26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਅਮਨਦੀਪ ਸਿੰਘ ਖ਼ਾਲਸਾ 17 ਸਾਲ 8 ਮਹੀਨਿਆਂ ਦੀ ਸਾਈਕਲ ਯਾਤਰਾ ਦੌਰਾਨ ਰਾਏਕੋਟ ਪੁੱਜਿਆ <br/>

Ad Position 21
No active advertisement
ਅਜੀਤ ਡੈਸਕ 03-09-2025
ਰਾਏਕੋਟ, 2 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਬੰਗਲੌਰ (ਕਰਨਾਟਕਾ) ਦਾ ਜੰਮਪਲ ਮਹਾਂਦੇਵ ਰੈਡੀ, ਜੋ ਸਿੱਖ ਧਰਮ ਦੇ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਤੋਂ ਪ੍ਰਭਾਵਿਤ ਹੋ ਕੇ ਸੰਨ 1975 'ਚ ਸਿੰਘ ਸਜਿਆ ਅਤੇ ਉਸ ਵਲੋਂ ਆਪਣਾ ਨਾਂਅ ਅਮਨਦੀਪ ਸਿੰਘ ਖ਼ਾਲਸਾ ਰੱਖ ਲਿਆ ਗਿਆ ਸੀ | ਅਮਨਦੀਪ ਸਿੰਘ ਖ਼ਾਲਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਪਿਛਲੇ 17-18 ਸਾਲਾਂ ਤੋਂ ਸਾਈਕਲ ਰਾਹੀਂ ਵੱਖ-ਵੱਖ ਸੂਬਿਆਂ 'ਚ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦੀਆਂ ਯਾਤਰਾਵਾਂ ਕਰਦਾ ਹੋਇਆ 27-28 ਅਗਸਤ ਦੀ ਰਾਤ ਨੂੰ ਰਾਏਕੋਟ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਿਸ਼ਾਹੀ ਦਸਵੀਂ ਵਿਖੇ ਪੁੱਜਿਆ ਹੈ | ਜਿਸ ਦਾ ਸਿੱਖ ਸੰਗਤ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਅਮਨਦੀਪ ਸਿੰਘ ਖ਼ਾਲਸਾ (65) ਨੇ ਦੱਸਿਆ ਕਿ ਸੰਨ 1975 'ਚ ਉਹ ਸਿੱਖ ਧਰਮ ਤੋਂ ਪ੍ਰਭਾਵਿਤ ਹੋ ਕੇ ਅੰਮਿ੍ਤਪਾਨ ਦੀ ਦਾਤ ਪ੍ਰਾਪਤ ਕਰਕੇ ਸਿੱਖੀ ਸਰੂਪ ਵਿਚ ਆਏ ਸਨ | ਉਸ ਵਲੋਂ 1 ਜਨਵਰੀ 2008 ਤੋਂ ਦੇਸ਼ ਭਰ ਦੇ ਧਾਰਮਿਕ ਅਸਥਾਨਾਂ ਦੀ ਸਾਈਕਲ ਰਾਹੀਂ ਯਾਤਰਾ ਸ਼ੁਰੂ ਕੀਤੀ ਸੀ, ਜੋ ਹੁਣ ਤੱਕ ਪੂਰੇ ਭਾਰਤ ਦੇ 26 ਰਾਜਾਂ 'ਚ 3 ਲੱਖ ਕਿੱਲੋਮੀਟਰ ਦਾ ਸਫ਼ਰ ਤੈਅ ਕਰਕੇ ਆਪਣਾ ਨਾਂਅ ਗਰੀਨ ਬੁੱਕ ਆਫ਼ ਰਿਕਾਰਡ ਵਿਚ ਦਰਜ ਕਰਵਾਇਆ ਹੈ | ਅਮਨਦੀਪ ਸਿੰਘ ਖ਼ਾਲਸਾ ਨੇ ਦੱਸਿਆ ਕਿ ਹੁਣ ਤੱਕ ਉਹ 10-11 ਹਜ਼ਾਰ ਨੌਜਵਾਨਾਂ ਨੂੰ ਨਸ਼ਿਆਂ ਦੇ ਕੋਹੜ ਤੋਂ ਬਚਾ ਚੁੁੱਕਾ ਹੈ ਅਤੇ 35 ਹਜ਼ਾਰ ਸਕੂਲਾਂ, ਕਾਲਜਾਂ ਤੇ 50 ਹਜ਼ਾਰ ਪਿੰਡਾਂ ਵਿਚ ਨਸ਼ਿਆਂ ਖ਼ਿਲਾਫ਼ ਅਤੇ ਸਿੱਖੀ ਦੇ ਪ੍ਰਚਾਰ ਲਈ ਜਾਗਰੂਕ ਕਰ ਚੁੱਕਾ ਹੈ | ਉਸ ਨੇ ਇਹ ਵੀ ਦੱਸਿਆ ਕਿ ਉਸ ਦਾ ਸਮੁੱਚਾ ਖਰਚਾ ਅਮਰੀਕਾ ਵਿਚ ਰਹਿੰਦੇ ਬੇਟੇ ਸਰਬਣ ਸਿੰਘ, ਜੋ ਪੇਸ਼ੇ ਵਜੋਂ ਈ.ਐੱਨ.ਟੀ. ਡਾਕਟਰ ਹੈ, ਵਲੋਂ ਕੀਤਾ ਜਾ ਰਿਹਾ ਹੈ | ਸਾਈਕਲ ਯਾਤਰਾਵਾਂ ਦੌਰਾਨ ਉਸਦੇ 13 ਸਾਈਕਲ, 65 ਟਾਇਰ ਤੇ 55 ਟਿਊਬਾਂ ਖਸਤਾ ਹੋ ਚੁੱਕੀਆਂ ਹਨ | ਇਸ ਸਮੇਂ ਅਮਨਦੀਪ ਸਿੰਘ ਖ਼ਾਲਸਾ ਨੂੰ ਸਿਰੋਪਾਓ ਕਰਕੇ ਸਨਮਾਨਿਤ ਕਰਨ ਵਾਲਿਆਂ ਵਿਚ ਗਿਆਨੀ ਮਹਿੰਦਰ ਸਿੰਘ ਮਾਣਕੀ, ਹਰਪ੍ਰੀਤ ਸਿੰਘ, ਗੁ; ਇੰਸਪੈਕਟਰ ਸਵਰਨ ਸਿੰਘ, ਗੁਰਜੀਤ ਸਿੰਘ, ਵਰਿੰਦਰ ਸਿੰਘ, ਸੁਖਵਿੰਦਰ ਸਿੰਘ, ਗੁਰਦੀਪ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੰਜੀਵਨੀ ਟਰੱਸਟ ਰਾਏਕੋਟ ਨੇ ਹੜ੍ਹ ਪੀੜਤਾਂ ਲਈ ਸਹਾਇਤਾ ਸਮੱਗਰੀ ਭੇਜੀ <br/> ਅਗਲੀ ਖ਼ਬਰ ਮਹਿਲਾ ਆਗੂ ਪਰਮਿੰਦਰ ਕੌਰ ਹੰਬੜਾਂ ਨੇ ਲੋੜਵੰਦਾਂ ਨੂੰ ਕੀਤੀ ਤਰਪਾਲਾਂ ਵੰਡ <br/>
Ad Position 24