮਾਨ, 2 ਸਤੰਬਰ (ਤੇਜਿੰਦਰ ਸਿੰਘ ਚੱਢਾ)-ਪਿੰਡ ਪੋਨਾ ਦੇ ਵਾਲਮੀਕ ਮੰਦਰ ਵਿਚ ਪ੍ਰਬੰਧਕੀ ਕਮੇਟੀ ਵਲੋਂ ਗ੍ਰਾਮ ਪੰਚਾਇਤ, ਐੱਨ.ਆਰ.ਆਈਜ਼ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਲਾਨਾ ਭੰਡਾਰਾ ਕਰਵਾਇਆ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਵਾਲਮੀਕ ਮੰਦਰ 'ਚ ਹਾਜ਼ਰੀ ਭਰੀ | ਇਸ ਮੌਕੇ ਪ੍ਰਧਾਨ ਨਾਜਰ ਸਿੰਘ ਤੇ ਸਾਬਕਾ ਪੰਚ ਗੁਰਦਿਆਲ ਨੇ ਦੱਸਿਆ ਕਿ ਵਾਲਮੀਕ ਮੰਦਰ ਵਿਚ 9 ਦਿਨ ਰਮਾਇਣ ਦੇ ਪਾਠ ਕੀਤੇ ਜਾਂਦੇ ਹਨ ਤੇ ਅੰਜ 10ਵੇਂ ਦਿਨ ਸੰਪੂਰਨ ਸਮਾਪਤੀ ਹੋਈ, ਉਪਰੰਤ ਭਾਈ ਨਾਇਬ ਸਿੰਘ ਪੰਛੀ ਦੇ ਢਾਡੀ ਜੱਥੇ ਨੇ ਹਾਜ਼ਰੀ ਲਵਾਈ | ਇਸ ਮੌਕੇ ਪ੍ਰਬੰਧਕੀ ਕਮੇਟੀ ਵਲੋਂ ਸੰਗਤਾਂ ਲਈ ਛੋਲੇ-ਪੂਰੀਆਂ ਤੇ ਜਲੇ੍ਹਬੀਆ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਪ੍ਰਧਾਨ ਨਾਜਰ ਸਿੰਘ ਨੇ ਭੰਡਾਰਾ ਕਰਵਾਉਣ ਵਿਚ ਸਹਿਯੋਗ ਦੇਣ ਵਾਲੇ ਸਹਿਯੋਗੀ ਸੱਜਣਾਂ ਸਮੇਤ ਸਮੁੱਚੇ ਨਗਰ ਨਿਵਾਸੀਆ ਦਾ ਧੰਨਵਾਦ ਕੀਤਾ | ਇਸ ਮੌਕੇ ਜਸਪਾਲ ਸਿੰਘ, ਜਸਵੀਰ ਸਿੰਘ, ਨਿਰਮਲ ਸਿੰਘ, ਗੁਰਸੇਵਕ ਸਿੰਘ, ਗੁਰਮੀਤ ਸਿੰਘ, ਰਾਜਵਿੰਦਰ ਸਿੰਘ, ਡੀ.ਸੀ. ਸਿੰਘ, ਬਬਲੀ ਪੋਨਾ ਆਦਿ ਹਾਜ਼ਰ ਸਨ |