ਬੰਗਾ, 18 ਅਕਤੂਬਰ (ਕੁਲਦੀਪ ਸਿੰਘ ਪਾਬਲਾ)-ਸਕਾਈਲਾਈਟ ਐਜੂਕੇਸ਼ਨਲ ਐਂਡ ਕਨਸਲਟੈਂਸੀ ਸਰਵਿਸਿਜ਼ ਨੇ ਇਕ ਵਾਰ ਫਿਰ ਉਤਕਿ੍ਸ਼ਟਤਾ ਦਾ ਨਵਾਂ ਮਾਪਦੰਡ ਸਥਾਪਿਤ ਕੀਤਾ ਹੈ | ਸੰਸਥਾ ਨੂੰ ਚੌਥੀ ਵਾਰ ਪ੍ਰਸਿੱਧ ਆਈ. ਡੀ. ਪੀ., ਆਈਲਟਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ | ਇਸ ਦੇ ਨਾਲ ਹੀ, ਸਕਾਈਲਾਈਟ ਨੂੰ ਪੂਰੇ ਉੱਤਰੀ ਭਾਰਤ ਲਈ ਪ੍ਰੀਮੀਅਮ ਬਿਜ਼ਨਸ ਪਾਰਟਨਰ ਦੇ ਖਿਤਾਬ ਨਾਲ ਵੀ ਨਿਵਾਜਿਆ ਗਿਆ ਹੈ | ਇਹ ਸਨਮਾਨ ਸਕਾਈਲਾਈਟ ਦੀ ਗੁਣਵੱਤਾ ਭਰੀ ਟ੍ਰੇਨਿੰਗ, ਇਮਾਨਦਾਰ ਮਾਰਗਦਰਸ਼ਨ ਤੇ ਸਾਬਤ ਨਤੀਜਿਆਂ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ | ਮੈਨੇਜਿੰਗ ਡਾਇਰੈਕਟਰ ਨਰੇਸ਼ ਥਾਪਰ ਦੀ ਅਗਵਾਈ ਹੇਠ, ਸਕਾਈਲਾਈਟ ਆਈਲੈਟਸ ਵਿਦਿਆਰਥੀਆਂ ਲਈ ਇਕ ਭਰੋਸੇਯੋਗ ਨਾਂਅ ਬਣ ਚੁੱਕਾ ਹੈ, ਜੋ ਆਪਣੇ ਪ੍ਰੋਫੈਸ਼ਨਲ ਟ੍ਰੇਨਰਾਂ, ਆਧੁਨਿਕ ਇੰਫਰਾਸਟ੍ਰਕਚਰ ਤੇ ਜੈਨੂਇਨ ਗਾਈਡੈਂਸ ਲਈ ਜਾਣਿਆ ਜਾਂਦਾ ਹੈ | ਸਕਾਈਲਾਈਟ ਟੀਮ ਨੇ ਸਾਰੇ ਵਿਦਿਆਰਥੀਆਂ, ਟ੍ਰੇਨਰਾਂ ਤੇ ਸਮਰਥਕਾਂ ਦਾ ਧੰਨਵਾਦ ਕੀਤਾ |