ਜਗਰਾਉਂ, 5 ਸਤੰਬਰ (ਹਰਵਿੰਦਰ ਸਿੰਘ ਖ਼ਾਲਸਾ)-ਏ. ਐੱਸ. ਆਟੋਮੋਬਾਈਲ ਜੋ ਕਿ ਜਗਰਾਉਂ ਵਿਖੇ ਹੀਰੋ ਮੋਟਰਸਾਈਕਲ ਦੇ ਡੀਲਰ ਹਨ | ਸਾਲ 2024-25 ਦਾ ਬੈਸਟ ਫੈਸਟੀਵਲ ਸੇਲਜ਼ ਐਵਾਰਡ ਏ. ਐੱਸ. ਆਟੋਮੋਬਾਈਲ ਨੂੰ ਮਿਲਿਆ | ਇਹ ਐਵਾਰਡ ਡੀਲਰ ਮੀਟ ਦੌਰਾਨ ਸ੍ਰੀ ਆਸ਼ੂਤੋਸ਼ ਵਰਮਾ (ਚੀਫ ਬਿਜਨਸ ਆਫੀਸਰ) ਵਲੋਂ ਦਿੱਤਾ ਗਿਆ | ਉਨ੍ਹਾਂ ਨਾਲ ਮਨਿੰਦਰਜੀਤ ਸਿੰਘ ਜ਼ੋਨਲ ਮੈਨੇਜਰ, ਅਭੀਜੀਤ ਡਿਪਟੀ ਜ਼ੋਨਲ ਮੈਨੇਜਰ, ਨਿਤਿਨ ਪਰਾਸ਼ਰ ਏਰੀਆ ਮੈਨੇਜਰ ਮੌਜੂਦ ਸਨ | ਆਸ਼ੂਤੋਸ਼ ਵਰਮਾ ਨੇ ਕਿਹਾ ਕਿ ਏ. ਐੱਸ. ਆਟੋਮੋਬਾਇਲ ਦੇ ਮਾਲਕ ਗੁਰਿੰਦਰ ਸਿੰਘ ਸਿੱਧੂ ਨੂੰ ਇਹ ਐਵਾਰਡ 2024-2025 ਲਈ ਫੈਸਟੀਵਲ ਸੀਜ਼ਨ 'ਚ ਸਭ ਤੋਂ ਵੱਧ ਸੇਲ ਕਰਨ ਕਰਕੇ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਏ. ਐੱਸ. ਆਟੋਮੋਬਾਈਲ ਪਹਿਲਾਂ ਵੀ ਬਹੁਤ ਵਧੀਆ ਕੰਮ ਕਰਦਾ ਰਿਹਾ ਹੈ | ਇਸ ਸਮੇਂ ਮਨਿੰਦਰਜੀਤ ਸਿੰਘ ਜ਼ੋਨਲ ਮੈਨੇਜਰ ਨੇ ਗੁਰਿੰਦਰ ਸਿੰਘ ਸਿੱਧੂ ਨੂੰ ਵਧਾਈ ਦਿੱਤੀ | ਇਸ ਮੌਕੇ ਅਭੀਜੀਤ ਨੇ ਗੁਰਿੰਦਰ ਸਿੰਘ ਸਿੱਧੂ ਦੇ ਕੀਤੇ ਹੋਏ ਕੰਮ ਦੀ ਸਰਾਹਨਾ ਕੀਤੀ | ਨਿਤਿਨ ਪਰਾਸ਼ਰ ਨੇ ਕਿਹਾ ਕਿ ਏ. ਐੱਸ. ਆਟੋ ਮੋਬਾਈਲ ਜਗਰਾਉਂ ਸਾਡਾ ਬੈਸਟ ਡੀਲਰ ਹੈ | ਇਸ ਮੌਕੇ ਗੁਰਿੰਦਰ ਸਿੰਘ ਸਿੱਧੂ ਨੇ ਸਾਰਿਆਂ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਇਹ ਐਵਾਰਡ ਮੈਨੂੰ ਮੇਰੇ ਮਿਹਨਤੀ ਸਟਾਫ਼ ਤੇ ਹਰਪ੍ਰੀਤ ਸਿੰਘ ਟੀ. ਐੱਮ. ਹੀਰੋ ਮੋਟੋਕਾਰਪ ਦੀ ਸਖ਼ਤ ਮਿਹਨਤ ਕਰਕੇ ਮਿਲਿਆ ਹੈ | ਉਨ੍ਹਾਂ ਕਿਹਾ ਕਿ ਉਹ ਅੱਗੇ ਵੀ ਇਸੇ ਤਰ੍ਹਾਂ ਮਿਹਨਤ ਕਰਦੇ ਰਹਿਣਗੇ |