06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਸੰਤ ਬਾਬਾ ਸ਼ਾਮ ਦਾਸ ਜੀ ਦੀ 48ਵੀਂ ਬਰਸੀ 'ਤੇ ਸੰਤ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 02-06-2025
ਸੜੋਆ, 1 ਜੂਨ (ਹਰਮੇਲ ਸਹੂੰਗੜਾ) - ਸੰਤ ਬਾਬਾ ਸ਼ਾਮ ਦਾਸ ਜੀ ਮਹਾਰਾਜ ਦੀ 48ਵੀਂ ਪਵਿੱਤਰ ਯਾਦ ਨੂੰ ਮੁੱਖ ਰੱਖਦੇ ਹੋਏ ਸੰਤ ਸਮਾਗਮ ਉਦਾਸੀ ਸੰਤ ਆਸ਼ਰਮ ਕੁਟੀਆ ਧਰਮਪੁਰ ਪੈਲੀ ਵਿਖੇ ਕਰਵਾਇਆ ਗਿਆ | ਇਹ ਸਮਾਗਮ ਸੰਤ ਸਵਾਮੀ ਸਹਿਜ ਦਾਸ ਜੀ ਮਹਾਰਾਜ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ | ਜਾਣਕਾਰੀ ਦਿੰਦੇ ਹੋਏ ਸੁਆਮੀ ਮਨਸਾ ਦਾਸ ਜੀ ਮਹਾਰਾਜ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਅਤੇ ਬਾਬਾ ਸ੍ਰੀ ਚੰਦਰ ਜੀ ਦੀ ਅਪਾਰ ਕਿਰਪਾ ਸਦਕਾ ਅਖੰਡ ਪਾਠਾਂ ਦੀ ਲੜੀ ਦੇ ਭੋਗ ਉਪਰੰਤ ਮਹਾਨ ਕੀਰਤਨ ਦਰਬਾਰ ਸਜਾਏ ਗਏ | ਜਿਸ 'ਚ ਭਾਈ ਇੰਦਰਜੀਤ ਸਿੰਘ ਦਾ ਕੀਰਤਨੀ ਜਥਾ, ਰਜਿੰਦਰ ਸਿੰਘ ਖੰਡੂਪੁਰ ਵਾਲੇ, ਯਾਦਵਿੰਦਰ ਸਿੰਘ ਧੰਦਲ ਕਵੀਸ਼ਰੀ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ | ਮਹਾਂਪੁਰਸ਼ਾਂ 'ਚ ਸੰਤ ਪਰਮੇਸ਼ਰ ਨੰਦ ਧੂਲਕੋਟ ਵਾਲੇ, ਸੁਆਮੀ ਸੱਚਦਾ ਨੰਦ ਤਾਜਪੁਰ ਵਾਲੇ, ਸੁਆਮੀ ਦਿਆਲ ਦਾਸ ਬੋੜੀ ਵਾਲੇ ਕਾਠਗੜ੍ਹ, ਸੰਤ ਭਰਪੂਰ ਦਾਸ ਜੀ ਮਨਕਾਣਾ, ਸੰਤ ਬੇਅੰਤ ਸਿੰਘ ਜੀ ਬਦੋਸੀ ਪਟਿਆਲੇ ਵਾਲੇ, ਬਿਕਰਮਜੀਤ ਸਿੰਘ ਨੰਗਲ ਖੁਰਦ, ਸੰਤ ਪ੍ਰੀਤਮ ਸਿੰਘ ਬਾੜੀਆ, ਰਿਸ਼ੀ ਰਾਮ ਨਵਾਂਸ਼ਹਿਰ, ਬਾਬਾ ਰਣਜੀਤ ਸਿੰਘ ਬਾਹੋਵਾਲ, ਭਗਵਾਨ ਦਾਸ ਜੀ ਅਨੰਦਪੁਰ ਕੋਠੇ ਵਾਲੇ, ਪੰਡਿਤ ਨੀਲ ਕੰਠ, ਮਲਕੀਤ ਦਾਸ ਨਵਾਂਸ਼ਹਿਰ, ਗੁਰਦੁਆਰਾ ਟਾਹਲੀ ਸਾਹਿਬ ਪ੍ਰਬੰਧਕ ਪ੍ਰਧਾਨ ਨਵਾਂਸ਼ਹਿਰ ਵਾਲੇ, ਸੰਤ ਯਮੁਨਾ ਦਾਸ ਅਟਾਲ ਮਜਾਰਾ, ਅਮਰਦਾਸ ਚੱਕ ਦੇਸਰਾਜ, ਮਹੰਤ ਹਰੀਦਾਸ ਮਾਹਿਲਪੁਰ ਵਾਲੇ,ਅਜਮੇਰ ਸਿੰਘ ਬਾੜੀਆ, ਕਮਲ ਦਾਸ, ਪ੍ਰੇਮ ਦਾਸ ਢੱਕ ਬਾਸੀਆਂ, ਵਡਭਾਗੀ ਜੀ ਊਨਾ ਵਾਲੇ, ਗੁਲਜਾਰ ਦਾਸ, ਨਿਮਰਤਾ ਨੰਦ, ਚਰਨਦਾਸ ਸਫੀਪੁਰ ਕਲਾ, ਸਰੂਪ ਸਿੰਘ ਡੂਮੇਵਾਲ, ਗੁਰਚਰਨ ਸਿੰਘ ਬੇਦੀਹਾਰਾ, ਰਾਗੀ, ਢਾਡੀ, ਕੀਰਤਨੀ ਜਥਿਆਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਜਨਤਕ ਜਥੇਬੰਦੀਆਂ ਵਲੋਂ ਕਨਵੈਨਸ਼ਨ ਅਗਲੀ ਖ਼ਬਰ ਬਜ਼ੀਦਪੁਰ ਵਿਖੇ ਲਗਾਇਆ ਕਿਸਾਨ ਜਾਗਰੂਕਤਾ ਕੈਂਪ
Ad Position 24