23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਬਾਬਾ ਸਿੱਧ ਚਾਨੋ ਦਰਬਾਰ 'ਤੇ ਬਣੀ ਮੂਰਤੀ 'ਤੇ ਸ਼ੀਸ਼ਾ ਲਗਵਾਇਆ

Ad Position 21
No active advertisement
ਅਜੀਤ ਡੈਸਕ 22-09-2025
ਔੜ /ਝਿੰਗੜਾਂ, 21 ਸਤੰਬਰ (ਕੁਲਦੀਪ ਸਿੰਘ ਝਿੰਗੜ)-ਪਿੰਡ ਝਿੰਗੜਾਂ ਵਿਖੇ ਬਾਬਾ ਸਿੱਧ ਚਾਨੋ ਬਲੀ ਦਰਬਾਰ ਪ੍ਰਬੰਧਕਾਂ ਤੇ ਸੇਵਾਦਾਰ ਵਲੋਂ ਸਥਾਪਤ ਬਾਬਾ ਸਿੱਧ ਚਾਨੋ ਬਲੀ ਦੀ ਮੂਰਤੀ ਦੁਆਲੇ ਸ਼ੀਸ਼ਾ ਲਗਾਇਆ | ਦਰਬਾਰ ਦੇ ਕਮੇਟੀ ਪ੍ਰਧਾਨ ਠੇਕੇਦਾਰ ਪਰਸ ਰਾਮ, ਮੱਖਣ ਰਾਮ ਮਹਿਮੀ, ਕਰਨੈਲ ਰਾਮ, ਨਿਰਮਲ ਸਿੰਘ ਢੰਡਾ, ਮੰਗਤ ਰਾਏ, ਕਿ੍ਸ਼ਨ ਕੁਮਾਰ, ਅਮਰਨਾਥ ਮਹਿਮੀ, ਪਰਮਜੀਤ ਸਿੰਘ ਮਹਿਮੀ, ਜੱਸੀ ਸ਼ੇਰਗਿੱਲ, ਮਹਿੰਦਰ ਰਾਮ ਆਦਿ ਸਾਥੀ ਪ੍ਰਬੰਧਕਾਂ ਨੇ ਦੱਸਿਆ ਕਿ ਦਰਬਾਰ ਤੇ ਬਾਬਾ ਸਿੱਧ ਚਾਨੋ ਬਲੀ ਦੀ ਸਥਾਪਤ ਮੂਰਤੀ 'ਤੇ ਸ਼ੀਸ਼ਾ ਲਗਾਉਣ ਦੀ ਸੇਵਾ ਭਗਤ ਚਰਨਜੀਤ ਵਲੋਂ ਆਪਣੇ ਪਿਤਾ ਭਗਤ ਧਰਮ ਚੰਦ ਤੇ ਭਰਾ ਭਗਤ ਜਗਤਾਰ ਚੰਦ ਦੀ ਯਾਦ ਵਿਚ ਕਰਵਾਈ ਗਈ | ਚੇਲਾ ਭਜਨ ਰਾਮ ਗਹਿਲ ਮਜਾਰੀ ਨੇ ਦੇਸ਼ ਵਿਦੇਸ਼ ਵਿਚ ਵਸਦੇ ਸਮੂਹ ਪਿੰਡ ਵਾਸੀਆਂ ਦੀ ਤੰਦਰੁਸਤੀ ਤੇ ਕੰਮਾਂਕਾਰਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕੀਤੀ | ਇਸ ਮੌਕੇ ਚੇਲਾ ਭਜਨ ਰਾਮ ਗਹਿਲ ਮਜਾਰੀ, ਭਗਤ ਚਰਨਜੀਤ ਜੀ, ਨੂੰ ਕਮੇਟੀ ਪ੍ਰਧਾਨ ਠੇਕੇਦਾਰ ਪਰਸ ਰਾਮ, ਮੱਖਣ ਰਾਮ ਮਹਿਮੀ, ਨਿਰਮਲ ਸਿੰਘ ਢੰਡਾ, ਕਰਨੈਲ ਰਾਮ, ਪਰਮਜੀਤ ਸਿੰਘ ਮਹਿਮੀ, ਮੰਗਤ ਰਾਏ, ਕਿ੍ਸ਼ਨ ਕੁਮਾਰ, ਅਮਰਨਾਥ ਮਹਿਮੀ ਆਦਿ ਮੈਂਬਰਾਂ ਵਲੋ ਸਨਮਾਨਿਤ ਕੀਤਾ | ਇਸ ਮੌਕੇ ਕੁਲਵੰਤ ਸਿੰਘ, ਅਮਨ, ਜੱਸੀ, ਪਾਲਾ, ਰਾਜੂ, ਮਾੜੂ, ਪ੍ਰੀਤ, ਹਰੀ ਸਿੰਘ ਤੋਂ ਇਲਾਵਾ ਕਮੇਟੀ ਮੈਬਰ ਤੇ ਪਿੰਡ ਵਾਸੀ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਜ਼ਰੂਰੀ-ਪਰਮਿੰਦਰ ਸਿੰਘ ਬੋਇਲ ਅਗਲੀ ਖ਼ਬਰ ਸਮਰਿੱਧੀ ਪ੍ਰੋਗਰਾਮ ਤਹਿਤ ਕਰਵਾਏ ਜ਼ਿਲ੍ਹਾ ਪੱਧਰੀ ਮੁਕਾਬਲੇ ਦੌਰਾਨ ਸੰਜੀਵ ਕੁਮਾਰ ਸ. ਹ. ਸ. ਪੋਜੇਵਾਲ ਨੇ ਤੀਜਾ ਸਥਾਨ ਕ...
Ad Position 24