23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਖੂਨ ਦਾਨ ਨਾਲ ਕਈ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ - ਗਵਰਨਰ ਵੀ. ਐਮ ਗੋਇਲ

Ad Position 21
No active advertisement
ਮਹਿੰਦਰਾ ਹਸਪਤਾਲ ਬੰਗਾ ਵਿਖੇ ਲਗਾਏ ਖੂਨਦਾਨ ਕੈਂਪ ਦਾ ਉਦਘਾਟਨ ਕਰਦੇ ਹੋਏ ਜ਼ਿਲ੍ਹਾ ਗਵਰਨਰ ਵੀ. ਐਮ ਗੋਇਲ ਨਾਲ ਡਾਕਟਰ ਉਂਕਾਰ ਸਿੰਘ ਤੇ ਖੂਨਦਾਨੀਆਂ ਨੂੰ ਸਨਮਾਨਿਤ ਕਰਦੇ ਹੋਏ ਗਵਰਨਰ ਤੇ ਹੋਰ | ਤਸਵੀਰ : ਧਰਮਵੀਰ ਪਾਲ <br/> 03-11-2025
ਬੰਗਾ, 2 ਨਵੰਬਰ (ਧਰਮਵੀਰ ਪਾਲ) - ਲਾਇਨਜ਼ ਕਲੱਬ ਇੰਟਰਨੈਸ਼ਨਲ ਰੀਜਨ ਬੰਗਾ ਤੇ ਲਾਇਨਜ਼ ਕਲੱਬ ਬੰਗਾ ਮਹਿਕ ਵੱਲੋਂ ਸਵਰਗੀ ਗੁਰਚਰਨ ਸਿੰਘ ਸਾਬਕਾ ਸਰਪੰਚ ਦੀ ਪਹਿਲੀ ਬਰਸੀ ਦੇ ਸਬੰਧ 'ਚ ਮਹਾਂ ਖੂਨਦਾਨ ਕੈਂਪ ਮਹਿੰਦਰਾ ਹਸਪਤਾਲ ਬੰਗਾ ਵਿਖੇ ਸੰਤ ਗੁਰਮੇਲ ਸਿੰਘ ਬਲੱਡ ਸੈਂਟਰ ਦੇ ਸਹਿਯੋਗ ਨਾਲ ਲਗਾਇਆ ਗਿਆ | ਇਸ ਕੈਂਪ ਦਾ ਉਦਘਾਟਨ ਜ਼ਿਲ੍ਹਾ ਗਵਰਨਰ 321 ਡੀ ਲਾਇਨ ਵੀ.ਐਮ.ਗੋਇਲ ਨੇ ਮੁੱਖ ਮਹਿਮਾਨ ਦੇ ਰੂਪ 'ਚ ਸ਼ਿਰਕਤ ਕਰਦਿਆਂ ਰਿਬਨ ਕੱਟ ਕੇ ਕੀਤਾ | ਕੈਂਪ 'ਚ ਵਿਸ਼ੇਸ ਮਹਿਮਾਨ ਦੇ ਰੂਪ 'ਚ ਜ਼ਿਲ੍ਹਾ ਕੋਆਰਡੀਨੇਟਰ ਲਾਇਨ ਰਾਜੀਵ ਵਿੱਗ, ਰੀਜਨ ਚੇਅਰਮੈਨ ਲਾਇਨ ਕੁਲਦੀਪ ਭੂਸ਼ਣ, ਜੋਨ ਚੇਅਰਮੈਨ ਧਰਮਿੰਦਰ ਸਿੰਘ ਨੇ ਸ਼ਿਰਕਤ ਕੀਤੀ | ਖੂਨਦਾਨ ਕੈਂਪ 'ਚ 35 ਖੂਨਦਾਨੀਆਂ ਨੇ ਆਪਣਾ ਖੂਨਦਾਨ ਦਾਨ ਕੀਤਾ | ਇਸ ਮੌਕੇ ਗੋਇਲ ਨੇ ਕਿਹਾ ਕਿ ਖੂਨਦਾਨ ਇਕ ਮਹਾਂਦਾਨ ਹੈ ਜਿਸ ਨਾਲ ਅਸੀਂ ਅਨੇਕਾਂ ਜਿੰਦਗੀਆਂ ਬਚਾ ਸਕਦੇ ਹਾਂ | ਜ਼ਿਲ੍ਹਾ ਗਵਰਨਰ ਲਾਇਨ ਵੀ. ਐਮ. ਗੋਇਲ ਨੇ ਚੇਅਰਮੈਨ ਹਿਉਮੈਨਿਟੀ ਲਾਇਨ ਡਾ. ਉਂਕਾਰ ਸਿੰਘ ਨੂੰ ਆਪਣੇ ਸਵ: ਪਿਤਾ ਗੁਰਚਰਨ ਸਿੰਘ ਸਾਬਕਾ ਸਰਪੰਚ ਦੀ ਯਾਦ 'ਚ ਖੂਨਦਾਨ ਕੈਂਪ ਲਗਾਉਣ 'ਤੇ ਕਿਹਾ ਕਿ ਚੇਅਰਮੈਨ ਲਾਇਨ ਡਾ. ਉਕਾਰ ਸਿੰਘ ਪਿਛਲੇ 16 ਸਾਲਾ ਤੋਂ ਬੰਗਾ ਰੀਜਨ 'ਚ ਆਪਣੀਆਂ ਬੇਦਾਗ ਸੇਵਾਵਾਂ ਦੇ ਰਹੇ ਤੇ ਉਨ੍ਹਾਂ ਨੇ ਹਮੇਸ਼ਾ ਸਮਾਜ ਸੇਵੀ ਕਾਰਜਾਂ 'ਚ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਇਆ | ਚੇਅਰਮੈਨ ਲਾਇਨ ਡਾ. ਉਂਕਾਰ ਸਿੰਘ ਨੇ ਮੁੱਖ ਮਹਿਮਾਨਾ, ਵਿਸ਼ੇਸ਼ ਮਹਿਮਾਨਾਂ ਤੇ ਸਾਰੇ ਲਾਇਨ ਲੀਡਰਾਂ ਦਾ ਧੰਨਵਾਦ ਕੀਤਾ | ਚੇਅਰਮੇਨ ਲਾਇਨ ਡਾ.ਉਂਕਾਰ ਸਿੰਘ ਵੱਲੋ ਆਏ ਹੋਏ ਸਾਰੇ ਮੁੱਖ ਮਾਹਿਮਾਨ, ਵਿਸ਼ੇਸ ਮਾਹਿਮਾਨ, ਰੀਜਨ ਚੇਅਰਮੈਨ, ਜੋਨ ਚੇਅਰਮੈਨ, ਕਲੱਬ ਪ੍ਰਧਾਨ, ਸੈਕਟਰੀ, ਪੀ.ਆਰ.ਓ ਤੇ ਹੋਰ ਲਾਇਨ ਮੈਂਬਰਾਂ ਦਾ ਸਨਮਾਨ ਕੀਤਾ | ਜ਼ਿਲਾ ਗਵਰਨਰ ਲਾਇਨ ਵੀ. ਐਮ. ਗੋਇਲ ਨੇ ਚੇਅਰਮੈਨ ਲਾਇਨ ਡਾ. ਉਂਕਾਰ ਸਿੰਘ ਨੂੰ ਇੰਟਰਨੈਸ਼ਨਲ ਅਵਾਰਡ ਤੇ ਪਿੰਨ ਲਗਾ ਕੇ ਸਨਮਾਨਿਤ ਕੀਤਾ | ਇਸ ਮੌਕੇ ਸੁੱਚਾ ਸਿੰਘ, ਰਾਜਿੰਦਰ ਢੰਡਵਾੜ, ਐਡਵੋਕੇਟ ਹਰਦੀਪ ਸਿੰਘ, ਐਡਵੋਕੇਟ ਕਮਲਜੀਤ ਸਿੰਘ, ਹਰਦੇਵ ਸਿੰਘ ਬੇਦੀ, ਡਾ. ਬਲਵੀਰ ਵਸ਼ਿਸਟ, ਗਗਨਦੀਪ ਸਿੰਘ, ਜਸਵੀਰ ਰੁਹੇਲਾ, ਸਤਪਾਲ ਮੰਡੇਰ, ਚਰਨਜੀਤ, ਬਲਜਿੰਦਰ ਬਿੱਲਾ, ਕੁਲਦੀਪ ਬੰਗਾ, ਸੁਰਿੰਦਰ ਨਈਅਰ, ਬਲਵਿੰਦਰ ਝਿੰਗੜ, ਜਸਵਿੰਦਰ ਕੌਰ ਗੁਣਾਚੌਰ, ਮਦਨ ਲਾਲ, ਅਮਰਜੀਤ ਖਟਕੜ, ਲਖਵਿੰਦਰ ਸਿੰਘ, ਮਨਜੀਤ ਰਾਣੀ, ਰੀਟਾ ਬਾਲਾ, ਅੰਚਲ ਮਹਿਰਾ, ਹਰਪ੍ਰੀਤ, ਮਹਿਕ, ਮਨਪ੍ਰੀਤ, ਕੋਮਲਪ੍ਰੀਤ, ਲਿਲੀ, ਮੰਨਤ, ਨਵਜੋਤ, ਨੇਹਾ, ਜਸਵਿੰਦਰ ਭੱਟੀ, ਰਕੇਸ਼ ਕੁਮਾਰ, ਸਾਹਿਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 20 ਨਸ਼ੀਲੀਆਂ ਗੋਲੀਆਂ ਸਮੇਤ ਬੰਗਾ ਪੁਲਿਸ ਵੱਲੋਂ ਇੱਕ ਨੌਜਵਾਨ ਕਾਬੂ <br/> ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਾਂ ਨਸ਼ਿਆਂ ਖਿਲਾਫ ਜਾਗਰੂਕਤਾ ਸੈਮੀਨਾਰ ਕਰਵਾਇਆ <br/>
Ad Position 24