ਬੀਜਾ, 21 ਨਵੰਬਰ (ਕਸ਼ਮੀਰਾ ਸਿੰਘ ਬਗ਼ਲੀ)-ਸ਼੍ਰੋਮਣੀ ਅਕਾਲੀ ਦਲ ਪਾਰਟੀ ਨਾਲ ਜੁੜੇ ਹੋਏ ਪੰਜਾਬ ਰਾਜ ਬਿਜਲੀ ਬੋਰਡ ਉਪ ਮੰਡਲ ਚਾਵਾ (ਬੀਜਾ) ਵਿਖੇ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਮੁਲਾਜ਼ਮ ਗੁਰਮੇਲ ਸਿੰਘ ਪੋਲਾ ਦਾ ਬੀਤੀ ਦਿਨੀਂ ਦਿਹਾਂਤ ਹੋ ਗਿਆ ਸੀ¢ ਗੁਰਮੇਲ ਸਿੰਘ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਮੀਤ ਪ੍ਰਧਾਨ ਜਸਵੰਤ ਸਿੰਘ ਸੰਤ ਬੀਜਾ, ਬਿਜਲੀ ਬੋਰਡ ਦੇ ਮੁਲਾਜ਼ਮ ਬੀਰ ਸਿੰਘ ਧੀਰਾ ਤੇ ਨਾਰੰਗ ਸਿੰਘ ਕੁਲਾਰ ਦੇ ਭਰਾਤਾ ਸਨ¢ ਮਾਰਕੀਟ ਕਮੇਟੀ ਸਮਰਾਲਾ ਦੇ ਮੁਲਾਜ਼ਮ ਹਰਮਨ ਸਿੰਘ ਕੁਲਾਰ ਅਤੇ ਸਟੇਟ ਪੱਧਰ ਦੇ ਪਹਿਲਵਾਨ ਪਿ੍ੰਸਦੀਪ ਸਿੰਘ ਕੁਲਾਰ, ਪਰਮਵੀਰ ਸਿੰਘ ਕੁਲਾਰ ਦੇ ਤਾਇਆ ਸਨ¢ ਕਸਬਾ ਬੀਜਾ ਵਿਖੇ ਉਨ੍ਹਾਂ ਨਮਿਤ ਰੱਖੇ ਗਏ ਸ੍ਰੀ ਸਹਿਜ ਪਾਠ ਦੇ ਭੋਗ ਸਵੇਰੇ 9 ਵਜੇ ਪਾਏ ਗਏ¢ ਦੁਪਹਿਰ 12.00 ਤੋਂ 2.00 ਤੱਕ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ¢ ਇਸ ਮੌਕੇ ਸੰਤ ਮਹਾਂਪੁਰਸ਼ਾਂ ਨੇ ਵੈਰਾਗਮਈ ਕੀਰਤਨ ਕਰਦਿਆਂ ਸੰਗਤਾਂ ਨੂੰ ਮੌਤ ਤੇ ਜ਼ਿੰਦਗੀ ਦੇ ਫ਼ਲਸਫ਼ੇ ਸਬੰਧੀ ਸਮਝਾਉਣਾ ਕਰਦਿਆਂ ਆਖਿਆ ਕਿ ਸਾਨੂੰ ਗੁਰੂਆਂ ਦੇ ਦਰਸਾਏ ਹੋਏ ਮਾਰਗ 'ਤੇ ਚੱਲ ਕੇ ਆਪਣਾ ਜੀਵਨ ਬਸਰ ਕਰਨਾ ਚਾਹੀਦਾ ਹੈ¢ ਇਸ ਮੌਕੇ ਬੀ. ਕੇ. ਯੂ. (ਲੱਖੋਵਾਲ) ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਇਹ ਮੱਧ ਵਰਗੀ ਪਰਿਵਾਰ ਜਿੱਥੇ ਖੇਤੀਬਾੜੀ ਨਾਲ ਜੁੜਿਆ ਹੋਇਆ ਹੈ, ਉੱਥੇ ਇਹ ਪਰਿਵਾਰ ਸਾਡੀ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਜਸਵੰਤ ਸਿੰਘ ਦੀ ਅਗਵਾਈ ਹੇਠ ਕਿਸਾਨੀ ਹੱਕਾਂ ਲਈ ਵੀ ਸੰਘਰਸ਼ ਵਿਚ ਵੱਡਾ ਯੋਗਦਾਨ ਪਾ ਰਿਹਾ ਹੈ ਜੋ ਕਿ ਆਪਣੇ ਆਪ ਵਿੱਚ ਇੱਕ ਮਿਸਾਲ ਹੈ¢ ਮੁਲਾਜ਼ਮ ਯੂਨੀਅਨ ਟੀ. ਐੱਸ. ਯੂ. ਦੇ ਪ੍ਰਧਾਨ ਪਵਨ ਕੁਮਾਰ ਨੇ ਕਿਹਾ ਕਿ ਗੁਰਮੇਲ ਸਿੰਘ ਮੁਲਾਜ਼ਮ ਯੂਨੀਅਨ ਦੇ ਸਰਗਰਮ ਮੈਂਬਰ ਸਨ¢ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਹਲਕਾ ਖੰਨਾ ਦੇ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੇ ਪਰਿਵਾਰ ਵਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਪਲ ਦੌਰਾਨ ਸਵ. ਗੁਰਮੇਲ ਸਿੰਘ ਕੁਲਾਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਆਖਿਆ ਕਿ ਇਹ ਮਿਹਨਤਕਸ਼ ਪਰਿਵਾਰ ਦਾ ਸਮਾਜ ਨੂੰ ਵੱਡੀ ਦੇਣ ਹੈ ਅਤੇ ਇਹ ਸ਼ੁਰੂ ਤੋਂ ਹੀ ਸ਼ੋ੍ਰਮਣੀ ਅਕਾਲੀ ਦਲ ਦੀਆਂ ਹਰ ਸਰਗਰਮੀਆਂ ਵਿਚ ਪਹਿਲ ਕਦਮੀ ਕਰਦਿਆਂ ਇਲਾਕੇ ਅੰਦਰ ਵਿਚਰ ਰਿਹਾ ਹੈ¢ ਸਟੇਜ ਸਕੱਤਰ ਦੇ ਫ਼ਰਜ ਪ੍ਰਗਟ ਸਿੰਘ ਪਨੈਚ ਨੇ ਨਿਭਾਏ¢ ਇਸ ਮੌਕੇ ਜਥੇਦਾਰ ਸੰਤਾ ਸਿੰਘ ਉਮੈਦਪੁਰੀ ਸਾਬਕਾ ਚੇਅਰਮੈਨ ਐੱਸ.ਐੱਸ.ਬੋਰਡ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਦਵਿੰਦਰ ਸਿੰਘ ਖੱਟੜਾ, ਜਗਜੀਵਨ ਸਿੰਘ ਖੀਰਨੀਆਂ ਸਾਬਕਾ ਵਿਧਾਇਕ, ਨਵਤੇਜ ਸਿੰਘ ਖੱਟੜਾ ਡੈਲੀਗੇਟ ਇਫਕੋ ਪੰਜਾਬ, ਜਸ਼ਨਦੀਪ ਸਿੰਘ ਡੀ.ਐੱਮ.ਓ. ਫ਼ਿਰੋਜਪੁਰ, ਪਰਮਿੰਦਰ ਸਿੰਘ ਮੋਗਾ, ਸੁਖਬੀਰ ਸਿੰਘ ਗਰੇਵਾਲ, ਹਰਿੰਦਰ ਸਿੰਘ ਨਿੱਕਾ, ਲਾਡੀ ਉਟਾਲਾਂ, ਆਲਮਦੀਪ ਸਿੰਘ ਆਲਮ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਸਮਰਾਲਾ, ਤੇਜਿੰਦਰ ਸਿੰਘ ਤੇਜੀ ਪ੍ਰਧਾਨ ਸ਼ੈਲਰ ਐਸੋਸੀਏਸ਼ਨ ਸਮਰਾਲਾ, ਪਿ੍ਤਪਾਲ ਸਿੰਘ ਮਾਂਗਟ ਕੋਟ, ਪਾਲ ਸਿੰਘ, ਸਰਵਿੰਦਰ ਸਿੰਘ, ਸੁਖਦੇਵ ਸਿੰਘ, ਰਾਜਪਾਲ ਸਿੰਘ ਮਾਂਗਟ ਕੋਟ, ਭਗਵਾਨ ਸਿੰਘ ਰੁਪਾਲੋਂ, ਹਰਮਿੰਦਰ ਸਿੰਘ ਜਰਗ, ਹਰਦੀਪ ਸਿੰਘ ਕੁਲਾਰ, ਸੁਖਰਾਜ ਸਿੰਘ ਬੀਜਾ, ਰਛਪਾਲ ਸਿੰਘ ਚਾਵਾ, ਜਗਜੀਵਨ ਸਿੰਘ ਮਿੰਟਾ, ਮੁਕੇਸ਼ ਕੁਮਾਰ ਛੋਟੂ, ਰੂਪ ਸਿੰਘ ਚਾਵਾ, ਜਗਦੀਸ਼ ਸਿੰਘ ਦੀਸ਼ਾ ਆੜ੍ਹਤੀਆ, ਕੁਲਦੀਪ ਸਿੰਘ, ਬਿੱਲੂ ਚਾਵਾ, ਗੁਰਮੀਤ ਸਿੰਘ, ਮਲਕੀਤ ਸਿੰਘ ਬੀਜਾ, ਰਿੰਕੂ ਫ਼ੌਜੀ, ਪ੍ਰਦੀਪ ਸਿੰਘ, ਸ਼ਿੰਦਰ ਸਿੰਘ, ਗੋਪੀ, ਨਵਦੀਪ ਸਿੰਘ ਐੱਸ. ਡੀ. ਓ., ਤਰਸੇਮ ਸਿੰਘ ਬਗ਼ਲੀ ਸੇਵਾ ਮੁਕਤ ਕਰਮਚਾਰੀ, ਹਰਪਾਲ ਸਿੰਘ ਡੋਦ ਮੁਕਤਸਰ, ਪ੍ਰਗਟ ਸਿੰਘ ਪਨੈਚ, ਰਾਜਿੰਦਰ ਸਿੰਘ ਪਨੈਚ, ਟਿੱਕਾ ਸਿੰਘ ਸਾਬਕਾ ਸਰਪੰਚ, ਜਗਰੂਪ ਸਿੰਘ ਕੁਲਾਰ ਮਹਿੰਦੀਪੁਰ, ਕਿ੍ਸ਼ਨ ਕੁਮਾਰ, ਅਨੂਪ ਸਿੰਘ, ਵਿਜੇ ਕੁਮਾਰ, ਗੁਰਦੀਪ ਸਿੰਘ, ਤੇਜਪਾਲ ਸਿੰਘ, ਕੁਲਵਿੰਦਰ ਸਿੰਘ, ਬੇਅੰਤ ਸਿੰਘ ਜੱਸੀ ਕਿਸ਼ਨਗੜ੍ਹ, ਜਸਵੰਤ ਸਿੰਘ ਗਿੱਲ, ਰਣਜੀਤ ਸਿੰਘ ਔਜਲਾ ਦਹੇੜੂ, ਜਗਜੀਤ ਸਿੰਘ ਭੰਡਾਲ, ਅਮਰਜੀਤ ਸਿੰਘ ਜੇ. ਈ., ਜਸਵੰਤ ਸਿੰਘ ਜੱਸੀ ਦਹੇੜੂ, ਜਥੇਦਾਰ ਮਨਜੀਤ ਸਿੰਘ ਦਹੇੜੂ, ਰਣਜੋਧ ਸਿੰਘ ਰੁਪਾਲੋਂ, ਸੁਖਦੇਵ ਸਿੰਘ ਸਰਪੰਚ ਰੁਪਾਲੋਂ, ਪ੍ਰਗਟ ਸਿੰਘ ਭੌਰਲਾ, ਜੱਗੀ ਰੁਪਾਲੋਂ, ਬਲਦੇਵ ਸਿੰਘ ਕੁਲਾਰ, ਪਾਲ ਸਿੰਘ, ਮੱਘਰ ਸਿੰਘ, ਠੇਕੇਦਾਰ ਸੋਹਨ ਸਿੰਘ, ਸੁਖਵਿੰਦਰ ਸਿੰਘ ਸੁੱਖਾ, ਮੋਹਨ ਸਿੰਘ ਜਟਾਣਾ, ਮਾਸਟਰ ਬਲਵਿੰਦਰ ਸਿੰਘ ਭੁੱਲਰ, ਰਣਜੀਤ ਸਿੰਘ ਮਾਂਗਟ, ਗੁਰਮੁਖ ਸਿੰਘ, ਗੁਰਦੀਪ ਸਿੰਘ ਕੁਲਾਰ, ਸਤਪਾਲ ਸਿੰਘ, ਦਵਿੰਦਰ ਸਿੰਘ ਕੁਲਾਰ, ਤੇਜਾ ਸਿੰਘ ਕੋਟ, ਹਰਜੀਤ ਸਿੰਘ ਜਟਾਣਾ, ਅਮਰਿੰਦਰ ਸਿੰਘ, ਰਾਜਿੰਦਰ ਸਿੰਘ ਕੋਟ, ਜਸਵੰਤ ਸਿੰਘ ਬੀਜਾ, ਰਾਜਵੰਤ ਸਿੰਘ, ਮਾਸਟਰ ਮਝੈਲ ਸਿੰਘ ਬੀਜਾ, ਪ੍ਰੇਮ ਸਿੰਘ ਮਠਾੜੂ, ਪਿੰਦਰ ਗਰਚਾ, ਜੱਸਾ ਗਰਚਾ, ਬਲਜਿੰਦਰ ਸਿੰਘ ਬੀਜਾ, ਜਗਤਾਰ ਸਿੰਘ, ਭਾਗ ਸਿੰਘ ਆਦਿ ਤੋਂ ਇਲਾਵਾ ਵੱਖ ਵੱਖ ਕਿਸਾਨ ਯੂਨੀਅਨ ਦੇ ਆਗੂ ਤੇ ਵਰਕਰ, ਸਰਪੰਚ, ਪੰਚ, ਸਿਆਸੀ ਗੈਰ ਸਿਆਸੀ, ਮੁਲਜ਼ਮ ਜਥੇਬੰਦੀਆਂ, ਧਾਰਮਿਕ ਸੰਸਥਾਵਾਂ ਦੇ ਆਗੂ, ਰਿਸ਼ਤੇਦਾਰ, ਨਗਰ ਨਿਵਾਸੀਆਂ ਨੇ ਵੱਡੀ ਤਾਦਾਦ ਵਿਚ ਪੁੱਜ ਕੇ ਸਵ. ਗੁਰਮੇਲ ਸਿੰਘ ਕੁਲਾਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ¢