ਜਗਰਾਉਂ, 2 ਸਤੰਬਰ (ਵਿਨੋਦ ਕੁਮਾਰ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਜਗਰਾਉਂ ਦੇ ਪ੍ਰਧਾਨ ਡਾ: ਰਜਿੰਦਰ ਸ਼ਰਮਾ ਅਤੇ ਭਾਜਪਾ ਜ਼ਿਲ੍ਹਾ ਜਗਰਾਉਂ ਦੇ ਸਮੂਹ ਆਗੂ ਤੇ ਵਰਕਰਾਂ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਮੱਦੇਪੁਰ, ਕੰਨੀਆਂ, ਗਿੱਦੜਵਿੰਡੀ ਅਤੇ ਸਤਲੁਜ ਦਰਿਆ ਦਾ ਦੌਰਾ ਕੀਤਾ ਗਿਆ | ਪਿੰਡ ਵਾਸੀਆਂ ਨੇ ਦੱਸਿਆ ਕਿ ਭਾਰੀ ਬਰਸਾਤ ਨਾਲ ਜਿੱਥੇ ਉਨ੍ਹਾਂ ਦੀ ਫ਼ਸਲਾਂ ਦਾ ਨੁਕਸਾਨ ਹੋਇਆ, ਉੱਥੇ ਹੀ ਉਨ੍ਹਾਂ ਦੇ ਬਣੇ ਕੱਚੇ ਮਕਾਨਾਂ ਦੇ ਨਾਲ-ਨਾਲ ਪੱਕੇ ਮਕਾਨਾਂ ਦੀਆਂ ਵੀ ਛੱਤਾਂ ਚੋਅ ਰਹੀਆਂ ਹਨ ਅਤੇ ਸਾਨੂੰ ਇਨ੍ਹਾਂ ਛੱਤਾਂ 'ਚੋਂ ਪਾਣੀ ਰੋਕਣ ਲਈ ਤਰਪਾਲਾਂ ਦੀ ਜ਼ਰੂਰਤ ਹੈ | ਉਸ ਤੋਂ ਬਾਅਦ ਭਾਜਪਾ ਜ਼ਿਲ੍ਹਾ ਜਗਰਾਉਂ ਦੇ ਸਮੂਹ ਵਰਕਰਾਂ ਨੇ ਆਪਣਾ ਦਸਵੰਧ ਕੱਢਦੇ ਹੋਏ 50 ਦੇ ਕਰੀਬ ਤਰਪਾਲਾਂ ਇੰਨ੍ਹਾਂ ਲੋੜਵੰਦਾਂ ਨੂੰ ਮੁਹੱਈਆ ਕਰਵਾਈਆਂ | ਜ਼ਿਲ੍ਹਾ ਪ੍ਰਧਾਨ ਡਾ: ਰਾਜਿੰਦਰ ਸ਼ਰਮਾ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਕਿਸੇ ਤਰ੍ਹਾਂ ਦੀ ਜ਼ਰੂਰਤ ਮਹਿਸੂਸ ਕਰਨਗੇ ਤਾਂ ਅਸੀਂ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ | ਇਸ ਸਮੇਂ ਸੁਮਿਤ ਅਰੋੜਾ, ਰਾਜ ਵਰਮਾ, ਨਵੀਨ ਜੈਨ, ਗੁਰਦਿਆਲ ਸਿੰਘ ਗਾਲਿਬ, ਗੁਰਭੇਜ ਸਿੰਘ ਪੱਤੀ ਮੁਲਤਾਨੀ, ਕੁਲਵੰਤ ਭਾਰਤੀ ਆਦਿ ਹਾਜ਼ਰ ਸਨ |