ਭੂੰਦੜੀ, 5 ਸਤੰਬਰ (ਕੁਲਦੀਪ ਸਿੰਘ ਮਾਨ)-ਤਾਲਮੇਲ ਸੰਘਰਸ਼ ਕਮੇਟੀ ਦੇ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਭੂੰਦੜੀ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਇਕਾਈ ਭੂੰਦੜੀ ਦੇ ਪ੍ਰਧਾਨ ਸਤਵੰਤ ਸਿੰਘ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਸਿੱਧਵਾਂ ਬੇਟ ਦੇ ਆਗੂ ਅਮਰੀਕ ਸਿੰਘ ਰਾਮਾ, ਕੈਂਸਰ ਗੈਸ ਵਿਰੋਧੀ ਸੰਘਰਸ਼ ਕਮੇਟੀ ਦੇ ਮਨਜਿੰਦਰ ਸਿੰਘ ਖੇੜੀ ਨੇ ਕਿਹਾ ਕਿ ਅੱਜ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਮੀਟਿੰਗ ਕੀਤੀ ਗਈ, ਜਿਸ 'ਚ ਹੜ੍ਹ ਪ੍ਰਭਾਵਿਤਾਂ ਨੂੰ ਸਹਾਇਤਾ ਦੇਣ ਬਾਰੇ ਵਿਚਾਰਿਆ ਗਿਆ | ਸਾਰੇ ਆਗੂਆਂ ਨੇ ਇਹ ਮਹਿਸੂਸ ਕੀਤਾ ਕਿ ਦਰਿਆਵਾਂ ਦੇ ਪਾਣੀਆਂ ਨੇ ਵੱਡੀ ਤਬਾਹੀ ਮਚਾਈ ਹੈ ਤੇ ਇਸ ਤਬਾਹੀ ਦਾ ਸ਼ਿਕਾਰ ਲੋਕ ਘਰੋਂ ਬੇਘਰ ਹੋ ਗਏ ਹਨ ਤੇ ਉਨ੍ਹਾਂ ਦਾ ਇਹ ਮਾਲੀ ਤੇ ਹੋਰ ਬਹੁਤ ਨੁਕਸਾਨ ਹੋਇਆ ਹੈ | ਆਗੂਆਂ ਨੇ ਮਹਿਸੂਸ ਕੀਤਾ ਕਿ ਜ਼ਮੀਨਾਂ ਵਿਚ ਬੀਜਿਆ ਝੋਨਾ ਤੇ ਹੋਰ ਫ਼ਸਲਾਂ ਖਰਾਬ ਹੋ ਗਈਆਂ ਹਨ ਤੇ ਹੜ੍ਹ ਪੀੜ੍ਹਤਾਂ ਨੂੰ ਅਗਲੀ ਫ਼ਸਲ ਬੀਜਣ ਵਾਸਤੇ ਬਹੁਤ ਸਹਾਇਤਾ ਦੀ ਲੋੜ ਹੈ | ਇਸ ਲਈ ਟਰੈਕਟਰ ਵਗੈਰਾ ਡੀਜ਼ਲ, ਤੂੜੀ ਤੇ ਅਗਲੀ ਫ਼ਸਲ ਬੀਜਣ ਵਾਸਤੇ ਬੀਜਾਂ ਦੀ ਬਹੁਤ ਲੋੜ ਹੈ | ਇਸ ਲਈ ਉਹ ਸਹਾਇਤਾ ਲਗਾਤਾਰਤਾ ਦੀ ਮੰਗ ਕਰਦੀ ਹੈ ਤੇ ਉਨ੍ਹਾਂ ਲੋਕਾਂ ਲਈ ਸਹਾਇਤਾ ਲਗਾਤਾਰ ਪਹੁੰਚਾਈ ਜਾਵੇਗੀ ਤੇ ਲੋਕਾਂ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇਗੀ | ਇਸ ਮੌਕੇ ਗੁਰਮੀਤ ਸਿੰਘ, ਕੁਲਵਿੰਦਰ ਸਿੰਘ, ਸੁਰਿੰਦਰ ਸਿੰਘ ਸਿੰਦੀ ਮਕੰਦਪੁਰ ਵਾਲੇ, ਸ਼ਹੀਦ ਕਰਤਾਰ ਸਿੰਘ ਸਰਾਭਾ ਯੂਥ ਕਲੱਬ ਦੇ ਪ੍ਰਧਾਨ ਹਰਦੀਪ ਸਿੰਘ ਧਾਂਦਰਾ, ਬਲਬੀਰ ਸਿੰਘ ਰਾਮਾ, ਗੁਰਮੇਲ ਸਿੰਘ ਸਨੇਤ ਪ੍ਰਧਾਨ, ਸਤਪਾਲ ਸਿੰਘ ਸਾਬਕਾ ਮੈਂਬਰ, ਮਨਜਿੰਦਰ ਸਿੰਘ ਮੋਨੀ, ਜਗਤਾਰ ਸਿੰਘ ਮਾੜਾ, ਮਨਜੀਤ ਸਿੰਘ ਲਤਾਲਾ, ਗੁਰਦੇਵ ਸਿੰਘ ਲਤਾਲਾ, ਪੂਰੀ ਸਿੰਘ ਆਦਿ ਹਾਜ਼ਰ ਸਨ |