ਹੰਬੜਾਂ, 2 ਸਤੰਬਰ (ਮੇਜਰ ਹੰਬੜਾਂ)-ਸਮਾਜ ਸੇਵਿਕਾ ਮਹਿਲਾ ਆਗੂ ਪਰਮਿੰਦਰ ਕੌਰ ਨੇ ਹੰਬੜਾਂ ਨੇ ਮੀਂਹ ਤੋਂ ਪੀੜਤ ਗਰੀਬ ਪਰਿਵਾਰਾਂ ਜਿਨ੍ਹਾਂ ਦੇ ਘਰਾਂ ਦੀਆਂ ਛੱਤਾਂ ਚੋਅ ਰਹੀਆਂ ਸਨ, ਨੂੰ ਘਰ-ਘਰ ਜਾ ਕੇ ਤਰਪਾਲਾਂ ਵੰਡ ਕੇ ਉਨ੍ਹਾਂ ਦੀ ਮਦਦ ਕੀਤੀ | ਮਹਿਲਾ ਆਗੂ ਪਰਮਿੰਦਰ ਕੌਰ ਨੇ ਕਿਹਾ ਕਿ ਲਗਾਤਾਰ ਪੈ ਰਹੀ ਭਾਰੀ ਬਾਰਿਸ਼ ਦੇ ਚਲਦਿਆਂ ਹੜ੍ਹਾਂ ਵਰਗੇ ਬਣੇ ਹਾਲਾਤ 'ਚ ਕੱਚੇ ਘਰਾਂ ਵਾਲੇ ਪਰਿਵਾਰਾਂ ਦੀ ਮਦਦ ਕਰਨਾਂ ਸਾਡਾ ਪਹਿਲਾ ਫਰਜ਼ ਬਣਦਾ ਹੈ ਤੇ ਅਜਿਹੇ ਲੋੜਵੰਦਾਂ ਦੀ ਸਾਨੂੰ ਮਦਦ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਜਦੋਂ ਅੱਜ ਲੋਕਾਂ ਨੂੰ ਜ਼ਰੂਰਤ ਹੈ ਤਾਂ ਕੋਈ ਸਰਕਾਰ ਜਾਂ ਪ੍ਰਸ਼ਾਸਨ ਦਾ ਨੁਮਾਇੰਦਾ ਉਨ੍ਹਾਂ ਦੀ ਮਦਦ ਲਈ ਨਹੀਂ ਪੁੱਜਾ, ਜਦੋਂ ਕਿ ਲੋਕਾਂ ਨੂੰ ਸਹੂਲਤਾਂ ਦੇਣਾ ਤੇ ਉਨ੍ਹਾਂ ਦੀ ਮੱਦਦ ਕਰਨਾ ਸਰਕਾਰ ਜਾਂ ਪ੍ਰਸ਼ਾਸਨ ਦਾ ਫਰਜ਼ ਬਣਦਾ ਹੈ | ਇਸ ਮੌਕੇ ਉਨ੍ਹਾਂ ਨਾਲ ਮੈਡਮ ਸਰੋਜ ਸਮੇਤ ਹੋਰ ਮਹਿਲਾਵਾਂ ਵੀ ਮੌਜੂਦ ਸਨ |