ਮੁੱਲਾਂਪੁਰ-ਦਾਖਾ, 5 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਸਦੀਆ ਤੋਂ ਲੱਗਦੇ ਆ ਰਹੇ ਪਿੰਡ ਪਮਾਲ (ਲੁਧਿ:) ਵਿਖੇ ਗੁੱਗਾ ਮਾੜੀ ਅਸਥਾਨ ਉੱਪਰ ਸਾਲਾਨਾ ਮੇਲੇ ਤੋਂ ਪਹਿਲਾਂ ਅੱਜ ਚੌਂਕੀਆਂ ਵਾਲੇ ਦਿਨ ਸ਼ਰਧਾਲੂਆਂ ਦੀ ਭਾਰੀ ਭੀੜ ਵੇਖਣ ਨੂੰ ਮਿਲੀ, ਦੂਰ-ਦੁਰਾਡਿਓ ਪਹੁੰਚੇ ਸ਼ਰਧਾਲੂਆਂ ਨੇ ਗੁੱਗਾ ਮਾੜੀ ਪਮਾਲ ਵਿਖੇ ਨਤਮਸਤਕ ਹੁੰਦਿਆਂ ਆਪਣੀ ਸ਼ਰਧਾ ਪ੍ਰਗਟਾਈ | ਗੁੱਗਾ ਮਾੜੀ ਪਮਾਲ ਵਿਖੇ ਲੱਗਣ ਵਾਲੇ ਮੇਲੇ ਦੀ ਪ੍ਰਬੰਧਕੀ ਕਮੇਟੀ, ਪਮਾਲ ਗ੍ਰਾਮ ਪੰਚਾਇਤ ਅਤੇ ਸਮੁੱਚੇ ਨਗਰ ਵਲੋਂ ਸ਼ਰਧਾਲੂਆਂ ਦੀ ਭੀੜ ਨੂੰ ਮੁੱਖ ਰੱਖਦਿਆਂ ਅੱਜ ਚੌਂਕੀਆਂ ਵਾਲੇ ਦਿਨ ਤੋਂ ਹੀ ਪੁਖਤਾ ਪ੍ਰਬੰਧ ਵੇਖਣ ਨੂੰ ਮਿਲੇ | ਅਗਲੇ ਤਿੰਨ ਦਿਨ ਪਮਾਲ ਗੁੁੱਗਾ ਮਾੜੀ ਮੇਲੇ ਵਿਚ ਸ਼ਰਧਾਵਾਨਾਂ ਦੇ ਨਾਲ ਮੇਲੇ ਦੇ ਸ਼ੌਕੀਨ ਪੰਜਾਬ ਦੇ ਕੋਨੇ-ਕੋਨੇ 'ਚੋਂ ਇਥੇ ਪਹੁੰਚਦੇ ਹਨ | ਪਮਾਲ ਮੇਲੇ ਉੱਪਰ ਜਿਥੇ ਵੰਗਾਂ-ਚੂੜੀਆਂ ਵਾਲੀਆਂ ਦੁਕਾਨਾਂ ਉੱਪਰ ਲੜਕੀਆਂ, ਔਰਤਾਂ ਦੀ ਭਾਰੀ ਭੀੜ ਜੁੜਦੀ ਹੈ, ਉਥੇ ਖਿਡੌਣਿਆਂ ਵਾਲੀਆਂ ਦੁਕਾਨਾਂ ਉੱਪਰ ਬੱਚੇ ਆਪਣੇ ਮਨਪ੍ਰਚਾਵੇ ਲਈ ਵਸਤਾਂ ਖਰੀਦਦੇ ਹਨ | ਮਾੜੀ ਨੇੜੇ ਖੁੱਲੇ ਗਰਾਊਾਡ 'ਚ ਚੰਡੋਲ, ਕਿਸ਼ਤੀ, ਝੂਲਿਆਂ ਦਾ ਲੋਕ ਅਨੰਦ ਲੈਣਗੇਂ | ਇਥੇ ਵਰਣਨਯੋਗ ਹੈ ਕਿ ਮਾਲਵੇ ਖੇਤਰ ਵਿਚ ਛਪਾਰ ਮੇਲੇ ਵਾਂਗ ਗੁੱਗਾ ਮਾੜੀ ਮੇਲਾ ਪਮਾਲ ਦੀ ਮਹੱਤਤਾ ਪੂਰੇ ਰਾਜ ਵਿਚ ਹੈ | ਗੁੱਗਾ ਮਾੜੀ ਅਸਥਾਨ ਪਿੰਡ ਪਮਾਲ (ਲੁਧਿ:) ਵਿਖੇ 6-7-8 ਸਤੰਬਰ ਨੂੰ ਲੱਗਣ ਵਾਲੇ ਗੁੱਗਾ ਮਾੜੀ ਮੇਲੇ 'ਤੇ ਰਵਾਇਤੀ ਲੋਕ ਸੰਗੀਤ ਦੀਆਂ ਮੁੱਖ ਰੂਪ ਵਿਚ ਵੰਨਗੀਆਂ ਕਵੀਸ਼ਰੀ, ਢੱਡ ਸਾਰੰਗੀ, ਤੂੰਬੇ ਜੋੜੇ (ਅਲਗੋਜੇ) ਵਾਲੇ ਗਾਇਕਾਂ ਦਾ ਸੰਗੀਤ ਸੁਣਨ ਨੂੰ ਮਿਲੇਗਾ | ਪਮਾਲ ਮੇਲੇ ਦੀ ਸਫ਼ਲਤਾ ਲਈ ਕਮੇਟੀ ਪ੍ਰਧਾਨ ਜਸਪ੍ਰੀਤ ਸਿੰਘ, ਗ੍ਰਾਮ ਪੰਚਾਇਤ ਸਰਪੰਚ ਬਲਵਿੰਦਰ ਸਿੰਘ ਸੇਖੋਂ, ਜਤਿੰਦਰ ਸਿੰਘ ਡੁਬਈ, ਖੁਸ਼ਪਾਲ ਸਿੰਘ, ਦਰਸ਼ਨ ਸਿੰਘ, ਸੁਖਪਾਲ ਸਿੰਘ, ਇਕਬਾਲ ਸਿੰਘ, ਲਾਲ ਸਿੰਘ, ਸੇਵਾਦਾਰ ਅਮਰਜੀਤ ਸਿੰਘ, ਸਵਰਨ ਸਿੰਘ, ਝਲਮਣ ਸਿੰਘ, ਸੁਖਪਾਲ ਸਿੰਘ, ਗੁਰਮੀਤ ਸਿੰਘ, ਇਕਬਾਲ ਸਿੰਘ, ਹਰਜਿੰਦਰ ਸਿੰਘ ਬੱਬੂ, ਪ੍ਰੇਮਪਾਲ ਸਿੰਘ, ਮਨਜੀਤ ਸਿੰਘ, ਮੋਹਣ ਸਿੰਘ ਸੇਖੋਂ ਯੂ.ਐੱਸ.ਏ, ਦਲਜੀਤ ਸਿੰਘ, ਸੁੱਖਾ ਪਮਾਲ, ਜਗਤਾਰ ਸਿੰਘ, ਗੁਰਪ੍ਰੀਤ ਸਿੰਘ, ਖੁਸ਼ਪਾਲ ਸਿੰਘ, ਸੁਖਪਾਲ ਸਿੰਘ, ਇਕਬਾਲ ਸਿੰਘ, ਪੰਚ ਲਖਵੀਰ ਸਿੰਘ, ਪੰਚ ਰਾਜਪਾਲ ਸਿੰਘ, ਦਰਸ਼ਨ ਸਿੰਘ, ਸੇਵਾਦਾਰ ਅਮਰਜੀਤ ਸਿੰਘ, ਝਲਮਣ ਸਿੰਘ, ਸੁਖਪਾਲ ਸਿੰਘ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਜਤਿੰਦਰ ਸਿੰਘ ਦੁਬਈ, ਪ੍ਰੇਮਪਾਲ ਸਿੰਘ ਇੰਗਲੈਂਡ, ਸਿਮਰਨ ਸਿੰਘ, ਦਰਸ਼ਨ ਸਿੰਘ, ਗੁਰਪ੍ਰੀਤ ਸਿੰਘ ਗੁਰੀ, ਚਰਨਜੀਤ ਸਿੰਘ, ਆਤਮਾ ਸਿੰਘ ਵਲੋਂ ਡਿਊਟੀ ਬਾਖੂਬੀ ਨਿਭਾਈ ਜਾ ਰਹੀ ਹੈ |