18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਸਪਰਿੰਗ ਡਿਊ ਪਬਲਿਕ ਸਕੂਲ 'ਚ ਦੀਵਾਲੀ ਦਾ ਤਿਉਹਾਰ ਮਨਾਇਆ

Ad Position 21
No active advertisement
ਅਜੀਤ ਡੈਸਕ 20-10-2025
ਜਗਰਾਉਂ, 19 ਅਕਤੂਬਰ (ਵਿਨੋਦ ਕੁਮਾਰ)-ਸਪਰਿੰਗ ਡਿਊ ਪਬਲਿਕ ਸਕੂਲ ਵਿਚ ਦੀਵਾਲੀ ਦਾ ਤਿਉਹਾਰ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਮੇਂ ਸਕੂਲ ਨੂੰ ਰੰਗ-ਬਿਰੰਗੀਆਂ ਮੋਮਬੱਤੀਆਂ, ਫੁੱਲਾਂ ਤੇ ਰੰਗੋਲੀਆਂ ਨਾਲ ਸਜਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਦੀਵੇ ਬਣਾਉਣ, ਮੋਮਬੱਤੀਆਂ ਤਿਆਰ ਕਰਨ, ਰੰਗੋਲੀ ਬਣਾਉਣ ਅਤੇ ਸਜਾਵਟ ਦੇ ਮੁਕਾਬਲੇ ਦੇ ਮੁਕਾਬਲਿਆਂ 'ਚ ਭਾਗ ਲਿਆ, ਜਿਨ੍ਹਾਂ ਵਿਚ ਬੱਚਿਆਂ ਨੇ ਆਪਣੀ ਕਲਾ ਤੇ ਕੌਸ਼ਲ ਨਾਲ ਸਭ ਨੂੰ ਪ੍ਰਭਾਵਿਤ ਕੀਤਾ | ਬੱਚਿਆਂ ਨੇ ਦੀਵਾਲੀ ਨਾਲ ਸੰਬੰਧਿਤ ਭਾਸ਼ਣ ਅਤੇ ਗੀਤ ਪੇਸ਼ ਕਰਕੇ ਸਮਾਰੋਹ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ | ਅਧਿਆਪਕਾਂ ਨੇ ਵੀ ਬੱਚਿਆਂ ਦੇ ਉਤਸ਼ਾਹ ਦੀ ਪ੍ਰਸੰਸਾ ਕੀਤੀ | ਇਸ ਮੌਕੇ ਸਕੂਲ ਪਿ੍ੰਸੀਪਲ ਮੈਡਮ ਰੀਨਾ ਜੈਦਿਕਾ ਅਤੇ ਬੇਅੰਤ ਬਾਵਾ ਨੇ ਸੰਦੇਸ਼ ਦਿੰਦੇ ਹੋਏ ਕਿਹਾ ਕਿ ਦੀਵਾਲੀ ਸਾਡੇ ਜੀਵਨ ਵਿਚ ਨਵੀਂ ਉਮੀਦਾਂ, ਰੌਸ਼ਨੀ ਅਤੇ ਸੱਚਾਈ ਦਾ ਪ੍ਰਤੀਕ ਹੈ | ਉਨ੍ਹਾਂ ਨੇ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਅਸੀਂ ਇਹ ਤਿਉਹਾਰ ਸਾਦਗੀ ਨਾਲ, ਬਿਨਾਂ ਪਟਾਕਿਆਂ ਦੇ ਅਤੇ ਸਾਂਝੇਪਣ ਨਾਲ ਮਨਾਈਏ | ਸਮਾਰੋਹ ਦੇ ਅੰਤ 'ਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ ਅਤੇ ਮਠਿਆਈਆਂ ਵੰਡ ਕੇ ਸਭ ਨੇ ਇਕ-ਦੂਜੇ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਸੈਕਰਡ ਹਾਰਟ ਸਕੂਲ 'ਚ ਰੰਗੋਲੀ ਮੁਕਾਬਲੇ ਕਰਵਾਏ ਅਗਲੀ ਖ਼ਬਰ ਜੀ.ਐੱਚ.ਜੀ. ਖ਼ਾਲਸਾ ਕਾਲਜ ਆਫ਼ ਫਾਰਮੇਸੀ ਸੁਧਾਰ ਵਿਖੇ ਦੀਵਾਲੀ ਦਾ ਜਸ਼ਨ
Ad Position 24