ਪੋਜੇਵਾਲ ਸਰਾਂ, 21 ਸਤੰਬਰ (ਨਵਾਂਗਰਾਈਾ)-ਸਮੱਗਰਾ ਸਿੱਖਿਆ ਅਧੀਨ ਸਮਰਿੱਧੀ ਪ੍ਰੋਗਰਾਮ ਤਹਿਤ 9ਵੀਂ ਤੋਂ 12ਵੀਂ ਜਮਾਤਾਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਦੌਰਾਨ ਸਰਕਾਰੀ ਹਾਈ ਸਕੂਲ ਪੋਜੇਵਾਲ ਦੇ ਸਾਇੰਸ ਮਾਸਟਰ ਸੰਜੀਵ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ ਤੇ ਆਪਣਾ ਨਾਂਅ ਰੌਸ਼ਨ ਕੀਤਾ | ਇਸ ਤੋਂ ਪਹਿਲਾਂ ਸੰਜੀਵ ਕੁਮਾਰ ਨੇ ਬਲਾਕ ਪੱਧਰੀ ਮੁਕਾਬਲੇ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ | ਸੰਜੀਵ ਕੁਮਾਰ ਦੀ ਇਸ ਪ੍ਰਾਪਤੀ 'ਤੇ ਲਖਵੀਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿ.), ਗੁਰਪ੍ਰੀਤ ਸਿੰਘ ਸੈਂਪਲਾ ਬਲਾਕ ਨੋਡਲ ਅਫਸਰ ਸੜੋਆ ਤੇ ਸਕੂਲ ਮੁੱਖ ਅਧਿਆਪਕਾ ਬਲਵੀਰ ਕੌਰ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਸੰਜੀਵ ਕੁਮਾਰ ਇਕ ਬਹੁਤ ਹੀ ਮਿਹਨਤੀ ਅਧਿਆਪਕ ਹਨ ਤੇ ਬੱਚਿਆਂ ਨੂੰ ਵੀ ਨਵੀਆਂ ਤਕਨੀਕਾਂ ਨਾਲ ਸਿੱਖਿਅਤ ਕਰਦੇ ਹਨ |