ਰਾਏਕੋਟ, 2 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਲੱਜਿਆਵਤੀ ਜੈਨ ਮੈਮੋਰੀਅਲ ਹਸਤਾਪਲ, ਬਰਨਾਲਾ ਚੌਂਕ ਰਾਏਕੋਟ ਇਲਾਕੇ ਦੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਉਪਲੱਬਧ ਕਰਵਾਉਣ 'ਚ ਮੋਹਰੀ ਰੋਲ ਅਦਾ ਰਿਹਾ ਹੈ | ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾ: ਰਮੇਸ਼ ਜੈਨ ਪਿਛਲੇ ਕੁਝ ਸਮੇਂ ਤੋਂ ਵਿਦੇਸ਼ ਗਏ ਸਨ, ਜੋ ਪਿਛਲੇ ਦਿਨੀਂ ਵਾਪਿਸ ਪਰਤ ਆਏ ਹਨ | ਇਸ ਮੌਕੇ ਡਾ. ਰਮੇਸ਼ ਜੈਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਸਪਤਾਲ ਵਿਚ ਅਲਟਰਾਸਾਊਾਡ ਸਕੈਨ (ਮਸ਼ੀਨ) ਚਾਲੂ ਹੋ ਚੁੱਕੀ ਹੈ, ਇਸ ਲਈ ਰੋਜ਼ਾਨਾ ਸਕੈਨ ਕਰਵਾਉਣ ਵਾਲੇ ਮਰੀਜ਼ ਹਸਪਤਾਲ ਵਿਚ ਪੁੱਜ ਕੇ ਸਹੂਲਤ ਪ੍ਰਾਪਤ ਕਰ ਸਕਦੇ ਹਨ | ਉਨ੍ਹਾਂ ਦੱਸਿਆ ਕਿ ਹਸਪਤਾਲ ਵਲੋਂ ਜਲਦ ਮਰੀਜ਼ਾਂ ਨੂੰ ਹੋਰ ਮੈਡੀਕਲ ਸਹੂਲਤਾਂ ਵੀ ਉਪਲੱਬਧ ਕਰਵਾਈਆਂ ਜਾਣਗੀਆਂ |