ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਰਕਾਰੀ ਕਾਲਜ ਬੁਰਜ ਹਰੀ ਸਿੰਘ ਵਿਖੇ 'ਰਾਸ਼ਟਰੀ ਖੇਡ ਦਿਵਸ' ਸੰਬੰਧੀ ਸਮਾਗਮ ਕਰਵਾਇਆ
ਅਜੀਤ ਡੈਸਕ
03-09-2025
ਰਾਏਕੋਟ, 2 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਸਾਹਿਬਜ਼ਾਦਾ ਜੋਰਾਵਰ ਸਿੰਘ ਸਰਕਾਰੀ ਕਾਲਜ ਬੁਰਜ ਹਰੀ ਸਿੰਘ ਵਿਖੇ ਪਿ੍ੰਸੀਪਲ ਡਾ: ਸ਼ਰਨਜੀਤ ਕੌਰ ਪਰਮਾਰ ਦੀ ਰਹਿਨੁਮਾਈ ਹੇਠ ਕਾਲਜ ਵਿਚ 'ਰਾਸ਼ਟਰੀ ਖੇਡ ਦਿਵਸ' ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ | ਕਾਲਜ ਦੇ ਵਿਦਿਆਰਥੀਆਂ ਵਲੋਂ ਖੇਡਾਂ ਨਾਲ ਸਬੰਧਿਤ ਮਾਡਲ ਬਣਾਏ ਗਏ ਅਤੇ ਕੁੱਲ 11 ਟੀਮਾਂ ਨੇ ਭਾਗ ਲਿਆ | ਇਸ ਸਮੇਂ ਅੱਵਲ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਧਾਇਕ ਹਾਕਮ ਸਿੰਘ ਠੇਕੇਦਾਰ ਵਲੋਂ ਟਰਾਫ਼ੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਉਨ੍ਹਾਂ ਆਪਣੇ ਭਾਸ਼ਣ ਦੌਰਾਨ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਸਰਕਾਰੀ ਕਾਲਜਾਂ ਦੇ ਯੋਗ ਪ੍ਰਬੰਧ ਚਲਾਉਣ ਲਈ ਵਚਨਬੱਧ ਹੈ | ਖੇਡ ਦਿਵਸ ਦੇ ਇਸ ਵਿਸ਼ੇਸ਼ ਮੌਕੇ 'ਤੇ ਕਾਲਜ ਦੇ ਪੁਰਾਣੇ ਵਿਦਿਆਰਥੀ ਮਸ਼ਹੂਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਇੰਦਰ ਤਲਵੰਡੀ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ | ਉਨ੍ਹਾਂ ਰਾਸ਼ਟਰੀ ਖੇਡ ਦਿਵਸ 'ਤੇ ਸਭ ਨੂੰ ਮੁਬਾਰਕਬਾਦ ਦਿੱਤੀ ਅਤੇ ਮੇਜਰ ਧਿਆਨ ਚੰਦ ਦੀ ਤਸਵੀਰ ਉੱਪਰ ਫੁੱਲਮਾਲਾ ਭੇਟ ਕੀਤੀ | ਇਸ ਮੌਕੇ ਕਾਲਜ ਪਿ੍ੰਸੀਪਲ ਡਾ. ਸ਼ਰਨਜੀਤ ਕੌਰ ਪਰਮਾਰ ਵਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸਨਮਾਨ ਚਿੰਨ੍ਹ ਭੇਟ ਕੀਤੇ ਗਏ | ਸਮਾਗਮ ਦੌਰਾਨ ਕਾਲਜ ਵਿਚ ਪਿੰਡ ਬੁਰਜ ਹਰੀ ਦੀ ਪੰਚਾਇਤ ਅਤੇ ਹੋਰ ਮੋਹਤਬਰ ਵੀ ਸ਼ਾਮਿਲ ਹੋਏ | ਇਸ ਮੌਕੇ ਅਸਿਸਟੈਂਟ ਪ੍ਰੋਫ਼ੈਸਰ ਜਗਦੀਪ ਸਿੰਘ ਸਰੀਰਕ ਸਿੱਖਿਆ ਵਿਭਾਗ ਨੇ ਰਾਸ਼ਟਰੀ ਖੇਡ ਦਿਵਸ ਦੀ ਮਹਾਨਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਇਸ ਮੌਕੇ ਬਿੰਦਰਜੀਤ ਸਿੰਘ ਗਿੱਲ ਪ੍ਰਧਾਨ ਟਰੱਕ ਯੂਨੀਅਨ ਰਾਏਕੋਟ, ਪੀ.ਏ. ਕਮਲ ਸਿੰਘ ਸੁਖਾਣਾ, ਜੱਸ ਸਿੰਘ ਹਲਵਾਰਾ, ਮਨਿੰਦਰ ਸਿੰਘ, ਅਸਿਸਟੈਂਟ ਪ੍ਰੋਫ਼ੈਸਰ ਹਰਵਿੰਦਰ ਸਿੰਘ ਜੋਸ਼ੀ, ਪੂਜਾ ਕਪੂਰ, ਜਤਿੰਦਰ ਕੁਮਾਰ, ਡਾ. ਹਰਜਿੰਦਰ ਸਿੰਘ, ਨਿਤਿਸ਼ ਸਚਦੇਵਾ, ਖੁਸ਼ਪ੍ਰੀਤ ਕੌਰ, ਸਰਪੰਚ ਬਲਵਿੰਦਰ ਕੌਰ, ਪੰਚ ਜਗਦੀਪ ਸਿੰਘ, ਪੰਚ ਚਮਕੌਰ ਸਿੰਘ, ਸੈਕਟਰੀ ਗੁਰਪ੍ਰੀਤ ਸਿੰਘ ਲਾਡੀ, ਪੰਚ ਚਮਕੌਰ ਸਿੰਘ, ਪ੍ਰਧਾਨ ਅਵਤਾਰ ਸਿੰਘ, ਪਰਵਿੰਦਰ ਸਿੰਘ, ਗੁਰਪ੍ਰੀਤ ਸਿੰਘ ਧਾਲੀਵਾਲ, ਜੋਗਿੰਦਰ ਸਿੰਘ ਗਰੇਵਾਲ, ਲਵਪ੍ਰੀਤ ਸਿੰਘ ਲਵੀ, ਸੁਰਿੰਦਰ ਸਿੰਘ, ਪੰਚ ਗੁਲਜ਼ਾਰ ਸਿੰਘ, ਪੰਚ ਪੱਪੂ ਸਿੰਘ, ਕਰਨੈਲ ਸਿੰਘ, ਨੰਬਰਦਾਰ ਰਛਪਾਲ ਸਿੰਘ ਆਦਿ ਹਾਜ਼ਰ ਸਨ |