ਜਗਰਾਉਂ, 21 ਨਵੰਬਰ (ਗੁਰਦੀਪ ਸਿੰਘ ਮਲਕ)-ਪੁਲਿਸ ਜ਼ਿਲ੍ਹਾ ਲੁਧਿਆਣਾ ਦੇ ਸੀ.ਆਈ.ਏ. ਸਟਾਫ਼ ਪੁਲਿਸ ਵਲੋਂ ਇਕ ਨਸ਼ਾ ਤਸਕਰ ਨੂੰ ਵੱਡੀ ਮਾਤਰਾ 'ਚ ਹੈਰੋਇਨ ਸਮੇਤ ਕਾਬੂ ਕੀਤਾ ਹੈ | ਇਸ ਸਬੰਧੀ ਸੀ.ਆਈ.ਏ. ਸਟਾਫ਼ ਵਿਖੇ ਤਾਇਨਾਤ ਏ.ਐੱਸ.ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਸਾਥੀ ਪੁਲਿਸ ਕਰਮਚਾਰੀਆਂ ਸਮੇਤ ਪਿੰਡ ਗਾਲਿਬ ਕਲਾਂ ਵਿਖੇ ਮੌਜੂਦ ਸੀ | ਉਸ ਮੌਕੇ ਇਕ ਖਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਫਿਰੋਜ਼ਪੁਰ ਸਾਈਡ ਤੋਂ ਲੁਧਿਆਣਾ ਨੂੰ ਅੰਬਰ ਨਾਥ ਉਰਫ਼ ਅਮਰ ਪੁੱਤਰ ਕਿਸ਼ਨ ਵਾਸੀ ਲੁਧਿਆਣਾ ਜੋ ਕਿ ਨਸ਼ਿਆਂ ਦੀ ਸਪਲਾਈ ਕਰਦਾ ਹੈ ਅੱਜ ਹੈਰੋਇਨ ਲੈ ਕੇ ਆ ਰਿਹਾ ਹੈ | ਜਿਸ 'ਤੇ ਤੁਰੰਤ ਜੀ.ਟੀ. ਰੋਡ ਨਜ਼ਦੀਕ ਗੁਰੂਸਰ ਗੇਟ ਵਿਖੇ ਹਾਈਟੈਕ ਨਾਕਾ ਤੇ ਨਾਕਾਬੰਦੀ ਕਰਕੇ ੲਸ ਨੂੰ ਘੇਰ ਲਿਆ, ਜੋ ਕਿ ਜਾਮਾ ਮੋਟਰਸਾਈਕਲ 'ਤੇ ਆ ਰਿਹਾ ਸੀ | ਜਿਸਨੂੰ ਜਦੋਂ ਘੇਰ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 264 ਗ੍ਰਾਮ ਹੈਰੋਇਨ ਬਰਾਮਦ ਹੋਈ | ਇਸਨੂੰ ਕਾਬੂ ਕਰਕੇ ਉਸ ਖ਼ਿਲਾਫ਼ ਪੁਲਿਸ ਥਾਣਾ ਸਦਰ ਜਗਰਾਉਂ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ |