26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਪਿੰਡ ਹੇਰਾਂ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਸਰਬੱਤ ਦੇ ਭਲੇ ਦੀ ਅਰਦਾਸ <br/>

Ad Position 21
No active advertisement
ਅਜੀਤ ਡੈਸਕ 03-09-2025
ਗੁਰੂਸਰ ਸੁਧਾਰ, 2 ਸਤੰਬਰ (ਜਗਪਾਲ ਸਿੰਘ ਸਿਵੀਆਂ)-ਇਤਿਹਾਸਕ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਦਸਵੀਂ ਪਿੰਡ ਹੇਰਾਂ ਵਿਖੇ ਹਰ ਮਹੀਨੇ ਦੀ ਤਰ੍ਹਾਂ ਦਸਵੀਂ ਦਾ ਪਵਿੱਤਰ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ | ਅੰਮਿ੍ਤ ਵੇਲੇ ਤਿੰਨ ਦਿਨਾਂ ਤੋਂ ਆਰੰਭ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗਾਂ ਤੋਂ ਉਪਰੰਤ ਰਾਗੀ ਭਾਈ ਰਣਯੋਧ ਸਿੰਘ ਦੇ ਹਜ਼ੂਰੀ ਜਥੇ ਨੇ ਸੰਗਤਾਂ ਨੂੰ ਕੀਰਤਨ ਰਾਹੀਂ ਨਾਮ ਬਾਣੀ ਨਾਲ ਜੋੜਿਆ, ਉੱਥੇ ਢਾਡੀ ਭਾਈ ਜਗਦੀਸ਼ ਸਿੰਘ ਤਿਹਾੜਾ ਦੇ ਢਾਡੀ ਜਥੇ ਨੇ ਸੰਗਤਾਂ ਨੂੰ ਗੁਰ-ਇਤਿਹਾਸ ਨਾਲ ਜੋੜਿਆ ਗਿਆ | ਅਖ਼ੀਰ 'ਚ ਭਾਈ ਜਸਮੇਲ ਸਿੰਘ ਬੱਦੋਵਾਲ ਕਥਾਵਾਚਕ ਨੇ ਪੰਜਾਬ 'ਚ ਹੜ੍ਹਾਂ ਦੇ ਕਹਿਰ ਨੂੰ ਦੇਖਦਿਆਂ ਸਰਬੱਤ ਦੇ ਭਲਾ ਦੀ ਅਰਦਾਸ ਬੇਨਤੀ ਕੀਤੀ | ਇਸ ਮੌਕੇ ਮੈਨੇਜਰ ਨਿਰਭੈ ਸਿੰਘ ਚੀਮਨਾਂ ਨੇ ਕਿਹਾ ਕਿ ਭਾਰੀ ਮੀਂਹ ਅਤੇ ਹੜ੍ਹਾਂ ਨਾਲ ਪੰਜਾਬ ਦੇ ਕਈ ਜ਼ਿਲ੍ਹੇ ਬੁਰੀ ਤਰ੍ਹਾਂ ਪ੍ਰਭਾਵਿਤ ਹਨ | ਕਿਸਾਨਾਂ ਦੀਆਂ ਫ਼ਸਲਾਂ ਤਬਾਹ ਹੋ ਗਈਆਂ ਹਨ, ਲੋਕਾਂ ਦੇ ਘਰ ਡੁੱਬ ਗਏ ਹਨ ਅਤੇ ਜਨ-ਜੀਵਨ ਪੂਰੀ ਤਰ੍ਹਾਂ ਅਸਤ-ਵਿਅਸਤ ਹੋ ਚੁੱਕਿਆ ਹੈ, ਜਿਸ ਨੂੰ ਦੇਖਦਿਆਂ ਅੱਗ ਗੁਰੂ ਸਾਹਿਬ ਦੇ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਹੈ | ਇਸ ਮੌਕੇ ਉਨ੍ਹਾਂ ਵਲੋਂ ਢਾਡੀ ਜਗਦੀਸ਼ ਸਿੰਘ ਤਿਹਾੜਾ ਅਤੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਵਾਲੇ ਪਰਿਵਾਰ ਦਾ ਸਿਰਪਾਓ ਨਾਲ ਸਨਮਾਨ ਕੀਤਾ ਗਿਆ | ਇਸ ਮੌਕੇ ਸੈਕਟਰੀ ਅਜੀਤਪਾਲ ਸਿੰਘ ਹੇਰਾਂ, ਭਾਈ ਜਸਮੇਲ ਸਿੰਘ ਬੱਦੋਵਾਲ, ਹੈੱਡ ਗ੍ਰੰਥੀ ਭਾਈ ਜੈਪਾਲ ਸਿੰਘ, ਜਸਪਾਲ ਸਿੰਘ ਖ਼ਜ਼ਾਨਚੀ ਬਰਨਾਲਾ, ਈਸ਼ਰ ਸਿੰਘ ਸਟੋਰ ਕੀਪਰ, ਹਰਵਿੰਦਰ ਸਿੰਘ ਰਿਕਾਰਡ ਕੀਪਰ, ਸੁਖਦੇਵ ਸਿੰਘ ਸੁੱਖਾ, ਕੁਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਜਗਪ੍ਰੀਤ ਸਿੰਘ ਸੁਖਾਣਾ, ਜਗਦੀਸ਼ ਸਿੰਘ ਸਾਬਕਾ ਮੈਨੇਜਰ, ਇੰਸਪੈਕਟਰ ਮਲਕੀਤ ਸਿੰਘ, ਰਛਪਾਲ ਸਿੰਘ ਪਾਲ ਬਾਬਾ, ਧਰਮਪਾਲ ਸਿੰਘ, ਡਾ: ਪਰਮਜੀਤ ਸਿੰਘ, ਹਰਵਿੰਦਰ ਸਿੰਘ ਕਾਲਾ ਕਾਰਸੇਵਾ ਵਾਲੇ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਜਗਰਾਉਂ ਨੇ ਲੋੜਵੰਦ ਪਰਿਵਾਰਾਂ ਨੂੰ 50 ਤਰਪਾਲਾਂ ਵੰਡੀਆਂ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਸਰਕਲ (ਸ਼ਹਿਰੀ) ਰਾਏਕੋਟ 'ਚ ਨੁਮਾਇੰਦਗੀਆਂ ਦਿੱਤੀਆਂ <br/>
Ad Position 24