ਗੁਰੂਸਰ ਸੁਧਾਰ, 5 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਬਹੁਜਨ ਮੁਕਤੀ ਪਾਰਟੀ ਦੇ ਕੌਮੀ ਪ੍ਰਧਾਨ ਦਾਸ ਰਾਮ ਨਵੀਂ ਦਿੱਲੀ ਵਲੋਂ ਸਿਕੰਦਰ ਸਿੰਘ ਸਿੱਧੂ ਨੂੰ ਪੰਜਾਬ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਨਜ਼ਦੀਕੀ ਪਿੰਡ ਰੱਤੋਵਾਲ ਦੇ ਵਸਨੀਕ ਸਿਕੰਦਰ ਸਿੰਘ ਸਿੱਧੂ ਦੀ ਇਸ ਨਿਯੁਕਤੀ 'ਤੇ ਬਹੁਜਨ ਮੁਕਤੀ ਪਾਰਟੀ ਜ਼ਿਲ੍ਹਾ ਲੁਧਿਆਣਾ ਦੇ ਅਹੁਦੇਦਾਰਾਂ ਗੁਰਮੀਤ ਸਿੰਘ ਲੋਹਗੜ੍ਹ, ਰਾਮ ਸਿੰਘ ਦੀਪਕ, ਹਰਬੰਸ ਸਿੰਘ ਗਿੱਲ, ਜਗਜੀਤ ਸਿੰਘ ਮੰਡਿਆਣੀ, ਰਣਜੀਤ ਸਿੰਘ ਰੱਤੋਵਾਲ, ਪ੍ਰੇਮ ਲਾਲ ਸੋਹਲ, ਗੁਰਚਰਨ ਸਿੰਘ ਪਹਿਲਵਾਨ, ਡਾ: ਰਛਪਾਲ ਸਿੰਘ ਬੁੱਟਰ, ਨਿਰਮਲ ਸਿੰਘ ਜੋਖੀ, ਦਰਸ਼ਨ ਸਿੰਘ ਹਲਵਾਰਾ, ਹਰਬੰਸ ਸਿੰਘ ਰਾਏਕੋਟ, ਕੈਪਟਨ ਅਮਰ ਸਿੰਘ, ਸੂਬੇਦਾਰ ਦਲਜੀਤ ਸਿੰਘ, ਸਵਰਨ ਸਿੰਘ ਨੰਗਲ, ਜਗਰਾਜ ਸਿੰਘ ਸਿਵੀਆਂ, ਕੇਵਲ ਸਿੰਘ ਸਵੱਦੀ, ਟਹਿਲ ਸਿੰਘ ਜਾਂਗਪੁਰ, ਮਨਜੀਤ ਸਿੰਘ ਬੱਦੋਵਾਲ, ਮਨਪ੍ਰੀਤ ਸਿੰਘ ਕਲੇਰ ਆਦਿ ਸਮੇਤ ਹੋਰਨਾਂ ਨੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਬਹੁਜਨ ਸਮਾਜ ਦੇ ਮੂਲ ਨਿਵਾਸੀਆਂ ਤੇ ਦੱਬੇ ਕੁਚਲੇ ਲੋਕਾਂ ਦੇ ਹਿਤਾਂ ਦੀ ਰਖਵਾਲੀ ਕਰਨ ਲਈ ਨਿਧੱੜਕ ਨੇਤਾ ਦੀ ਲੋੜ ਨੂੰ ਸਿਕੰਦਰ ਸਿੰਘ ਸਿੱਧੂ ਬਾਖ਼ੂਬੀ ਪੂਰਾ ਕਰਨਗੇ | ਪਾਰਟੀ ਦੇ ਆਗੂਆਂ ਨੇ ਕੌਮੀ ਪ੍ਰਧਾਨ ਦਾਸ ਰਾਮ ਦਾ ਇਸ ਨਿਯੁਤਕੀ ਬਦਲੇ ਧੰਨਵਾਦ ਕਰਦਿਆਂ ਕਿਹਾ ਕਿ ਸਿਕੰਦਰ ਸਿੰਘ ਸਿੱਧੂ ਪਿਛਲੇ ਚਾਰ ਦਹਾਕਿਆਂ ਤੋਂ ਦਲਿਤਾਂ ਲਈ ਲੜਾਈ ਲੜਦੇ ਆ ਰਹੇ ਹਨ |